ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ ) : ਅੱਜ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਮੀਟਿੰਗ ਜ਼ਿਲ੍ਹਾ ਦਫ਼ਤਰ ਦੀਨਾਨਗਰ ਵਿਖੇ ਸਿਟੀ ਪ੍ਰਧਾਨ ਗੌਰਵ ਮਹਾਜਨ ਅਤੇ ਤਹਿਸੀਲ ਪ੍ਰਧਾਨ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁੱਖ ਤੌਰ ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਚਾਰ ਮੁਖੀ ਸੰਜੇ ਮਹਾਜਨ ਅਤੇ ਹਲਕਾ ਇੰਚਾਰਜ ਓਮ ਪ੍ਰਕਾਸ਼ ਭਗਤ ਸ਼ਾਮਲ ਹੋਏ।ਇਸ ਮੌਕੇ ਸੰਜੇ ਮਹਾਜਨ ਅਤੇ ਓਮ ਪ੍ਰਕਾਸ਼ ਭਗਤ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪਿਛਲੇ 21 ਦਿਨਾਂ ਤੋਂ ਦੇਸ਼ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲੋਕ ਪਹਿਲਾਂ ਤੋਂ ਹੀ ਪਰੇਸ਼ਾਨ ਹਨ ਦੂਜੇ ਪਾਸੇ ਸਰਕਾਰ ਵੱਲੋਂ ਟੈਕਸ ਵਧਾ ਕੇ ਲੋਕ ਵਿਰੋਧੀ ਨੀਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੁਸ਼ਕਲਾਂ ਵੱਡੇ ਪੱਧਰ ‘ਤੇ ਵੱਧ ਰਹੀਆਂ ਹਨ। ਸ਼ਿਵ ਸੈਨਾ ਬਾਲ ਠਾਕਰੇ ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਾ ਹੈ ਸ਼ਿਵ ਸੈਨਾ ਨੇ ਸਰਕਾਰ ਅਤੇ ਤੇਲ ਕੰਪਨੀਆਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ, ਇਸ ਪ੍ਰਦਰਸ਼ਨ ਵਿਚ ਮੁੱਖ ਤੌਰ’ ਤੇ ਕਮਲ ਬਿੱਟੂ,ਰਸ਼ਪਾਲ ਭੋਲਾ, ਪਰਮਜੀਤ ਸ਼ਰਮਾ,ਸੰਨੀ ਗੋਪਾਲਿਆ,ਹਰਦੇਵ ਸਿੰਘ ਰਿੰਟੂ,ਅੰਕੁਸ਼, ਰੋਹਿਤ,ਰਾਮਫੂਲ,ਪ੍ਰਵੇਸ਼,ਰਵੀ ਕੁਮਾਰ ਅਤੇ ਜਸਵਿੰਦਰ ਆਦਿ ਸ਼ਾਮਲ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp