ਗੁਰਦਾਸਪੁਰ 26 ਜੂਨ ( ਅਸ਼ਵਨੀ ) : ਹਰ ਸਾਲ ਦੀ ਤਰਾਂ ਇਸ ਸਾਲ ਵੀ ਅੰਤਰ-ਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਕਰੋਨਾ ਮਹਾਂਮਾਰੀ ਦੇ ਸੰਕਟ ਕਾਲ ਦੋਰਾਨ ਅਹਿਤਿਆਤ ਵਰਤਦੇ ਹੋਏ ਸਥਾਨਕ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਵਿਖੇ ਸਮੂਹ ਸਟਾਫ਼,ਨਸ਼ਾ ਛੱਡਣ ਲਈ ਦਾਖਲ ਹੋਏ ਮਰੀਜ਼ਾਂ,ਉਹਨਾ ਦੇ ਪਰਿਵਾਰਕ ਮੈਂਬਰਾਂ ਅਤੇ ਇਸ ਮੌਕੇ ਹਾਜ਼ਰ ਆਏ ਮਹਿਮਾਨਾਂ ਨਾਲ ਸ਼੍ਰੀ ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ ਦੀ ਪ੍ਰਧਾਨਗੀ ਹੇਠ ਉਤਸਾਹ ਪੂਰਵਕ ਮਨਾਇਆ ਗਿਆ।
ਇਸ ਸਮਾਗਮ ਵਿੱਚ ਸ਼੍ਰੀ ਇੰਦਰਦੀਪ ਸਿੰਘ ( ਟੋਨੀ ਬਹਿਲ ) ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਇਸ ਤੋਂ ਇਲਾਵਾ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਦੇ ਸੈਕਟਰੀ ਕਮਲਦੀਪ ਸਿੰਘ,ਅਤੇ ਲਾਇਨ ਮੈਂਬਰ ਕੰਵਰਪਾਲ ਸਿੰਘ ਕਾਹਲੋ,ਬਲਕਾਰ ਸਿੰਘ ਟੋਨਾ ਅਤੇ ਲਾਇਨ ਪੀ ਆਰ ੳ ਬਰਿੰਦਰ ਸਿੰਘ ਸੈਣੀ ਅਤੇ ਵਰਿੰਦਰ ਕੋਰ ਪ੍ਰੋਜੇਕਟ ਇੰਚਾਰਜ,ਐਸ ਪੀ ਵਾਏ ਐਮ ਰਜਨੀ ਬਾਲਾ ਵਿਸ਼ੇਸ ਤੋਰ ਤੇ ਹਾਜ਼ਰ ਹੋਏ।
ਇਸ ਮੌਕੇ ਤੇ ਅੰਤਰ-ਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਹਾਜਨ,ਮਿਸ ਡੋਲੀ ਮਲਹੋਤਰਾ,ਗੁਰਪ੍ਰੀਤ ਸਿੰਘ ਨੇ ਦਾਖਲ ਮਰੀਜ਼ ਵੱਲੋਂ ਨਸ਼ਿਆਂ ਦੇ ਮਾਰੂ ਅਸਰ ਬਾਰੇ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਐਸ ਪੀ ਵਾਏ ਐਮ ਤੋਂ ਆਏ ਅਧਿਕਾਰੀਆ ਵੱਲੋਂ ਵੀ ਇਸ ਦਿਨ ਤੇ ਚਾਨਣਾਂ ਪਾਇਆ ਗਿਆ।
ਇਸ ਮੌਕੇ ਕੇਂਦਰ ਦੇ ਯੋਗਾ ਮਾਹਿਰ ਸ੍ਰੀ ਮੁਨਸ਼ੀ ਰਾਮ ਵੱਲੋਂ ਵੀ ਨਸ਼ਿਆ ਵਿਰੋਧੀ ਦਿਵਸ ਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਮਹਾਜਨ ਵੱਲੋਂ ਅੱਜ ਦੇ ਦਿਵਸ ਦਾ ਥੀਮ ਬੈਟਰ ਨਾਲਿਜ ਫਾਰ ਬੈਟਰ ਲਾਈਫ ਦੇ ਬਾਰੇ ਵਿਸਥਾਰ ਦੇ ਨਾਲ ਦੱਸਿਆ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਹੈੱਡਮਾਸਟਰ ਸਰਕਾਰੀ ਪ੍ਰਾਈਮਰੀ ਸਕੂਲ ਰਾਮਨਗਰ,ਬਲਕਾਰ ਸਿੰਘ ਟੋਨਾਂ,ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਦਾ ਸਟਾਫ਼ ਅਤੇ ਚਾਇਲਡ ਹੈਲਪ ਲਾਇਨ ਦਾ ਸਾਰਾ ਸਟਾਫ਼ ਹਾਜ਼ਰ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp