ਜੱਥੇਬੰਦੀ ਦੇ ਸਮੂਹ ਠੇਕਾ ਕਾਮੇ 2 ਜੁਲਾਈ ਨੂੰ ਇਸ ਸਬੰਧੀ ਕਰਨਗੇ ਰੋਸ ਪ੍ਰਦਰਸ਼ਨ
ਗੜ੍ਹਦੀਵਾਲਾ 29 ਜੂਨ ( ਚੌਧਰੀ / ਯੋਗੇਸ਼ ਗੁਪਤਾ) : ਅੱਜ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਯੂਨੀਅਨ ਵਲੋਂ ਇੱਕ ਪੱਤਰ ਨੂੰ 611-615 ਵਿਭਾਗ ਨੂੰ ਭੇਜਿਆ ਗਿਆ ਸੀ। ਜਿਸ ਦੇ ਉਪਰੰਤ ਵਿਭਾਗ ਵਲੋਂ ਜੱਥੇਬੰਦੀ ਨੂੰ ਅਪਣੇ ਪਾਸ ਬੁਲਾਇਆ ਗਿਆ ਅਤੇ ਗੱਲਬਾਤ ਕੀਤੀ ਗਈ ਪ੍ਰੰਤੂ ਕੋਈ ਹੱਲ ਨਹੀਂ ਕੱਢਿਆ ਗਿਆ।ਜੱਥੇਬੰਦੀ ਨੇ ਕਿਹਾ ਕਿ ਵਿਭਾਗ ਵਲੋਂ ਵਰਕਰਾਂ ਦੇ ਹਿੱਤਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਵਿਭਾਗ ਦੇ ਜੇਈ ਵਲੋਂ ਜੱਥੇਬੰਦੀ ਦੇ ਆਗੂ ਨੂੰ ਇੱਕਲੇ ਕਮਰੇ ਚ ਬੁਲਾ ਕੇ ਉਸ ਨਾਲ ਦੁਰਵਿਵਹਾਰ ਕੀਤਾ ਗਿਆ।
ਇਸ ਦੇ ਸੰਬੰਧ ਚ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜਿਨਾਂ ਚਿਰ ਇਸ ਹੈਂਕੜਬਾਜ਼ ਜੇ ਈ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਜੱਥੇਬੰਦੀ ਦੇ ਸਮੂਹ ਵਰਕਰ ਵੀ ਡੀ ਐਸ ਸਕੀਮ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕੋਈ ਵੀ ਸੂਚਨਾ ਕਿਸੀ ਵੀ ਅਧਿਕਾਰੀਆਂ ਨੂੰ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਵਰਕਰ ਸਿਰਫ ਅਪਣੀ ਪਾਣੀ ਚਲਾਉਣ ਦੀ ਡਿਊਟੀ ਹੀ ਨਿਭਾਉਣਗੇ। ਵਿਭਾਗ ਵਲੋਂ ਵਰਕਰਾਂ ਨੂੰ ਘਰ ਘਰ ਜਾ ਕੇ ਕੁਨੈਕਸ਼ਨ ਰੈਗੂਲਰ ਕਰਵਾਉਣ ਅਤੇ ਸੂਚਨਾ ਇੱਕਠੀ ਕਰਨ ਲਈ ਭੇਜਿਆ ਜਾ ਰਿਹਾ ਹੈ।
ਉਹਨਾਂ ਦੀ ਇਸ ਮਹਾਂਮਾਰੀ ਦੇ ਦੌਰ ਚ ਵੀ ਆਪ ਵਲੋਂ ਸੋਸ਼ਣ ਕੀਤਾ ਜਾ ਰਿਹਾ ਹੈ। ਜੱਥੇਬੰਦੀ ਨੇ ਕਿਹਾ ਕਿ ਇਸ ਮੁਸ਼ਕਿਲ ਦੌਰ ਚ ਨਾ ਮਾਸਕ ਅਤੇ ਨਾ ਹੀ ਸੇਨਟਾਈਜਰ ਤੱਕ ਵੀ ਉਪਲੱਬਧ ਨਹੀਂ ਕਰਵਾਏ ਜਾ ਰਹੇ ਹਨ। ਇਸ ਬਦਸਲੂਕੀ ਦੇ ਵਿਰੋਧ ਚ 2 ਜੁਲਾਈ ਨੂੰ ਦਫਤਰ ਮੂਹਰੇ ਸਮੂਹ ਠੇਕਾ ਕਾਮਿਆਂ ਵਲੋਂ ਧਰਨਾ ਲਗਾ ਕੇ ਰੋਸ਼ ਪ੍ਰਦਸ਼ਨ ਕਰਨਗੇ ਅਤੇ ਗੁਪਤ ਐਕਸ਼ਨ ਉਲੀਕਣਗੇ। ਜਿਸਦੀ ਜਿਮੇਦਾਰੀ ਆਪ ਜੀ ਦੀ ਅਤੇ ਵਾਟਰ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp