ਗੜਸ਼ੰਕਰ 27 ਜੂਨ ( ਅਸ਼ਵਨੀ ਸ਼ਰਮਾ ) : ਪਸਸਫ ਬਲਾਕ ਗੜਸ਼ੰਕਰ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਸਤਨੋਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਜਿਲੇ
ਪ੍ਰਧਾਨ ਤੇ ਸਟੇਟ ਦੇ ਲੀਡਰ ਰਾਮ ਜੀ ਦਾਸ ਚੌਹਾਨ,ਮੱਖਣ ਸਿੰਘ ਵਾਹਿਦਪੁਰੀ ਅਤੇ ਸ਼ਰਮੀਲਾ ਰਾਣੀ ਉਚੇਚੇ ਤੋਰ ਤੇ ਹਾਜਰ ਹੋਏ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆ ਜੀਤ ਸਿੰਘ ਬਗਵਾਈ ਅਤੇ ਸੁੱਚਾ ਸਿੰਘ ਸਤਨੋਰ ਨੇ ਕਿਹਾ ਕਿ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ 3 ਜੁਲਾਈ ਨੂੰ ਪੰਜਾਬ ਵਿੱਚ ਸਾਰੇ ਥਾਵਾ ਤੇ ਰੈਲੀਆ ਕੀਤੀਆ ਜਾਣਗੀਆ ਕਿਉਂਕਿ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਦੇਣ ਤੋ ਭੱਜ ਗਈ ਹੈ।
ਹੁਣ ਫਿਰ ਲਾਰਾ ਲਗਾ ਕੇ 31 ਦਸੰਬਰ 2020 ਨੂੰ ਰਿਪੋਰਟ ਦੇਣ ਨੂੰ ਕਿਹਾ ਹੈ ਜਿਸ ਕਰਕੇ ਮੁਲਾਜਮਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਇਸ ਕਰਕੇ ਜਿੱਥੇ ਬਾਕੀ ਸ਼ਹਿਰਾ ਵਿੱਚ ਰੈਲੀਆ ਕੀਤੀਆ ਜਾਣਗੀਆਂ ਉੱਥੇ ਗੜਸ਼ੰਕਰ ਚ ਵੀ ਵੱਖ ਵੱਖ ਥਾਵਾ ਤੇ ਰੈਲੀਆਂ ਕੀਤੀਆ ਜਾਣਗੀਆ ਜਿਨਾ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਦਫਤਰ ਅੱਗੇ,ਜਲ ਸਰੋਤ,ਜੰਗਲਾਤ ਵਿਭਾਗ,ਵੀਡੀਪੀਓ ਦਫਤਰ,ਆਗਣਵਾੜੀ,ਸਿਵਲ ਹਸਪਤਾਲ ਅਤੇ ਹੋਰ ਕਈ ਥਾਵਾ ਤੇ ਵੀ ਰੈਲੀਆ ਕੀਤੀਆ ਜਾਣਗੀਆਂ।
ਮੁੱਖ ਮੰਗਾਂ ਇਹ ਪਿਛਲੇ 25-26 ਮਹੀਨਿਆਂ ਦਾ ਡੀ ਏ ਦਾ ਬਕਾਇਆ,ਹਰ ਤਰਾ ਦੇ ਕੱਚੇ ਮੁਲਾਜਮ ਪੱਕੇ ਕਰਨ,ਪੁਰਾਣੀ ਪੈਨਸ਼ਨ ਬਹਾਲ, ਆਗਣਵਾੜੀ,ਆਸ਼ਾ ਵਰਕਰ,ਮਿਡ ਡੇ ਮੀਲ ਵਰਕਰਾ ਦੇ ਭੱਤਿਆ ਵਿੱਚ ਵਾਧਾ ਕਰਨ ਆਦਿ ਦਾ ਪੱਕਾ ਹੱਲ ਕੀਤਾ ਜਾਵੇ ਇਸ ਮੋਕੇ ਤੇ ਸਿੰਗਾਰਾ ਸਿੰਘ ਭੱਜਲ,ਬਲਵੰਤ ਸਿੰਘ,ਨਰੇਸ਼ ਕੁਮਾਰ ਭੰਮੀਆ, ਕੁਲਵਿੰਦਰ ਸਿੰਘ ਸਹੂੰਗੜਾ,ਸੁਰਜੀਤ ਕੁਮਾਰ ਕਾਲਾ(ਹਾਜੀਪੁਰ) ਹਰਜਿੰਦਰ ਸਿੰਘ,ਪ੍ਰਵੀਨ ਕੁਮਾਰ,ਜਸਵਿੰਦਰ ਸਿੰਘ,ਜਸਵਿੰਦਰ ਕੋਰ,ਨਿਰਮਲਾ ਰਾਣੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp