ਬਲਾਕ ਵਿੱਚੋਂ ਲਗਾਤਾਰ ਦੂਜੇ ਸਾਲ ਮਾਣ ਪ੍ਰਾਪਤ ਕਰਨ ਵਾਲਾ ਸਕੂਲ ਬਣਿਆ: ਹੈੱਡ ਟੀਚਰ ਮਨਜੀਤ ਸਿੰਘ ਦਸੂਹਾ
ਸਕੂਲ ਵੱਲੋਂ ਦਿੱਤਾ ਗਿਆ ਹੋਣਹਾਰ ਵਿਦਿਆਰਥਣ ਨੂੰ ਪ੍ਰਸੰਸਾ ਪੱਤਰ
ਦਸੂਹਾ / ਹੁਸਿਆਰਪੁਰ 25 ਜੂਨ ( ਚੌਧਰੀ ) : ਸਰਕਾਰੀ ਐਲੀਮੈਂਟਰੀ ਸਕੂਲ ਸ਼ਾਨਚੱਕ (ਜੋਗੀਆਣਾ) ਜ਼ਿਲ੍ਹਾ ਹੁਸ਼ਿਆਰਪੁਰ ਦੇ ਸਟਾਫ ਦੀ ਮਿਹਨਤ ਸਦਕਾ ਇੱਕ ਵਾਰ ਫਿਰ ਕੰਢੀ ਇਲਾਕੇ ਨੂੰ ਉਦੋਂ ਮਾਣ ਪ੍ਰਾਪਤ ਹੋਇਆ ਜਦੋਂ ਸਰਕਾਰੀ ਐਲੀਮੈਂਟਰੀ ਸਕੂਲ ਸਾਨਚੱਕ ਦੀ ਵਿਦਿਆਰਥਣ ਸਿਮਰਨ ਕੌਰ ਪੁੱਤਰੀ ਗੁਰਮੇਲ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਟੈਸਟ ਵਿੱਚ ਸਾਲ 2020-21 ਲਈ ਛੇਵੀਂ ਜਮਾਤ ਵਿੱਚ ਦਾਖਲਾ ਪ੍ਰਾਪਤ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮਾਣਮੱਤੀ ਪ੍ਰਾਪਤੀ ਬਾਰੇ ਦੱਸਦਿਆਂ ਹੈੱਡ ਟੀਚਰ ਮਨਜੀਤ ਸਿੰਘ ਦਸੂਹਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਸਾਡੇ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ ਪੂਰੇ ਬਲਾਕ ਵਿਚੋਂ ਇਕੱਲੀ ਨੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਪ੍ਰਾਪਤ ਕਰਕੇ ਇਸ ਪੂਰੇ ਇਲਾਕੇ ਵਿੱਚ ਨਾਮ ਰੌਸ਼ਨ ਕੀਤਾ ਸੀ। ਹੁਣ ਲਗਾਤਾਰ ਦੋ ਸਾਲਾਂ ਵਿੱਚ ਦੋ ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਟੈਸਟ ਵਿੱਚ ਬਾਜ਼ੀ ਮਾਰ ਕੇ ਸਰਕਾਰੀ ਐਲੀਮੈਂਟਰੀ ਸਕੂਲ ਸਾਨਚੱਕ (ਜੋਗੀਆਣਾ)ਨੂੰ ਇਹ ਮਾਣ ਪ੍ਰਾਪਤ ਹੋਇਆ।
ਇਸ ਮੌਕੇ ਹੈੱਡ ਟੀਚਰ ਸ੍ਰੀ ਮਨਜੀਤ ਸਿੰਘ ਦਸੂਹਾ ਨੇ ਬੱਚੀ ਸਿਮਰਨ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰਸੰਸਾ ਪੱਤਰ ਦਿੰਦੇ ਹੋਏ ਦੱਸਿਆ ਕਿ ਇਹ ਸਿਹਰਾ ਸ੍ਰੀ ਵਿਜੈ ਕੁਮਾਰ ਹਰਿਆਣਾ ਦੀ ਮਿਹਨਤ ਨੂੰ ਵੀ ਜਾਂਦਾ ਹੈ ਜੋ ਬੱਚਿਆਂ ਨੂੰ ਸਖ਼ਤ ਮਿਹਨਤ ਕਰਵਾਉਂਦੇ ਹਨ ਤੇ ਵਧੀਆ ਨਤੀਜੇ ਪੇਸ਼ ਕਰਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਧਿਆਪਕ ਮਨਜੀਤ ਸਿੰਘ ਡੱਫਰ ਨੇ ਹੈੱਡ ਟੀਚਰ ਸ੍ਰੀ ਮਨਜੀਤ ਸਿੰਘ ਦਸੂਹਾ ਅਤੇ ਵਿਜੈ ਕੁਮਾਰ ਹਰਿਆਣਾ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਸਭ ਸਫਲ ਸਟਾਫ਼ ਦੀ ਮਿਹਨਤ ਸਦਕਾ ਹੀ ਹੋਇਆ ਹੈ ਅਤੇ ਕੰਢੀ ਇਲਾਕੇ ਨੂੰ ਬੜਾ ਮਾਣ ਮਹਿਸੂਸ ਹੋਇਆ ਹੈ ਕਿਉਂਕਿ ਲਗਾਤਾਰ ਦੋ ਸਾਲ ਇੱਕ ਸਕੂਲ ਦੇ ਦੋ ਬੱਚਿਆਂ ਨੂੰ ਬਲਾਕ ਵਿੱਚੋਂ ਨਵੋਦਿਆ ਜਵਾਹਰ ਵਿਦਿਆਲਿਆ ਵਿੱਚ ਦਾਖ਼ਲਾ ਪ੍ਰਾਪਤ ਹੋਇਆ ਹੈ।ਇਸ ਮੌਕੇ ਬੱਚੀ ਸਿਮਰਨ ਦੇ ਦਾਦਾ ਜੀ ਬਲਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸਕੂਲ ਦੇ ਮਿਹਨਤੀ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਟਾਫ਼ ਦੀ ਮਿਹਨਤ ਸਦਕਾ ਹੀ ਸਫਲ ਹੋਇਆ ਹੈ। ਇਸ ਮੌਕੇ ਹੈੱਡ ਟੀਚਰ ਮਨਜੀਤ ਸਿੰਘ ਦਸੂਹਾ, ਸ੍ਰੀ ਵਿਜੈ ਕੁਮਾਰ ਹਰਿਆਣਾ,ਮਨਜੀਤ ਸਿੰਘ ਡੱਫਰ,ਵਿਦਿਆਰਥਣ ਸਿਮਰਨ ਦੇ ਦਾਦਾ ਬਲਵੀਰ ਸਿੰਘ ਅਤੇ ਸਮੂਹ ਪਰਿਵਾਰਕ ਮੈਂਬਰ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp