ਗੜ੍ਹਦੀਵਾਲਾ / ਹੁਸਿਆਰਪੁਰ,26 ਜੂਨ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਅੱਜ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਜੀ ਮੁੱਖ ਸੇਵਾਦਾਰ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਪ੍ਰੇਰਨਾ ਨਾਲ ‘ਨਸਾ ਮੁਕਤ ਭਾਰਤ’ ਬਣਾਉਣ ਲਈ ਸਵੇਰੇ 11 ਵਜੇ ਤੋਂ 11:40 ਤੱਕ ‘ਆਨਲਾਇਨ ਵੈਬੀਨਾਰ’ ਕਰਵਾਇਆ ਗਿਆ। ਜਿਸ ਵਿੱਚ ਅਕਾਲ ਅਕੈਡਮੀ ਧੁੱਗਾ ਕਲਾ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।
ਜਿਸ ਦੀ ਰਜਿਸਟਰੇਸ਼ਨ ਕਰਨ ਵਿੱਚ ਪਿਛਲੇ 3-4 ਦਿਨਾਂ ਤੋਂ ਬੱਚਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਕਾਫੀ ਰੂਚੀ ਦਿਖਾਈ।ਇਸ ਵੈਬੀਨਾਰ ਵਿੱਚ ਡਾਕਟਰ ਕਰਨਲ ਰਾਜਿੰਦਰ ਸਿੰਘ ਮਨੋਵਿਗਿਆਨਿਕ ਡਾਕਟਰ ਨਸ਼ਾ ਛੁਡਾਊ ਕੇਂਦਰ ਬੜੂ ਸਾਹਿਬ, ਡਾਕਟਰ ਦਵਿੰਦਰ ਸਿੰਘ ਸਕੱਤਰ ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਹੋਰ ਮਾਹਿਰਾਂ ਨੇ ਦੱਸਿਆ ਗਿਆ ਕਿ ਸਾਡੇ ਸਮਾਜ ਵਿੱਚ ਫੈਲੀ ਹੋਈ ਨਸ਼ਿਆਂ ਦੀ ਕੁਰੀਤੀ ਨੂੰ ਕਿਵੇਂ ਦੂਰ ਕੀਤਾ ਸਕਦਾ ਹੈ।
ਇਸ ਦੇ ਫੈਲਣ ਦੇ ਕੀ ਕਾਰਨ ਹਨ ਅਤੇ ਸਕੂਲ ਵਿੱਚ ਅਧਿਆਪਕ ਦਾ ਬੱਚਿਆਂ ਨੂੰ ਇਸ ਕੁਰੀਤੀ ਪ੍ਰਤੀ ਸੁਚੇਤ ਕਰਨ ਦਾ ਕੀ ਯੋਗਦਾਨ ਹੈ।ਇਸ ਵਿੱਚ ਦੱਸਿਆ ਗਿਆ ਕਿ ਬੜੂ ਸਾਹਿਬ ਸੰਸਥਾ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਜੋ ਨਸ਼ਾ ਛੁਡਾਊ ਕੇਂਦਰ ਖੋਲੇ ਗਏ ਹਨ ਉਹ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ ਅਤੇ ਸਮਾਜ ਵਿੱਚ ਨਸ਼ਿਆਂ ਦੀ ਕੁਰੀਤੀ ਨੂੰ ਦੂਰ ਕਰਨ ਲਈ ਵੱਡੇ ਪੱਧਰ ਤੇ ਯੋਗਦਾਨ ਪਾ ਰਹੇ ਹਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp