ਪਠਾਨਕੋਟ, 24 ਜੂਨ, (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਨਾਲ–ਨਾਲ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਸ਼੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਹਲਕੇ ਦੇ ਅੱਠ ਪਿੰਡਾਂ ਵਿੱਚ ਲਗਭਗ 27.59 ਲੱਖ ਰੁਪਏ ਦੇ ਫੰਡਜ਼ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਪੇਂਡੂ ਖੇਤਰ ਵਿੱਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਛੇ ਪਿੰਡਾਂ ਵਿੱਚ 18.59 ਲੱਖ ਰੁਪਏ ਖਰਚ ਕਰਕੇ ਗਲੀਆਂ–ਨਾਲੀਆਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ 9 ਲੱਖ ਰੁਪਏ ਖਰਚ ਕਰਕੇ ਦੋ ਪਿੰਡਾਂ ਅੰਦਰ ਛੱਪੜਾਂ ਦੀ ਰੈਨੋਵੇਸ਼ਨ ਕਰਵਾਈ ਜਾਵੇਗੀ।
ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਹਲਕੇ ਦੇ ਅੱਠ ਪਿੰਡਾਂ ਦਾ ਦੌਰਾ ਕਰਕੇ ਵੱਖ–ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੰਗਲ ਵਿੱਚ 6.34 ਲੱਖ ਰੁਪਏ, ਤਲਵਾੜਾ ਗੁੱਜਰਾਂ ਵਿਖੇ 3.05 ਲੱਖ ਰੁਪਏ, ਕੌਂਤਰਪੁਰ ਵਿਖੇ 2.5 ਲੱਖ ਰੁਪਏ, ਗੰਦਰਾਂ ਵਿਖੇ 3 ਲੱਖ ਰੁਪਏ, ਚੱਕ ਭਰਿਆਲਾਂ ਵਿਖੇ 1.20 ਲੱਖ ਰੁਪਏ ਅਤੇ ਚੱਕ ਨਰਾਨਿਆਂ ਵਿਖੇ 2.5 ਲੱਖ ਰੁਪਏ ਖਰਚ ਕਰਕੇ ਗਲੀਆਂ–ਨਾਲੀਆਂ ਤੇ ਅੰਡਰ ਗਰਾਊਂਡ ਪਾਈਪ ਲਾਈਨਿੰਗ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਅੰਦੋਈ ਵਿਖੇ 5 ਲੱਖ ਰੁਪਏ ਅਤੇ ਪਿੰਡ ਚੱਕ ਮਨਹਾਸਾਂ ਵਿਖੇ 4 ਲੱਖ ਰੁਪਏ ਪਿੰਡ ਦੇ ਛੱਪੜਾਂ ਦੀ ਰੈਨੋਵੇਸ਼ਨ ‘ਤੇ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਅਧਿਕਾਰੀਆਂ ਤੇ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਮਿਆਰ ਬਣਾਉਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਵਿੰਦਰ ਸਿੰਘ ਸਰਪੰਚ ਨੰਗਲ, ਧੰਨਾ ਰਾਮ ਸਰਪੰਚ ਤਲਵਾੜਾਂ ਗੁੱਜਰਾਂ, ਸੁਰਜ ਸਰਪੰਚ ਕੋਂਤਰਪੁਰ, ਕਿਸ਼ੋਰ ਸਰਪੰਚ ਗੰਦਰਾਂ, ਸੁਰਿੰਦਰ ਸਰਪੰਚ ਅੰਦੋਈ, ਮੋਹਨ ਲਾਲ ਮੋਹਨੀ ਸਰਪੰਚ ਚੱਕ ਨਰਾਨਿਆਂ, ਰਵਿੰਦਰ ਸਰਪੰਚ ਚੱਕ ਮਨਹਾਸਾਂ, ਮੁਨਿਸ਼ ਚੱਕ ਭਰਿਆਲ, ਦੇਸਰਾਜ, ਵਿੱਕੀ, ਸ਼ੁਸ਼ੀਲ, ਟਿੰਕੂ, ਜਸਬੀਰ, ਨਰਿੰਦਰ ਸ਼ਰਮਾ ਕਾਲਾ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp