ਗੜ੍ਹਸ਼ੰਕਰ 28 ਜੂਨ (ਅਸ਼ਵਨੀ ਸ਼ਰਮਾ) : ਕਰੋਨਾ ਵਾਇਰਸ ਮਹਾਮਾਰੀ ਕਾਰਨ ਜਿਥੇ ਸੂਬੇ ‘ਚ ਵਿਕਾਸ ਕਾਰਜ ਰੁੱਕੇ ਹੋਏ ਸਨ ਅਤੇ ਸੜਕਾ ਦਾ ਹਾਲ ਬੇਹਾਲ ਹੋਇਆ ਪਿਆ ਸੀ ਪਰ ਹੁਣ ਸਰਕਾਰ ਵਲੋਂ ਸੂਬੇ ਦੀਆ ਸੜਕਾ ਦਾ ਨਿਰਮਾਣ ਕਾਰਜ ਅਰੰਭ ਦਿਤਾ ਹੈ।ਉਪਰੋਕਤ ਸ਼ਬਦ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਸਰਪੰਚ ਕੁਲਜੀਤ ਕੌਰ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕਰਦੇ ਹੋਏ ਕਹੇ।
ਉਨਾਂ ਨੇ ਕਿਹਾ ਕਿ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ‘ਚ ਅੱਜ ਸਾਡੇ ਇਤਿਹਾਸਕ ਪਿੰਡ ਸ਼੍ਰੀ ਖੁਰਾਲਗੜ ਸਾਹਿਬ ਤੋ ਸੜਕਾ ਬਣਾਉਣ ਦੇ ਕਾਰਜ ਅਰੰਭ ਹੋਏ ਹਨ। ਜਿਹਨਾਂ ‘ਚ ਅੱਜ ਸ਼੍ਰੀ ਖੁਰਾਲਗੜ ਸਾਹਿਬ ਤੋ ਖੇੜੇ(ਨੂਰਪੁਰ ਬੇਦੀ) ਨੂੰ ਜਾਣ ਵਾਲੀ ਸੜਕ ਬਣਾਉਣ ਦਾ ਕੰਮ ਅਰੰਭ ਕੀਤਾ ਗਿਆ ।ਸਰਪੰਚ ਨੇ ਦੱਸਿਆ ਕਿ ਪਿਛਲੀ ਸਰਕਾਰ ਵਲੋਂ ਇਸ ਸੜਕ ਨੂੰ ਲਗਾਤਾਰ ਅਣਗੋਲਿਆ ਕੀਤਾ ਗਿਆ।
ਜਿਸ ਕਾਰਨ ਇਸ ਸੜਕ ਦੀ ਹਾਲਤ ਬਦ ਤੋਂ ਬਤਰ ਬਣੀ ਹੋਈ ਸੀ ਪਰ ਹਲਕਾ ਇੰਚਾਰਜ ਲਵ ਕੁਮਾਰ ਗੋਲਡੀ ਵਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ’ਚ ਲਿਆਉਣ ਤੋ ਬਾਅਦ ਇਸ ਅੱਜ ਇਸ ਸੜਕ ਦਾ ਕਾਰਜ ਸ਼ੁਰੂ ਕਰਵਾਇਆ ਗਿਆ। ਸਰਪੰਚ ਅਤੇ ਪਿੰਡ ਵਾਸੀਆਂ ਨੇ ਇਸ ਪੁਰਾਣੀ ਮੰਗ ਨੂੰ ਮੰਨਣ ਤੇ ਪੰਜਾਬ ਸਰਕਾਰ ਅਤੇ ਲਵ ਕੁਮਾਰ ਗੋਲਡੀ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇ ‘ਚ ਉਮੀਦ ਹੈ ਕਿ ਬੀਤ ਦੀਆਂ ਸਾਰੀਆਂ ਸੜਕਾ ਦੇ ਕਾਰਜ ਅਰੰਭ ਹੋ ਜਾਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp