ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨ (ਦਸੂਹਾ) ਨੇ ਜਿਲਾ ਹੁਸ਼ਿਆਰਪੁਰ ‘ਚ ਸਭ ਤੋੰ ਪਹਿਲਾਂ ਗਰੀਨ ਦੀਵਾਲੀ ਮਨਾ ਕੇ ਇਤਿਹਾਸ ਰਚਿਆ

HOSHIARPUR (RINKU THAPER, S.S. SHARMA) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨ(ਦਸੂਹਾ) ਵਿੱਚ ਗ੍ਰੀਨ ਦਿਵਾਲੀ ਸਮੂਹ ਸਟਾਫ਼ ਮੈਂਬਰ ਸਹਿਬਾਨ ਅਤੇ ਵਿੱਦਿਆਰਥੀਆਂ ਵੱਲੋਂ ਫੁੱਲ-ਬੂਟੇ ਲਗਾ ਕੇ ਮਨਾਈ ਗਈ। ਇਸਤੋਂ ਪਹਿਲਾਂ ਸ਼੍ਰੀਮਤੀ ਅਨਾਮਿਕਾ ਅਤੇ ਸ਼੍ਰੀ ਰਾਕੇਸ਼ ਗੁਲੇਰੀਆ ਜੀ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਦੂਸ਼ਣ ਬਾਰੇ ਵੀ ਜਾਗਰੂਕ ਕਰਦੇ ਹੋਏ ਪਟਾਕੇ ਨਾ ਚਲਾਉਣ ਲਈ ਲਾਮਬੰਦ ਕੀਤਾ। ਸ਼੍ਰੀ ਜਸਵੰਤ ਸਿੰਘ ਨੇ ਵਿੱਦਿਆਰਥੀਆਂ ਨੂੰ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ ਦੀ ਹਦਾਇਤ ਕੀਤੀ। ਸਕੂਲ ਪ੍ਰਿੰਸੀਪਲ ਸ਼੍ਰੀ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਈਡੈਂਸ ਐਂਡ ਕੌਂਸਲਿੰਗ ਸੈਂਟਰ ਵੱਲੋਂ ਸ਼੍ਰੀ ਖੁਸ਼ਵੰਤ ਸਿੰਘ ਨੇ ਵਿੱਦਿਆਰਥੀਆਂ ਨੂੰ ਸਕੂਲ ਵਿੱਚ ਫੁੱਲ ਲਾਉਣ ਲਈ ਉਤਸ਼ਾਹਿਤ ਕੀਤਾ, ਜਿਸ ਤੋਂ ਬਾਅਦ ਸਕੂਲ ਦੇ ਈਕੋ ਕਲੱਬ ਵੱਲੋਂ ਐਨ.ਐੱਸ.ਐੱਸ ਯੂਨਿਟ ਦੇ ਸਹਿਯੋਗ ਨਾਲ ਫੁੱਲ ਲਗਾਏ ਗਏ। ਇਸ ਮੌਕੇ ਸ਼੍ਰੀ ਮੋਹਨ ਲਾਲ, ਜਸਵੰਤ ਸਿੰਘ, ਰਾਕੇਸ਼ ਗੁਲੇਰੀਆ,ਗੁਰਜੀਤ ਕਤਨੌਰ, ਪਰਮਜੀਤ ਘੁੰਮਣ, ਖੁਸ਼ਵੰਤ ਸਿੰਘ, ਅਭਿਸ਼ੇਕ ਪਠਾਣੀਆ, ਅੰਜਨਾ ਕੁਮਾਰੀ, ਸਰੋਜ ਠਾਕੁਰ, ਸਰੋਜ ਰਾਣੀ, ਲਵਲੀਨ ਰਾਣੀ, ਨਿਰਮਲਾ ਦੇਵੀ, ਬਲਬੀਰ ਕੌਰ, ਅਨਾਮਿਕਾ, ਗੁਰਵਿੰਦਰ ਕੌਰ, ਸ਼ੁਸ਼ਮਾ, ਕਿਰਨਦੀਪ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਰੇਖਾ ਰਾਣੀ, ਆਦਿ ਮੌਜੂਦ ਰਹੇ।

-PARMJIT GHUMMAN, ADESH PARMINDER SINGH

Related posts

Leave a Reply