-ਮਿਲ ਬੈਠ ਕੇ ਮਸਲਾ ਸੁਲਝਾਇਆ-ਐਸਐਸਪੀ ਜੇ. ਏਲਨਚੇਲੀਅਨ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਬਸਪਾ ਤੇ ਪ੍ਰਸ਼ਾਸ਼ਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਚਲਦਾ ਆ ਰਿਹਾ ਮਸਲਾ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਅਤੇ ਐਸਐਸਪੀ ਜੇ.ਏਲਨਚੇਲੀਅਨ ਨੇ ਆਪਸ ਚ ਬਸਪਾ ਨੇਤਾਵਾਂ ਨਾਲ ਬੈਠਕ ਕਰਕੇ ਸੁਲਝਾ ਲਿਆ ਹੈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਐਸਡੀਐਮ ਹੁਸ਼ਿਆਰਪੁਰ ਨੂੰ ਆਪਣੀਆਂ ਕੁਝ ਲੋਕ ਸਮੱਸਿਆਵਾਂ ਦੇ ਸਬੰਧ ਚ ਬਸਪਾ ਨੇਤਾ ਮਿਲੇ ਸਨ। ਬਸਪਾ ਨੇਤਾਵਾਂ ਦਾ ਆਰੋਪ ਸੀ ਕਿ ਇਸ ਦੌਰਾਨ ਜਦੋਂ ਐਸਡੀਐਮ ਹੁਸ਼ਿਆਰਪੁਰ ਨੂੰ ਉਹ ਮਿਲੇ ਤੇ ਜਦੋਂ ਆਪਣੀ ਪਹਿਚਾਣ ਦੱਸਣ ਲਈ ਉਂੱਨਾ ਆਪਣਾ ਵਿਜਿਟਿੰਗ ਕਾਰਡ ਉਂੱਨਾ ਨੂੰ ਦਿਖਾਇਆ ਤਾਂ ਉਂੱਨਾ ਨੇ ੁਗੁੱਸੇ ਵਿੱਚ ਆ ਕੇ ਉਹ ਕਾਰਡ ਪਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ। ਕਾਰਡ ਉਂੱਪਰ ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਬਸਪਾ ਸੁਪਰੀਮੋ ਭੈਣ ਮਾਇਆਵਤੀ ਦੀ ਵੀ ਤਸਵੀਰ ਸੀ। ਜਿਸ ਕਾਰਣ ਅਪਮਾਨਿਤ ਮਹਿਸੂਸ ਕਰਦੇ ਹੋਏ ਇਹ ਮਾਮਲਾ ਬਸਪਾ ਨੇਤਾਵਾਂ ਨੇ ਬਸਪਾ ਪ੍ਰਧਾਨ ਰਛਪਾਲ ਸਿੰਘ ਰਾਜੂ ਦੇ ਧਿਆਨ ਚ ਲਿਆਂਦਾ। ਮਾਮਲਾ ਸੁਲਝਦਾ ਨਾ ਵੇਖਕੇ ਬਸਪਾ ਪ੍ਰਧਾਨ ਪੰਜਾਬ ਰਛਪਾਲ ਸਿੰਘ ਰਾਜੂ ਨੇ ਕਿਹਾ ਸੀ ਕਿ ਪ੍ਰਸ਼ਾਸ਼ਨ ਨੂੰ ਇਹ ਮਾਮਲਾ ਸੁਲਝਾਉਣਾ ਚਾਹੀਦਾ ਹੈ ਅਤੇ ਅਗਰ ਪ੍ਰਸ਼ਾਸਨ ਇਹ ਮਾਮਲਾ ਨਹੀਂ ਸੁਲਝਾਉਂਦਾ ਤਾਂ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ਤੋਂ ਪਰਤਣ ਤੋਂ ਬਾਅਦ ਪੰਜ ਨਵੰਬਰ ਨੂੰ ਗੱਲਬਾਤ ਕਰਨਗੇ।
ਇਹ ਮਸਲਾ ਉਲਝਦਾ ਗਿਆ ਤੇ ਬਸਪਾ ਨੇਤਾਵਾਂ ਨੇ 4 ਨਵੰਬਰ ਤੱਕ ਪ੍ਰਸ਼ਾਸ਼ਨ ਨੂੰ ਅਲਰਟ ਕੀਤਾ ਸੀ ਕਿ ਜੇਕਰ ਉਹ ਇਹ ਮਸਲਾ ਨਹੀਂ ਸੁਲਝਾਉਂਦੇ ਤਾਂ ਬਸਪਾ ਵਰਕਰ ਜਿਲਾ ਪੱਧਰੀ ਧਰਨਿਆਂ ਦਾ ਸਿਲਸਿਲਾ ਸ਼ੁਰੂ ਕਰ ਦੇਣਗੇ। ਆਪਸੀ ਤਣਾ-ਤਣੀ ਦੇ ਚੱਲਦਿਆਂ ਕੱਲ ਰਾਤ 4 ਨਵੰਬਰ ਨੂੰ ਪ੍ਰਸ਼ਾਸ਼ਨ ਤੇ ਬਸਪਾ ਨੇਤਾਵਾਂ ਦੀ ਰਾਤ ਕਰੀਬ 7 ਤੋਂ 9 ਵਜੇ ਤੱਕ ਬੈਠਕ ਚੱਲਦੀ ਰਹੀ ਪਰ ਇਸਦਾ ਕੋਈ ਹੱਲ ਨਹੀਂ ਨਿਕਲਿਆ। ਇਸ ਬੈਠਕ ਵਿੱਚ ਐਸਐਸਪੀ ਹੁਸ਼ਿਆਰਪੁਰ ਜੇ. ਏਲਨਚੇਲੀਅਨ ਵੀ ਮੌਜੂਦ ਸਨ। ਦੂਜੇ ਪਾਸੇ ਪੰਜਾਬ ਸੂਬੇ ਦੇ ਬਸਪਾ ਪ੍ਰਧਾਨ ਰਛਪਾਲ ਸਿੰਘ ਰਾਜੂ, ਸੀਨੀਅਰ ਬਸਪਾ ਨੇਤਾ ਤੇ ਇੰਚਾਰਜ ਉਂਕਾਰ ਸਿੰਘ ਝੰਮਟ ਤੇ ਬਸਪਾ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਵੀ ਸ਼ਾਮਿਲ ਸਨ। ਬਸਪਾ ਨੇਤਾਵਾਂ ਨੇ ਇਹ ਇਤਰਾਜ ਉਠਾਇਆ ਕਿ ਇਸ ਬੈਠਕ ਵਿੱਚ ਐਸਡੀਐਮ ਮੌਜੂਦ ਨਹੀਂ ਹਨ ਜਿਸ ਕਾਰਣ ਇਹ ਬੈਠਕ ਅਸਫਲ ਸਾਬਿਤ ਹੁੰਦੀ ਨਜਰ ਆਈ। ਪਰ ਬਸਪਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪ੍ਰਸ਼ਾਸ਼ਨ ਨੇ ਭਰੋਸਾ ਦਿੱਤਾ ਕਿ ਕੱਲ ਸੋਮਵਾਰ ਦੀ ਬੈਠਕ ਵਿੱਚ ਐਸਡੀਐਮ ਸਾਹਿਬ ਨੂੰ ਬੁਲਾ ਲਿਆ ਜਾਵੇਗਾ ਕਿਉਂਕਿ ਉਹ ਚੰਡੀਗੜ ਗਏ ਹੋਏ ਹਨ। ਬਸਪਾ ਪ੍ਰਧਾਨ ਰਛਪਾਲ ਰਾਜੂ ਵਲੋਂ ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਗਏ ਆਸ਼ਵਾਸਨ ਸਦਕਾ ਬਸਪਾ ਨੇਤਾ ਸਹਿਮਤ ਹੋ ਗਏ।
ਅੱਜ ਸਵੇਰੇ ਕਰੀਬ 10 ਵਜੇ ਬਸਪਾ ਵਰਕਰ ਮਿਨੀ ਸਕੱਤਰੇਤ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। 12 ਵਜੇ ਦੇ ਲੱਗਭੱਗ ਡਿਪਟੀ ਕਮਿਸ਼ਨਰ ਦਫਤਰ ਚ ਬਸਪਾ ਨੇਤਾਵਾਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਿੱਚ ਬੈਠਕ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋ ਗਿਆ। ਇਸ ਦੌਰਾਨ ਐਸਡੀਐਮ ਮੈਡਮ ਅਮਰਪ੍ਰੀਤ ਕੌਰ ਹੁਸ਼ਿਆਰਪੁਰ ਨੇ ਕਿਹਾ ਕਿ ਅਜਿਹਾ ਕਮਿਊਨੀਕੇਸ਼ਨ ਗੈਪ ਕਾਰਣ ਹੋਇਆ ਤੇ ਇਹ ਮਿਸਅੰਡਰਸਟੈਡਿੰਗ ਸੀ। ਉਂੱਨਾ ਕਿਹਾ ਕਿ ਉਂੱਨਾ ਦੇ ਦਿਲ ਵਿੱਚ ਬਾਬਾ ਸਾਹਿਬ ਅੰਬੇਦਕਰ ਪ੍ਰਤੀ ਬਹੁਤ ਸਤਿਕਾਰ ਹੈ ਤੇ ਉਂੱਨਾਂ ਦੀਆਂ ਕਿਤਾਬਾਂ ਪੜ ਕੇ ਹੀ ਉਹ ਇੱਥੋਂ ਤੱਕ ਪਹੁੰਚੇ ਹਨ। ਸਿਰਫ ਕਮਿਊਨੀਕੇਸ਼ਨ ਗੈਪ ਕਾਰਣ ਅਜਿਹਾ ਹੋਇਆ ਤੇ ਉਹ ਹਰ ਵਰਗ ਦੀ ਇੱਜਤ ਕਰਦੇ ਹਨ ਪਰ ਫਿਰ ਵੀ ਜੇਕਰ ਬਸਪਾ ਵਰਕਰ ਸਮਝਦੇ ਹਨ ਕਿ ਉਂੱਨਾ ਦਾ ਅਪਮਾਨ ਹੋਇਆ ਹੈ ਤਾਂ ਉਹ ਮੁਆਫੀ ਮੰਗਦੇ ਹਨ। ਉਂੱਨਾ ਕਿਹਾ ਕਿ ਉਹ ਆਪਣੀ ਕੋਈ ਵੀ ਸਮੱਸਿਆ ਲੈ ਕੇ ਆਉਣ ਉਂੱਨਾ ਦਾ ਸੁਆਗਤ ਹੈ।
ਪ੍ਰਸ਼ਾਸ਼ਨ ਸਭ ਲੋਕਾਂ ਦਾ ਆਪਣਾ ਹੈ – ਡੀਸੀ ਕਾਲੀਆ
ਡੀਸੀ ਈਸ਼ਾ ਕਾਲੀਆ ਨੇ ਕਿਹਾ ਕਿ ਪ੍ਰਸ਼ਾਸ਼ਨ ਲੋਕਾਂ ਦਾ ਹੈ, ਸਭ ਦਾ ਹੈ, ਤੁਹਾਡਾ ਆਪਣਾ ਹੈ। ਉਂੱਨਾ ਕਿਹਾ ਕਿ ਪ੍ਰਸਾਸ਼ਨ ਦੀ ਕੋਸ਼ਿਸ਼ ਹੈ ਕਿ ਸਭ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਇਸੇ ਵਿੱਚ ਹੀ ਸਭ ਦੀ ਤੇ ਦੇਸ਼ ਦੀ ਭਲਾਈ ਹੈ ਅਤੇ ਉਂਨੱਾ ਨੇ ਇਹ ਮਸਲਾ ਸੁਲਝਾ ਲਿਆ ਹੈ।
ਭਾਈਚਾਰਕ ਸਾਝ ਕਾਇਮ ਰਹਣੀ ਚਾਹੀਦੀ ਹੈ – ਐਸਐਸਪੀ
ਐਸਐਸਪੀ ਹੁਸ਼ਿਆਰਪੁਰ ਜੇ ਏਲਨਚੇਲੀਅਨ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਐਸਡੀਐਮ ਹੁਸ਼ਿਆਰਪੁਰ ਤੇ ਬਸਪਾ ਨੇਤਾਵਾਂ ਵਿਚਲਾ ਮਸਲਾ ਆਪਸੀ ਗੱਲਬਾਤ ਨਾਲ ਸੁਲਝਾ ਲਿਆ ਗਿਆ ਹੈ। ਉਂੱਨਾ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਸਭ ਲੋਕ ਮਿਲ ਜੁਲ ਕੇ ਰਹਿਣ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ। ਉਂੱਨਾ ਕਿਹਾ ਕਿ ਕੂਝ ਗਲਤਫਹਿਮੀਆਂ ਕਾਰਣ ਅਜਿਹੇ ਹਾਲਾਤ ਬਣੇ ਸਨ ਪਰ ਮਿਲ ਬੈਠ ਕੇ ਆਪਸੀ ਮਸਲਾ ਸੁਲਝਾ ਲਿਆ ਗਿਆ ਹੈ।
ਪ੍ਰਸ਼ਾਸ਼ਨ ਨੇ ਭਰੋਸਾ ਦਿੱਤਾ ਕਿ ਉਹ ਸਭ ਦਾ ਸਤਿਕਾਰ ਕਰਨਗੇ- ਪ੍ਰਸ਼ੋਤਮ ਅਹੀਰ
ਇਸ ਦੌਰਾਨ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਬਸਪਾ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਕਿਹਾ ਹੈ ਕਿ ਪ੍ਰਸ਼ਾਸ਼ਨ ਨੇ ਉਂੱਨਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਵਰਕਰਾਂ ਦਾ ਬਣਦਾ ਮਾਨ ਸਤਿਕਾਰ ਕਰਨਗੇ। ਉਂੱਨਾ ਕਿਹਾ ਕਿ ਐਸਡੀਐਮ ਸਾਹਿਬ ਨੇ ਵੀ ਗਲਤੀ ਦਾ ਅਹਿਸਾਸ ਕੀਤਾ ਹੈ ਤੇ ਉਂੱਨਾ ਭਰੋਸਾ ਦਿੱਤਾ ਹੈ ਕਿ ਉਹ ਆਮ ਲੋਕਾਂ ਦੀਆਂ ਜਾਇਜ ਮੰਗਾੰ ਸਰਕਾਰ ਸਨਮੁੱਖ ਰੱਖਣਗੇ। ਉਂੱਨਾ ਕਿਹਾ ਕਿ ਉਂੱਨਾ ਦੀ ਪਾਰਟੀ ਵੀ ਪ੍ਰਸ਼ਾਸ਼ਨ ਤੋਂ ਆਸਵੰਦ ਹੈ ਤੇ ਉਹ ਵੀ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp