ਐਮਰਜੈਂਸੀ ਹਾਲਾਤ ‘ਚ ਕੋਵਿਡ-19 ਦੀ ਜਾਂਚ ਲਈ ਸਿਵਲ ਹਸਪਤਾਲ ‘ਚ ਲਗਾਈ ਗਈ ਟਰੂਨਾਟ ਮਸ਼ੀਨ
-ਡਿਪਟੀ ਕਮਿਸ਼ਨਰ ਸਿਵਲ ਹਸਪਤਾਲ ਦਾ ਦੌਰਾ ਕਰਕੇ ਮਸ਼ੀਨ ਦੇ ਕੰਮਕਾਜ ਸਬੰਧੀ ਜਾਣਕਾਰੀ ਕੀਤੀ ਹਾਸਲ
-ਕਿਹਾ, ਸਾਵਧਾਨੀਆਂ ਅਪਨਾ ਕੇ ਕੋਰੋਨਾ ਵਾਇਰਸ ਤੋਂ ਪਾਈ ਜਾ ਸਕਦੀ ਹੈ ਫਤਿਹ
-ਜ਼ਿਲ•ੇ ‘ਚ ਹੁਣ ਤੱਕ 10,812 ਮਰੀਜ਼ਾਂ ਦੇ ਸੈਂਪਲ ਆਏ ਨੈਗੇਟਿਵ
ਹੁਸ਼ਿਆਰਪੁਰ, 26 ਜੂਨ :
‘ਮਿਸ਼ਨ ਫਤਿਹ’ ਤਹਿਤ ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਜਿਥੇ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ, ਉਥੇ ਮਰੀਜ਼ਾਂ ਦੀ ਸਿਹਤ ਜਾਂਚ ਸਬੰਧੀ ਪ੍ਰਕ੍ਰਿਆ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਐਮਰਜੈਂਸੀ ਹਾਲਤ ਵਿੱਚ ਜਿਵੇਂ ਸਰਜਰੀ, ਗਰਭਵਤੀ ਮਹਿਲਾ ਦੇ ਜਣੇਪੇ ਅਤੇ ਸਾਹ ਨਾਲ ਸਬੰਧਤ ਬੀਮਾਰੀਆਂ ਦੇ ਮਰੀਜ਼ਾਂ ਤੋਂ ਇਲਾਵਾ ਫਰੰਟ ਲਾਈਨ ਵਰਕਰਾਂ ਦੀ ਕੋਵਿਡ-19 ਵਾਇਰਸ ਦੀ ਮੌਕੇ ‘ਤੇ ਜਾਂਚ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਟਰੂਨਾਟ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਰੋਜ਼ਾਨਾ 6 ਟੈਸਟ ਕੀਤੇ ਜਾ ਸਕਦੇ ਹਨ ਅਤੇ ਇਸ ਮਸ਼ੀਨ ਰਾਹੀਂ ਟੈਸਟ ਰਿਪੋਰਟ 2 ਘੰਟੇ ਅੰਦਰ ਪ੍ਰਾਪਤ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਲਈ ਇਸ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਚ ਲਈ 1500 ਰੁਪਏ ਸਰਕਾਰੀ ਫੀਸ ਲਈ ਜਾਵੇਗੀ। ਇਹ ਮਸ਼ੀਨ ਕੁਵਿਡ-19 ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਦੇ ਕਈ ਹਸਪਤਾਲਾਂ ਵਿੱਚ ਲਗਾਈ ਗਈ ਹੈ, ਤਾਂ ਜੋ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਐਮਰਜੈਂਸੀ ਹਾਲਾਤ ਵਿੱਚ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਜ ਹਸਪਤਾਲ ਵਿੱਚ ਮਾਈਕਰੋ ਬਾਇਓਲੋਜੀ ਯੂਨਿਟ ਵਿੱਚ ਲਗਾਈ ਗਈ ਇਸ ਮਸ਼ੀਨ ਦੇ ਕੰਮਕਾਜ ਬਾਰੇ ਸਟਾਫ਼ ਤੋਂ ਜਾਣਕਾਰੀ ਲਈ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਾਵਧਾਨੀਆਂ ਅਪਨਾ ਕੇ ਹੀ ਕੋਰੋਨਾ ‘ਤੇ ਫਤਿਹ ਪਾਈ ਜਾ ਸਕਦੀ ਹੈ, ਇਸ ਲਈ ਜ਼ਿਲ•ਾ ਵਾਸੀ ‘ਮਿਸ਼ਨ ਫਤਿਹ’ ਤਹਿਤ ਖੁਦ ਜਾਗਰੂਕ ਹੋ ਕੇ ਦੂਸਰਿਆਂ ਨੂੰ ਜਾਗਰੂਕ ਕਰਨ, ਤਾਂ ਜੋ ਜ਼ਿਲ•ੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਜਾਗਰੂਕਤਾ ਲਈ ਕੁਆਰਨਟੀਨ ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਹ ਕੋਵਿਡ-19 ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਹੋਮ ਕੁਆਰਨਟੀਨ ਕੀਤੇ ਗਏ ਵਿਅਕਤੀਆਂ ਦੀ ਚੈਕਿੰਗ ਲਈ ਜ਼ਿਲ•ਾ ਪ੍ਰਸ਼ਾਸ਼ਨ ਵਲੋਂ 135 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਦੇ ਨਾਲ ਫੈਲਦਾ ਹੈ। ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਸਮੇਂ-ਸਮੇਂ ‘ਤੇ 20 ਸੈਕਿੰਡ ਤੱਕ ਹੱਥ ਧੋਣਾ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 11868 ਸੈਂਪਲ ਲਏ ਗਏ ਹਨ। ਉਨ•ਾਂ ਕਿਹਾ ਕਿ ਅੱਜ 421 ਸੈਂਪਲ ਲਏ ਗਏ ਹਨ। ਉਨ•ਾਂ ਦੱਸਿਆ ਕਿ ਅੱਜ 231 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਅਤੇ ਸਾਰੇ ਨੈਗੇਟਿਵ ਹਨ। ਉਨ•ਾਂ ਕਿਹਾ ਕਿ ਹੁਣ ਤੱਕ ਲਏ ਗਏ 11868 ਸੈਂਪਲਾਂ ਵਿੱਚੋਂ 10812 ਨੈਗੇਟਿਵ ਅਤੇ 880 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ•ਾਂ ਕਿਹਾ ਕਿ 27 ਸੈਂਪਲ ਇਨਵੈਲਿਡ ਵੀ ਸਾਹਮਣੇ ਆਏ ਹਨ। ਉਨ•ਾਂ ਕਿਹਾ ਕਿ ਹੁਣ ਤੱਕ ਪੋਜ਼ੀਟਿਵ ਕੇਸਾਂ ਦੀ ਗਿਣਤੀ 169 ਹੋ ਗਈ ਹੈ, ਜਿਨ•ਾਂ ਵਿੱਚੋਂ 13 ਐਕਟਿਵ ਕੇਸ ਹਨ ਅਤੇ 5 ਮਰੀਜਾਂ ਦੀ ਮੌਤ ਹੋ ਚੁੱਕੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp