ਸਿੱਖਿਆ ਵਿਭਾਗ ਦੇ ਖੇਤਰੀ ਪੱਧਰ ਦੇ ਸਟਾਫ ਜੀ.ਪੀ.ਫੰਡ ਖਾਤਿਆਂ ਦੇ ਖੇਤਰੀ ਪੱਧਰ ਤੇ ਹੀ ਕੀਤਾ ਜਾਵੇ ਤਬਦੀਲ : ਡਾਇਰੈਕਟਰ ਸਿਖਿਆ ਵਿਭਾਗ

ਪਠਾਨਕੋਟ, 25 ਜੂੂਨ(ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) :  ਡਾਇਰੈਕਟਰ ਸਿਖਿਆ ਵਿਭਾਗ ਨੇ ਸਮੂਹ ਜਿਲਾ ਸਿਖਿਆ ਅਫਸਰਾਂ ਐਲੀਮੈਂਟਰੀ / ਸੈਕੰਡਰੀ, ਸਮੂਹ ਜਿਲਾ ਸਿਖਿਆ ਅਤੇ ਸਿਖਲਾਈ ਸੰਸਥਾਵਾਂ, ਸਕੂਲ ਮੁਖੀਆਂ ਨੂੰ ਸਿੱਖਿਆ ਵਿਭਾਗ ਦੇ ਖੇਤਰੀ ਪੱਧਰ ਦੇ ਸਟਾਫ ਜੀ.ਪੀ.ਫੰਡ ਖਾਤਿਆਂ ਦੇ ਖੇਤਰੀ ਪੱਧਰ ਤੇ ਤਬਦੀਲ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ। ਉਪਰੋਕਤ ਵਿਸ਼ੇ ਤੇ ਇਸ ਦਫਤਰ ਦੇ ਮੀਮੋ ਨੰ.01/082000 ਫੰਡ 5(10)               2019297923-25 ਮਿਤੀ 11/09/19 ਦੇ ਸਬੰਧ ਵਿੱਚ  ਅੰਕਿਤ ਹਵਾਲਾ ਅਧੀਨ ਪੱਤਰ ਰਾਹੀ ਲਿਖਿਆ ਗਿਆ ਸੀ ਕਿ ਜੋ ਬੈਲੈਂਸ ਇਸ ਦਫਤਰ ਵੱਲੋਂ ਮਿਤੀ31/03/2002 ਦੇ ਜੋ ਅੰਤਿਮ ਬੈਲੈਂਸ ਟਰਾਂਸਫਰ ਕੀਤੇ ਗਏ ਹਨ ਉਨ੍ਹਾਂ ਦੇ ਅਧਾਰ ਤੇ ਤਿਆਰ ਕੀਤੇ ਗਏ ਕਰਮਚਾਰੀਆਂ ਦੇ ਖਾਤਿਆਂ ਦੀ ਪੜਤਾਲ ਕਰਕੇ ਐਡਵਾਸ/ਫਾਈਨਲ ਪੇਮੈਂਟ ਦੇ ਕੇਸ ਮਨਜ਼ੂਰ ਕੀਤੇ ਜਾਣ। 


ਟਰਾਂਸਫਰ ਕੀਤੇ ਗਏ ਬੈਲੈਂਸ ਵਿੱਚ ਜੇਕਰ ਕੋਈ ਮੀਸਿੰਗ ਕਰੈਡਿਟ ਦਰਸਾਏ ਗਏ ਹਨ ਆਪਣੇ ਪੱਧਰ ਤੇ ਸਕੂਲ ਦੇ ਰਿਕਾਰਡ ਦੇ ਅਧਾਰ ਤੇ ਐਡਜਸਟ ਕੀਤੇ ਜਾਣ। ਇਸ ਤੋਂ ਇਲਾਵਾ ਜੇਕਰ ਕੋਈ ਕਰਮਚਾਰੀ/ਰਿਟਾਇਰੀ ਵਲੋਂ ਜੀ.ਪੀ.ਫੰਡ ਨਾਲ ਸਬੰਧਤ ਮੀਸਿੰਗ ਸਬੰਧੀ ਜਾਂ ਪੁਰਾਣੇ ਦਫਤਰ ਜਿਥੇ ਕਰਮਚਾਰੀ ਨੇ ਪਹਿਲਾ ਨੌਕਰੀ ਕੀਤੀ ਹੋਵੇ ਉੱਥੇ ਦਾ ਬੈਲੈਂਸ ਮੰਗਵਾਉਣਾ ਹੋਵੇ ਤਾਂ ਆਪਣੇ ਪੱਧਰ ਤੇ ਮੰਗਵਾਇਆ ਜਾਵੇ।ਟਰਾਂਸਫਰ  ਕੀਤੇ ਗਏ ਅੰਤਿਮ ਬੈਲੈਂਸ ਦੀ ਮੰਗ ਨਾ ਕੀਤੀ ਜਾਵੇ।

Advertisements


ਪੱਤਰ ਲਿਖਣ ਦੇ ਬਾਵਜੂਦ ਵੀ ਜਿਲਾ ਸਿੱਖਿਆ ਅਫਸਰਾਂ/ ਸਕੂਲ ਮੁੱਖੀਆਂ ਵਲੋ ਰਿਟਾਇਰ ਹੋਏ ਜਾ ਰਿਟਾਇਰਹੋਣ ਵਾਲੇ ਅਧਿਕਾਰੀਆਂ/ ਕਰਮਚਾਰੀਆ ਨੂੰ ਨਿੱਜੀ ਪੱਧਰ ਤੇ ਇਸ ਦਫਤਰ ਵਿਖੇ ਭੇਜਿਆ ਜਾਂਦਾ ਹੈ ਕਿ ਮਿਤੀ 31/03/2002 ਦੇ ਅੰਤਿਮ ਬਕਾਏ ਦੀ ਪੱਤਰ ਦੀ ਕਾਪੀ ਲਿਆਦੀ ਜਾਵੇ , ਤਾਂ ਹੀ ਜੀ.ਪੀ.ਫੰਡ ਦੀ ਅੰਤਿਮ ਅਦਾਇਗੀ ਕੀਤੀ ਜਾਵੇਗੀ। ਰਿਟਾਇਰੀਆ ਵੱਲੋਂ ਧਿਆਨ ਵਿੱਚ ਲਿਆਦਾਂ ਗਿਆ ਹੈ ਕਿ ਉਹਨਾਂ ਨੂੰ ਜੀ.ਪੀ.ਫੰਡ  ਅਦਾਇਗੀ ਦੀ  ਅੰਤਿਮ ਦੇਰੀ ਨਾਲ ਕੀਤੀ ਜਾਦੀ ਹੈ। ਦੇਰੀ ਨਾਲ ਅਦਾਇਗੀ ਹੋਣ ਕਾਰਨ ਵਾਧੂ ਵਿਆਜ ਦੇਣ ਯੋਗ ਬਣ ਜਾਂਦਾ ਹੈ। ਜਿਸ ਕਾਰਨ ਸਰਕਾਰੀ ਖਜਾਨੇ ਤੇ ਵਾਧੂ ਬੋਝ ਪੈਂਦਾ ਹੈ।ਮਿਤੀ 31/03/2002 ਜੋ ਬੈਲੇਸ ਇਸ ਦਫਤਰ ਵੱਲੋ ਟਰਾਂਸਫਰ ਕੀਤੇ ਗਏ ਹਨ। 

Advertisements


ਉਹ ਸਬੰਧਤ ਸਕੂਲ ਮੁੱਖੀ ਅਤੇ ਕਰਮਚਾਰੀ ਨੂੰ ਭੇਜੇ ਗਏ ਸਨ, ਜਿਸ ਦਾ ਅੰਦਰਾਜ ਸਬੰਧਤ ਸਕੂਲ ਮੁੱਖੀਆ ਵੱਲੋਂ ਕਰਮਚਾਰੀ ਦੀ ਜੀ.ਪੀ.ਫੰਡ ਦੀ ਲੈਜਰ ਵਿੱਚ ਕੀਤਾ ਜਾਣਾ ਸੀ।ਅਧਿਕਾਰੀ/ਕਰਮਚਾਰੀ ਦੀ ਰਿਟਾਇਰਮੈਂਟ ਸਮੇ ਬੈਲੇਸ ਦੀ ਮੰਗ ਕਰਨ ਤੋਂ ਜਾਪਦਾ ਹੈ ਕਿ ਸਕੂਲ ਮੁੱਖੀਆ ਵੱਲੋਂ ਕਰਮਚਾਰੀ ਦੇ ਖਾਤੇ ਇਸ ਦਫਤਰ ਵੱਲੋਂ ਭੇਜੇ ਗਏ ਮਿਤੀ 31/03/2002 ਦੇ ਬੈਲੈਂਸ ਅਨੁਸਾਰ ਮੇਨਟੇਨ ਨਹੀਂ ਕੀਤੇ ਗਏ।ਜਿਸ ਕਾਰਨ ਉਹਨਾਂ ਵੱਲੋਂ ਕਰਮਚਾਰੀ ਦੀ ਰਿਟਾਇਰਮੈਂਟ ਸਮੇਂ ਜਾਂ ਰਿਟਾਇਰਮੈਂਟ ਹੋ ਜਾਣ ਉਪਰੰਤ ਬੈਲੇਸ ਦੀ ਮੰਗ ਕੀਤੀ ਜਾਂਦੀ ਹੈ।

Advertisements

ਜਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਧਿਕਾਰੀਆ/ਕਰਮਚਾਰੀਆ ਦੇ ਖਾਤੇ ਇਸ ਦਫਤਰ  ਦੇ ਪੱਤਰ ਨੰ. 1/08-2000 ਫੰਡ 5(10) ਮਿਤੀ 17/09/2020 ਰਾਹੀ ਹਦਾਇਤਾ ਵਿੱਚ ਦਿੱਤੀਆਂ ਗਾਈਡ ਲਾਈਨਜ ਅਨੁਸਾਰ ਮੇਨਟੇਨ ਕੀਤੇ ਜਾਣ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਖਾਤਿਆਂ ਦੀ ਪੜਤਾਲ ਕਰਕੇ ਐਡਵਾਸ/ਫਾਈਨਲ ਪੇਮੈਂਟ ਦੇ ਕੇਸ ਮਨਜ਼ੂਰ ਕੀਤੇ ਜਾਣ।

 ਜੇਕਰ ਕੋਈ ਮੀਸਿੰਗ ਕਰੈਡਿਟ ਹਨ ਆਪਣੇ ਪੱਧਰ ਤੇ ਸਕੂਲ ਦੇ ਰਿਕਾਰਡ ਦੇ ਅਧਾਰ ਤੇ ਐਡਜਸਟ ਕੀਤੇ ਜਾਣ। ਇਸ ਤੋਂ ਇਲਾਵਾ ਜੇਕਰ ਕੋਈ ਕਰਮਚਾਰੀ/ ਰਿਟਾਇਰੀ ਵਲੋਂ ਜੀ.ਪੀ.ਫੰਡ ਨਾਲ ਸਬੰਧਤ ਮੀਸਿੰਗ ਸਬੰਧੀ ਜਾਂ ਪੁਰਾਣੇ ਦਫਤਰ ਜਿਥੇ ਕਰਮਚਾਰੀ ਨੇ ਪਹਿਲਾ ਨੌਕਰੀ ਕੀਤੀ ਹੋਵੇ ਉੱਥੇ ਦਾ ਬੈਲੈਂਸ ਮੰਗਵਾਉਣਾ ਹੋਵੇ ਤਾਂ ਆਪਣੇ ਪੱਧਰ ਤੇ ਮੰਗਵਾਇਆ ਜਾਵੇ। ਟਰਾਂਸਫਰ ਕੀਤੇ ਗਏ ਅੰਤਿਮ ਬੈਲੈਂਸ ਦੀ ਮੰਗ ਨਾ ਕੀਤੀ ਜਾਵੇ ਅਤੇ ਰਿਟਾਇਰ ਹੋਣ ਵਾਲੇ ਕਰਮਚਾਰੀ ਦੀ ਅੰਤਿਮ ਅਦਾਇਗੀ ਸਮੇਂ ਸਿਰ ਕਰਨੀ ਯਕੀਨੀ ਬਣਾਈ ਜਾਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply