ਜਨਤਾ ਦੇ ਨਾਮ ਸੰਦੇਸ਼ ਜਾਰੀ ਕਰ ਨਸੇ ਤੋਂ ਬਾਹਰ ਨਿਕਲਣ ਲਈ ਨੋਜਵਾਨਾਂ ਨੂੰ ਕੀਤਾ ਜਾਗਰੁਕ
ਪਠਾਨਕੋਟ: 26 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਪੰਜਾਬ ਪੁਲਿਸ ਵੱਲੋਂ ‘ਨਸ਼ਿਆਂ ਦੀ ਦੁਰਵਰਤੋਂ ਅਤੇ ਤਸਕਰੀ ਨੂੰ ਰੋਕਣ ਲਈ’ ਕੋਮਾਂਤਰੀ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਜੈ ਕੁਮਾਰ ਡੀ.ਐਸ.ਪੀ. ਨਾਰਕੋਟਿਕ ਪਠਾਨਕੋਟ ਨੇ ਦੱਸਿਆ ਕਿ 26 ਜੂਨ ਦਾ ਦਿਹਾੜਾ ‘ਨਸ਼ਿਆਂ ਦੀ ਦੁਰਵਰਤੋਂ ਅਤੇ ਤਸਕਰੀ ਨੂੰ ਰੋਕਣ ਲਈ’ ਕੋਮਾਂਤਰੀ ਦਿਵਸ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਉਨਾਂ ਦਾ ਉਪਰਾਲਾ ਹੈ ਕਿ ਜੋ ਲੋਕ ਨਸੇ ਦੇ ਆਦਿ ਹਨ ਉਨਾਂ ਲੋਕਾਂ ਨੂੰ ਜਾਗਰੁਕ ਕਰਕੇ ਨਸੇ ਦੀ ਲੱਤ ਤੋਂ ਬਾਹਰ ਕੱਢਿਆ ਜਾਵੇ।
ਇਸ ਦੀ ਲੜੀ ਅਧੀਨ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਦੇ ਦਿਸਾ ਨਿਰਦੇਸ ਅਨੁਸਾਰ 26 ਜੂਨ ਤੋਂ ਜਿਲਾ ਪਠਾਨਕੋਟ ਵਿੱਚ ਨਸਿਆਂ ਖਿਲਾਫ ਇੱਕ ਮੂਹਿੰਮ ਦੀ ਸੁਰੂਆਤ ਕੀਤੀ ਗਈ ਹੈ ਜੋ ਪੂਰਾ ਹਫਤਾ ਜਾਰੀ ਰਹੇਗੀ।ਉਨਾਂ ਕਿਹਾ ਕਿ ਸਮਾਜ ਵਿੱਚ ਨਸਾ ਦਿਨ ਪ੍ਰਤੀਦਿਨ ਵੱਧ ਰਿਹਾ ਹੈ ਅਤੇ ਨੋਜਵਾਨ ਇਸ ਨਸੇਂ ਦੀ ਲੱਤ ਨੂੰ ਲਗਾ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਅਤੇ ਉਨਾ ਦੇ ਪਰਿਵਾਰ ਵੀ ਪ੍ਰਭਾਵਿਤ ਹੋ ਰਿਹਾ ਹੈ।ਉਨਾਂ ਕਿਹਾ ਕਿ ਨੋਜਵਾਨ ਨਸੇ ਦੇ ਆਦੀ ਹੋ ਜਾਂਦੇ ਹਨ ਅਤੇ ਭਿਆਨਕ ਬੀਮਾਰੀਆਂ ਉਨਾਂ ਨੂੰ ਘੇਰ ਲੈਂਦੀਆਂ ਹਨ।
ਉਨਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਨਸੇ ਰੂਪੀ ਕੋਹੜ ਤੋਂ ਕਿਵੇ ਬਚਣਾ ਹੈ। ਉਨਾਂ ਕਿਹਾ ਕਿ ਅੱਜ ਤੋਂ ਇੱਕ ਹਫਤੇ ਲਈ ਨਸੇ ਦੇ ਖਿਲਾਫ ਪ੍ਰੋਗਰਾਮ ਚਲਾਏ ਜਾਣੇ ਹਨ। ਉਨਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਸਮਾਜ ਵਿੱਚ ਨਸਾ ਵੱਧ ਰਿਹਾ ਹੈ ਅਤੇ ਨੋਜਵਾਨ ਪੀੜੀ ਪਿਸ ਰਹੀ ਹੈ ਨਸੇ ਦੇ ਪਿੱਛੇ ਲੱਗ ਕੇ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨਾਂ ਕਿਹਾ ਕਿ ਸਾਡਾ ਉਪਰਾਲਾ ਹੈ ਨਸੇ ਦੇ ਆਦੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਉਹ ਨਸੇ ਦੀ ਦਲਦਲ ਚੋਂ ਬਾਹਰ ਨਿਕਲ ਸਕਣ।ਉਨਾਂ ਕਿਹਾ ਕਿ ਕੋਈ ਵੀ ਨਸਾ ਲਗਾਉਂਣ ਦੀ ਲੱਤ ਬਹੁਤ ਆਸਾਨ ਹੈ ਅਤੇ ਇਸ ਆਦਤ ਲਈ ਸੋਸਾਇਟੀ ਵਿਸ਼ੇਸ ਭੁਮਿਕਾ ਨਿਭਾਉਂਦੀ ਹੈ।
ਅਜਿਹੇ ਲੋਕ ਵੀ ਸਾਡੀ ਸੁਸਾਇਟੀ ਵਿੱਚ ਮਿਲਦੇ ਹਨ ਜੋ ਨਸਾ ਕਰਨ ਲਈ ਮਜਬੂਰ ਕਰਦੇ ਹਨ। ਨਸੇ ਦੇ ਆਦੀ ਕਰਨ ਦੇ ਲਈ ਇਨਾਂ ਲੋਕਾਂ ਵੱਲੋਂ ਵਿਅਕਤੀ ਨੂੰ ਤਰਾਂ ਤਰਾਂ ਦੀਆਂ ਗੱਲਾਂ ਬਣਾ ਕੇ ਨਸੇ ਦੇ ਫਾਇਦੇ ਦੱਸ ਕੇ ਨੋਜਵਾਨਾਂ ਦੀ ਜਿੰਦਗੀ ਬਰਬਾਦ ਕਰ ਰਹੇ ਹਨ।ਉਨਾਂ ਕਿਹਾ ਕਿ ਅਜਿਹੇ ਲੋਕ ਦੂਸਰੇ ਲੋਕਾਂ ਨੂੰ ਨਸੇ ਦੀ ਦਲਦਲ ਵਿੱਚ ਧੱਕਾ ਤਾਂ ਦੇ ਦਿੰਦੇ ਹਨ ਅਤੇ ਫਿਰ ਵਿਅਕਤੀ ਬਾਹਰ ਨਹੀਂ ਆ ਸਕਦਾ , ਪਹਿਲਾ ਫ੍ਰੀ ਵਿੱਚ ਅਤੇ ਫਿਰ ਨਸੇ ਦੀ ਪੂਰਤੀ ਲਈ ਪੈਸੇ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਅਕਤੀ ਅਪਰਾਧਿਕ ਗਤੀਵਿਧੀਆਂ ਵੱਲ ਨੂੰ ਆਪਣਾ ਰੁਖ ਕਰ ਲੈਂਦਾ ਹੈ। ਉਨਾਂ ਕਿਹਾ ਕਿ ਇਸ ਬੀਮਾਰੀ ਨੂੰ ਹਾਸਲ ਕਰਨਾ ਆਸਾਨ ਹੈ ਕੂਝ ਲੋਕਾਂ ਦੀਆਂ ਗੱਲਾ ਵਿੱਚ ਆ ਕੇ ਬੰਦਾ ਨਸ਼ੇ ਦੀ ਲੱਤ ਲਗਾ ਤਾਂ ਲੈਂਦਾ ਹੈ ਪਰ ਇਸ ਤੋਂ ਬਾਹਰ ਨਿਕਲਣ ਲਈ ਬਹੁਤ ਜਿਆਦਾ ਆਤਮ ਵਿਸਵਾਸ ਦੀ ਲੋੜ ਹੁੰਦੀ ਹੈ ਪਰ ਜਦੋਂ ਤੱਕ ਨਸੇ ਦੀ ਲੱਤ ਲੱਗੇ ਵਿਅਕਤੀ ਨੂੰ ਸਮਝ ਆਂਉਂਦੀ ਹੈ ਤਾਂ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਨਸੇ ਦੇ ਆਦਿ ਲੋਕਾਂ ਤੋਂ ਹਰੇਕ ਵਿਅਕਤੀ, ਰਿਸਤੇਦਾਰ, ਚੰਗੇ ਲੋਕ ਵੀ ਦੂਰ ਹੁੰਦੇ ਜਾਂਦੇ ਹਨ ਅਤੇ ਨਸਾ ਕਰਨ ਵਾਲੇ ਵਿਅਕਤੀਆਂ ਦਾ ਇੱਕ ਵੱਖਰਾ ਵਰਗ ਪੈਦਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਸਰੀਰਿਕ ਤੋਰ ਤੇ ਵੀ ਵਿਅਕਤੀ ਕਮਜੋਰ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਆ ਕੇ ਵਿਅਕਤੀ ਨੂੰ ਘੇਰਾ ਪਾ ਲੈਂਦੀਆਂ ਹਨ ਅਤੇ ਕਈ ਵਾਰ ਜਿੰਦਗੀ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ।ਉਨਾਂ ਕਿਹਾ ਕਿ ਪੁਲਿਸ ਹਰੇਕ ਵਿਅਕਤੀ ਨੂੰ ਜੋ ਨਸੇ ਦਾ ਆਦਿ ਹੈ ਉਸ ਨੂੰ ਨਸੇ ਤੋਂ ਕੱਢਣ ਲਈ ਹਮੇਸਾ ਤਿਆਰ ਹੈ। ਉਨਾਂ ਕਿਹਾ ਕਿ ਨਸੇ ਦੇ ਆਦਿ ਲੋਕ ਆਪਣੀ ਸੋਚ ਨੂੰ ਬਦਲ ਕੇ ਅੱਗੇ ਆਉਂਣ ਤਾਂ ਜੋ ਉਨਾ ਦੀ ਇਹ ਆਦਤ ਛੁਡਾਈ ਜਾ ਸਕੇ।
ਉਨਾਂ ਕਿਹਾ ਕਿ ਨਸਾ ਚਾਹੇ ਕੋਈ ਵੀ ਹੋਵੇ ਉਸ ਲਈ ਬਹੁਤ ਜਿਆਦਾ ਪੈਸੇ ਦੀ ਲੋੜ ਹੁੰਦੀ ਹੈ ਅਤੇ ਵਿਅਕਤੀ ਇਸ ਨਰਕ ਭਰੀ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਪਰਾਧ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ। ਉਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਆਦੇਸਾਂ ਅਨੁਸਾਰ ਇੱਕ ਮਿਸ਼ਨ ਲੈ ਕੇ ਚਲਾਂਗੇ ਤਾਂ ਜੋ ਪੰਜਾਬ ਨੂੰ, ਜਿਲੇ ਨੂੰ ਨਸੇ ਤੋਂ ਮੁਕਤ ਕੀਤਾ ਜਾ ਸਕੇ। ਉਨਾਂ ਇਸ ਮੋਕੇ ਤੇ ਓਟ ਸੈਂਟਰ ਅਤੇ ਨਸਾ ਛੁਡਾਓ ਕੇਂਦਰਾਂ ਬਾਰੇ ਵੀ ਪੂਰਨ ਤੋਰ ਤੇ ਜਾਣਕਾਰੀ ਦਿੱਤੀ, ਤਾਂ ਜੋ ਨਸੇ ਦੇ ਆਦਿ ਨੋਜਵਾਨ ਨਸਾ ਛੱਡ ਕੇ ਇੱਕ ਵਧੀਆ ਜਿੰਦਗੀ ਜੀ ਸਕੇ। ਉਨਾਂ ਕਿਹਾ ਕਿ ਇੱਕ ਵਿਅਕਤੀ ਦੀ ਜਿੰਦਗੀ ਨੂੰ ਬਦਲਣਾ ਇੱਕ ਪੂਨ ਦਾ ਕੰਮ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp