‘ਮਿਸ਼ਨ ਫ਼ਤਿਹ ਤਹਿਤ ਰਾਜ ਪੱਧਰੀ ਆਨਲਾਈਨ ਮੁਕਾਬਲੇ ਸਮਾਪਤ
ਗੁਰਦਾਸਪੁਰ,24 ਜੂਨ ( ਅਸ਼ਵਨੀ ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਤਹਿਤ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ ਵੱਲੋ ਜੈ ਹਿੰਦ ਸੇਵਾ ਕੱਲਬ ਦੇ ਸਹਿਯੋਗ ਨਾਲ ਰਾਜ ਪੱਧਰੀ ਆਨਲਾਈਨ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ,ਇਸ ਮੁਕਾਬਲੇ ਵਿੱਚ ਕੁੱਲ 231 ਵਿਦਿਆਰਥੀਆਂ ਨੇ ਮਾਸਕ ਮੇਕਿੰਗ ਡਿਜਾਈਨ, ਹੋਮ ਮੇਡ ਸੈਨੇਟਾਈਜਰ,ਪੋਸਟਰ ਮੇਕਿੰਗ,ਕਵਿਤਾਵਾਂ, ਵੀਡਿਓ ਮੇਕਿੰਗ ਵਿੱਚ ਭਾਗ ਲਿਆ। ਹਰ ਵਰਗ ਵਿੱਚ ਪਹਿਲੇ ਤਿੰਨ ਪੁਜੀਸ਼ਨਾਂ ਦੇ ਵਿਜੇਤਾ ਚੁਣੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਮੈਡਮ ਨੀਰੂੂ ਸ਼ਰਮਾ ਨੇ ਦਸਿਆ ਕਿ ਕਰੋਨਾ ਤੋਂ ਬਚਣ ਦਾ ਮੁਖ ਉਪਾਏ ਕਰੋਨਾ ਤੋ ਬਚਾਅ ਸਬੰਧੀ ਜਾਣਕਾਰੀਆਂ ਦੀ ਪਾਲਣਾ ਕਰਨਾ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਿਹ’ ਰਾਹੀਂ ਜਾਗਰੂਕਤਾ ਜਗਾਈ ਜਾ ਰਹੀ ਹੈੈ।ਜਿਸ ਤਹਿਤ ਲੋਕ ਜਾਗਰੁਕ ਹੋ ਕੇ ਕਰੋਨਾ ਮਹਾਮਾਰੀ ਨੂੰ ਹਰਾ ਦੇਣਗੇ।
ਉਨਾਂ ਨੇ ਅੱਗੇ ਕਿਹਾ ਕਿ ਵਿਜੇਤਾਵਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋ ਬੈਜ਼ਿਜ ਅਤੇ ਸਰਟੀਫਿਕੇਟ ਵੰਡੇ ਜਾਣਗੇ। ਇਸ ਮੌਕੇ ਤੇ ਹਿੰਦ ਸੇਵਾ ਕੱਲਬ ਦੇ ਪ੍ਰਧਾਨ ਨਰੇਸ਼ ਕਾਲੀਆ ਵੱਲੋਂ ਕਿਹਾ ਕਿ ਕਲੱਬ ਕਰੋਨਾ ਵਾਇਰਸ ਮਹਾਮਾਰੀ ਤੋਂ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਨਿਭਾ ਰਿਹਾ ਹੈ,ਉਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp