ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਸ਼ਹੀਦ ਉਧਮ ਸਿੰਘ ਪਾਰਕ ਵਿਖੇ 300 ਦੇ ਲੱਗਭੱਗ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਹੁੰਚੇ ਚੁੱਕੇ ਹਨ। ਹਰ ਅਧਿਆਪਕ ਅੱਜ ਸਰਕਾਰ ਦੀਆਂ ਸਿੱਖਿਆ ਨੀਤੀਆਂ ਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਜਰ ਆ ਰਿਹਾ ਹੈ। ਜਿੱਥੇ ਵੱਡੇ ਉੱਚ ਅਧਿਕਾਰੀ ਤੇ ਵਿਧਾਇਕ ਦੀਵਾਲੀ ਦਾ ਆਨੰਦ ਮਾਣ ਰਹੇ ਹਨ ਉੱਥੇ ਜਿਆਦਾਤਰ ਅਧਿਆਪਕ ਕੁਝ ਖਾਧੇ ਪੀਤੇ ਬਗੈਰ ਹੀ ਇਸ ਰੰਗੀਨ ਮੰਨੀ ਜਾਂਦੀ ਦੀਵਾਲੀ ਨੂੰ ਕਾਲੀ ਦੀਵਾਲੀ ਮਨਾਉਣ ਲਈ ਬੇਵਸ ਤੇ ਲਾਚਾਰ ਨਜਰ ਦਿਖ ਰਹੇ ਹਨ ।
ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਗੋਲੀ ਮਾਰਨ ਦੀਆਂ ਧਮਕੀਆਂ ਦਿੰਦੀ ਹੈ ਤੇ ਭੁੱਖੇ ਰਹਿਣ ਨਾਲੋ ਚੰਗਾ ਹੈ ਗੋਲੀਆਂ ਖਾ ਕੇ ਮਰਨਾ। ਸਰਵ ਸਿੱਖਿਆ ਅਭਿਆਨ ਦੇ ਬਹੁਤ ਸਾਰੇ ਅਧਿਆਪਕ ਅਜਿਹੇ ਵੀ ਹਨ ਜਿੱਨਾਂ ਨੂੰ ਹਾਲੇ ਤੱਕ ਪਿਛਲੇ ਤਿੰਨ ਮਹੀਨਿਆਂ ਤੋ ਤਨਖਾਹ ਵੀ ਨਹੀੰ ਮਿਲੀ। ਲੱਖ ਲਾਹਨਤਾਂ ਇਹੋ ਜਿਹੀ ਸਰਕਾਰ ਦੇ ਜਿਸਦੇ ਆਪਣੇ ਵਿਧਾਇਕ ਦੋਹਰੀਆਂ ਪੈਨਸ਼ਨਾਂ ਲੈਂਦੇ ਹਨ ਤੇ ਲਾਚਾਰ ਅਧਿਆਪਕਾਂ ਨੂੰ ਉਂੱਨਾ ਦੀ ਬਣਦੀ ਤਨਖਾਹ ਵੀ ਜਾਰੀ ਨਹੀਂ ਕਰਦੀ।
ਹੁਣ ਤੋਂ ਕੁਝ ਸਮੇਂ ਬਾਦ ਅਧਿਆਪਕ ਸ਼ਹੀਦ ਉੱਧਮ ਸਿੰਘ ਪਾਰਕ ਤੋਂ ਰਵਾਨਾ ਹੋ ਰਹੇ ਹਨ ਤੇ ਘੰਟਾ ਘਰ ਤੱਕ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਚੱਬੇਵਾਲ ਦੇ ਵਿਧਾਇਕ ਡਾ. ਰਾਜ ਨੂੰ ਕੁਮਾਰ ਨੂੰ ਆਪਣਾ ਮੰਗ ਪੱਤਰ ਸੌਂਪਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp