100 ਤੋਂ ਵੱਧ ਪੱਤਰਕਾਰਾਂ ਦਰਮਿਆਨ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਹੁਸ਼ਿਆਰਪੁਰ ਪੋਰਟਲ ਲਾਂਚ 

–  ਜਿਲਾ ਨਿਵਾਸੀ ਪੋਰਟਲ ਤੇ ਦੱਸਣ ਸਮੱਸਿਆ 1 ਘੰਟੇ ਚ ਆਵੇਗਾ ਮੈਸਜ
– ਸੀਨੀਅਰ ਪੱਤਰਕਾਰਾਂ ਨਾਲ ਕੇਂਦਰੀ ਮੰਤਰੀ ਸਾਂਪਲਾ ਨੇ ਕੀਤਾ ਬਰੇਕ ਫਾਸਟ
– ਕਿਹਾ ਇਸ ਵਾਰ ਟੱਕਰ ਬੁਰਾਈ ਨਾਲ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਅੱਜ ਕਰੀਬ 11 ਵਜੇ ਕੇਂਦਰੀ ਮੰਤਰੀ ਵਿਜੇ ਸਾਂਪਲਾਂ ਨੇ 100 ਦੇ ਕਰੀਬ ਪੱਤਰਕਾਰਾਂ ਦਰਮਿਆਨ ਵਿਜੇ ਸਾਂਪਲਾ. ਕਾਮ ਪੋਰਟਲ ਹੁਸ਼ਿਆਰਪੁਰ ਲਾਂਚ ਕੀਤਾ। ਇਸ ਦੌਰਾਨ ਉਂੱਨਾਂ ਨੇ ਸਭ ਪੱਤਰਕਾਰਾਂ ਨਾਲ ਮਿਲ ਕੇ ਬਰੇਕਫਾਸਟ ਵੀ ਸਾੰਝਾ ਕੀਤਾ। ਉਂੱਨਾ ਕਿਹਾ ਕਿ ਇਹ ਪੋਰਟਲ ਜਿਲਾ ਨਿਵਾਸੀਆਂ ਲਈ ਬੇਹਦ ਲਾਹੇਵੰਦ ਹੋਵੇਗਾ। ਉਂੱਨਾ ਜਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਕੋਈ ਵੀ ਸਮੱਸਿਆ ਹੋਵੇ ਪੋਰਟਲ ਤੇ ਭੇਜੋ ਤੇ ਮੇਰੀ ਟੀਮ ਮੇਰੇ ਜਰੀਏ ਸਿੱਧੀ ਸੰਬੰਧਿਤ ਵਿਭਾਗ ਨੂੰ ਭੇਜੇਗੀ।
੍ਰਬੁਰਾਈ ਨਾਲ ਹੋਵੇਗੀ ਮੇਰੀ ਸਿੱਧੀ ਟੱਕਰ –ਵਿਜੇ ਸਾਂਪਲਾ
ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਵਾਰ ਸਾਡਾ ਸਿੱਧਾ ਮੁਕਾਬਲਾ ਬੁਰਾਈ ਨਾਲ ਹੋਵੇਗਾ। ਉਂੱਨਾ ਵਲੋਂ ਕੀਤੇ ਗਏ ਪੋਰਟਲ ਦੌਰਾਨ ਖਾਸ ਗੱਲ ਉਂੱਨਾ ਦੀ ਮਹਿਮਾਨ ਨਿਵਾਜੀ ਵੀ ਰਹੀ ਕਿ ਜਦੋਂ ਸਮੂਹ ਪੱਤਰਕਾਰ ਬਰੇਕਫਾਸਟ ਕਰ ਰਹੇ ਸਨ ਤੇ ਹਰ ਪੱਤਰਕਾਰ ਕੋਲ ਉਹ ਖੁਦ ਜਾ ਰਹੇ ਸਨ ਤੇ ਗੱਲਬਾਤ ਕਰ ਰਹੇ ਸਨ।

Related posts

Leave a Reply