ਸਾਰੇ ਲੋਕ ਮਾਸਕ ਪਾ ਕੇ ਰੱਖਣ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ : ਐਸ ਡੀ ਐਮ ਦਸੂਹਾ
ਦਸੂਹਾ / ਹੁਸਿਆਰਪੁਰ 27 ਜੂਨ ( ਚੌਧਰੀ ) : ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਮੈਡਮ ਜਯੋਤੀ ਬਾਲਾ ਮੱਟੂ, ਪੀ.ਸੀ.ਐਸ. ਉਪ ਮੰਡਲ ਮੈਜਿਸਟ੍ਰੇਟ ਦਸੂਹਾ ਵਲੋਂ ਦਸੂਹਾ ਉਪ ਮੰਡਲ ਵਿੱਚ ਡਾਇਰੈਕਟਰ ਜਨਰਲ ਨਾਰਕੋਟੀਕਸ ਕੰਟਰੋਲ ਬਿਊਰੋ ਦਿੱਲੀ ਤੋਂ ਜਾਰੀ ਪੱਤਰ ਵਿੱਚ ਦਰਜ ਹਦਾਇਤਾਂ ਅਨੁਸਾਰ ਅੰਤਰਰਾਸ਼ਟਰੀ ਐਂਟੀ ਡਰੱਗ ਦਿਵਸ ਮਨਾਇਆ ਗਿਆ। ਇਸ ਮੌਕੇ ਉਹਨਾਂ ਵਲੋਂ ਆਪਣੀ ਪੂਰੀ ਟੀਮ ਅਤੇ ਪੁਲਿਸ ਦੇ ਨਾਲ ਮਿਲ ਕੇ ਨੈਸ਼ਨਲ ਹਾਈਵੇ ਮੇਨ ਰੋਡ ਅੱਡਾ ਗਰਨਾ ਸਾਹਿਬ ਵਿਖੇ ਆਣਜਾਣ ਵਾਲੇ ਲੋਕਾਂ ਦੀਆਂ ਗੱਡੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ (ਰਜਿ.) ਦਸੂਹਾ ਵਲੋਂ ਤਿਆਰ ਕੀਤੇ ਸਟਿੱਕਰ ਨਸ਼ਿਆਂ ਨੂੰ ਕਹੋ ਨਾਂਹ,ਜਿੰਦਗੀ ਨੂੰ ਕਹੋ ਹਾਂਂ ਲਗਾਏ ਗਏ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ।
ਇਸ ਮੌਕੇ ਉਹਨਾਂ ਵਲੋਂ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਬਿਨਾ ਮਾਸਕ ਤੋਂ ਬਾਹਰ ਨਾ ਨਿਕਲੇ, ਸਗੋਂ ਆਪਣੇ-ਆਪਣੇ ਮਾਸਕ ਪਾ ਕੇ ਰੱਖੇ ਜਾਣ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਕਰੋਨਾ ਵਾਇਰਸ ਇੱਕ ਭਿਆਨਕ ਬੀਮਾਰੀ ਹੈ,ਜਿੱਥੋਂ ਤੱਕ ਹੋ ਸਕੇ ਇਸ ਤੋਂ ਬਚਿਆ ਜਾਵੇ। ਇਸ ਤੋਂ ਇਲਾਵਾ ਉਹਨਾਂ ਵਲੋਂ ਹਾਜੀਪੁਰ ਚੌਕ ਦਸੂਹਾ ਵਿਖੇ ਸੜਕ ਤੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ ਅਤੇ ਜਿਹੜੇ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ, ਉਹਨਾਂ ਦੇ ਮੌਕੇ ਤੇ ਚਲਾਨ ਵੀ ਕਟਵਾਏ ਗਏ ਤਾਂ ਜੋ ਲੋਕ ਅੱਗੇ ਤੋਂ ਸੁਚੇਤ ਹੋ ਕੇ ਹੀ ਬਾਹਰ ਨਿਕਲਣ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਨਾਉਣ। ਇਸ ਮੌਕੇ ਉ ਹਨਾਂ ਦੇ ਨਾਲ ਕਰਨਦੀਪ ਸਿੰਘ ਭੁੱਲਰ ਤਹਿਸੀਲਦਾਰ ਦਸੂਹਾ,ਏ.ਐਸ.ਆਈ ਅਜਮੇਰ ਸਿੰਘ, ਅਮਰਜੀਤ ਸਿੰਘ ਭੂਮੀ ਰੱਖਿਆ ਅਫਸਰ ਦਸੂਹਾ,ਦੀਦਾਰ ਸਿੰਘ ਪ੍ਰਧਾਨ ਅਤੇ ਸਾਰੇ ਮੈਂਬਰ ਸਹਿਬਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ (ਰਜਿ.) ਦਸੂਹਾ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp