LATEST NEWS -ਦੋਵਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ LEHAL – GAUTAM ਦੇ ਤਬਾਦਲੇ ਦੀ ਮੰਗ ਨੂੰ ਲੈ ਕੇ 10 ਨਵੰਬਰ ਨੂੰ ਹੋਵੇਗਾ ਕੈਬਨਿਟ ਮੰਤਰੀ ਅਰੋੜਾ ਦੀ ਕੋਠੀ ਵੱਲ ਮਾਰਚ 

HOSHIARPUR (ADESH PARMINDER SINGH) ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੇ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਨ ਸਿੰਘ ਲੇਹਲ ਅਤੇ ਸੰਜੀਵ ਕੁਮਾਰ ਗੌਤਮ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਭਰ ਦੇ ਅਧਿਆਪਕਾਂ ਵੱਲੋਂ ਦਸ ਨਵੰਬਰ ਨੂੰ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਵੇਗਾ ਕਿਉਂਕਿ ਆਪਣੀ ਜਾਇਜ਼ ਹੱਕੀ ਮੰਗਾਂ ਨੂੰ ਲੈ ਕੇ ਲੋਕਤੰਤਰਿਕ ਢੰਗ ਨਾਲ ਸ਼ਾਂਤੀ ਸ਼ਾਂਤੀਬਾਈ ਰੂਪ ਵਿੱਚ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲੲੀ ਦੋਵੇਂ ਦੋਵੇਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰਕੇ ਜ਼ਿਲ੍ਹੇ ਵਿੱਚ ਸਿੱਖਿਆ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ
 ਇਸ ਸਮੇਂ ਪੈਨਸ਼ਨਰਜ਼ ਯੂਨੀਅਨ ਦੇ ਆਗੂ ਪਿਆਰਾ ਸਿੰਘ, ਬਲਜੀਤ ਸਿੰਘ ਐੱਸ ਸੀ ਬੀ ਸੀ ਯੂਨੀਅਨ ਪੰਜ਼ਾਬ ,ਦਵਿੰਦਰ ਸਿੰਘ ਕੱਕੋਂ ਕੁੱਲ ਹਿੰਦ ਕਿਸਾਨ ਸਭਾ ਆਗੂ ਵੀ ਸ਼ਾਮਿਲ ਸਨ ਇਸ ਸਮੇਂ ਰੋਸ ਵਿੱਚ ਭੜਕ ਰਹੇ ਅਧਿਆਪਕਾਂ ਵਲੋਂ ਸ਼ਹੀਦ ਉਦੱਮ ਸਿੰਘ ਪਾਰਕ ਤੌਂ ਲੈ ਕੇ ਘੰਟਾ ਘਰ ਚੌਕ ਤੱਕ ਕਾਲੇ ਕਪੜੇ ਪਾ ਅਤੇ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਅਤੇ ਕਾਂਗਰਸ ਪਾਰਟੀ ਦੀਆਂ ਅਧਿਆਪਕ,ਕਿਸਾਨ,ਮਜਦੂਰ,ਮੁਲਾਜਮ ਵਿਰੋਧੀ ਨੀਤੀ ਦੀ ਪੋਲ ਖੋਲੀ ਗਈ।
ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਦੇ ਕਨਵੀਨਰ ਪਿੰ੍ਰਸੀਪਲ ਅਮਨਦੀਪ ਸ਼ਰਮਾ ਜਿਲ੍ਹਾ ਪ੍ਰਧਾਨ ਜੀ.ਟੀ.ਯੂ.ਹੁਸ਼ਿਆਰਪੁਰ,ਰਾਮ ਭਜਨ ਚੌਧਰੀ ਵਾਇਸ ਪ੍ਰਧਾਨ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਪੰਜਾਬ,,ਜਿਲ਼ਾ ਪ੍ਰਧਾਨ ਪ੍ਰਿਤਪਾਲ ਸਿੰਘ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਹੁਸ਼ਿਆਰਪੁਰ,ਜਨਰਲ ਸੱਕਤਰ ਸੁਨੀਲ ਕੁਮਾਰ ਜੀ.ਟੀ.ਯੂ.ਹੁਸ਼ਿਆਰਪੁਰ,ਮੁਕੇਸ਼ ਕੁਮਾਰ ਜਿਲ੍ਹਾ ਪ੍ਰਧਾਨ,ਸੁਖਦੇਵ ਡਾਂਸੀਵਾਲ ਸਟੇਟ ਕਮੇਟੀ ਮੈਂਬਰ ਡੀ.ਟੀ.ਐਫ ਹੁਸ਼ਿਆਰਪੁਰ,ਅਨੀਲ ਐਰੀ ਸਟੇਟ ਕਮੇਟੀ ਮੈਂਬਰ, ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ,ਸ਼ਤੀਸ ਰਾਣਾ
ਸੂਬਾ ਪ੍ਰਧਾਨ ਪ.ਸ.ਸ.ਫ,ਅਜੀਵ ਦਿਵੇਦੀ ਸੂਬਾ ਜਨਰਲ ਸੱਕਤਰ,ਰਮੇਸ਼ ਹੁਸ਼ਿਆਰਪੁਰੀ ਈ.ਟੀ.ਟੀ. ਯੂਨੀਅਨ ਪੰਜਾਬ ,ਜਨਰਲ ਸੱਕਤਰ ਸੁਰਜੀਤ ਰਾਜਾ ਬੀ.ਐਡ.ਫਰੰਟ ਪੰਜਾਬ,ਜਤਿੰਦਰ ਸਿੰਘ ਜਿਲ੍ਹਾ ਪ੍ਰਧਾਨ ਜੀ.ਟੀ.ਜੂ.ਵਿਗਿਆਨਿਕ ਹੁਸ਼ਿਆਰਪੁਰ, ਜਸਵੀਰ ਸਿੰਘ ਜਿਲ੍ਹਾ ਪ੍ਰਧਾਨ ਸੀ ਐਡ ਵੀ ਕਾਡਰ ਯੂਨੀਅ੍ਰਨ ਹੁਸ਼ਿਆਰਪੁਰ ਨੇ ਕਿਹਾ ਕਿ ਪੰਜਾਬ ਸਰਕਾਰ ੮੮੮੬ ਐੱਸ.ਐੱਸ.ਏ/ਰਮਸਾ/ਅਦਰਸ਼ ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈ ਕੇ ਪੂਰੀਆਂ ਤਨਖਾਹਾਂ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਅਤੇ ਪਿੰ੍ਰਸੀਪਲ ਅਮਨਦੀਪ ਸ਼ਰਮਾ, ਅਜੀਵ ਦਿਵੇਦੀ,ਰਮੇਸ਼ ਹੁਸ਼ਿਆਰਪੁਰੀ ਦੀਆਂ ਜਬਰੀ ਮੁਅੱਤਲੀਆਂ ਅਤੇ ਰਾਮ ਭਜਨ ਚੌਧਰੀ,ਮੈਡਮ ਅਨੁਪਮ ਧਰਵਾਲ,ਸਤਬੀਰ ਕੌਰ, ਮਨਵਿੰਦਰ ਕੌਰ,ਜਸਵੀਰ ਸਿੰਘ,ਇੰਦਰ ਸੁਖਦੀਪ ਸਿੰਘ,ਪ੍ਰਿਤਪਾਲ ਸਿੰਘ,ਕੁਲਵੰਤ ਸਿੰਘ,ਜਤਿੰਦਰ ਸਿੰਘ,ਸੁਰਜੀਤ ਰਾਜਾ,ਵਿਕਾਸ ਸ਼ਰਮਾ,ਅਨੀਲ ਐਰੀ,ਕਮਲ ਮਾਹੀ ਦੀਆਂ ਜਬਰੀ ਬਦਲੀਆਂ ਨੂੰ ਤੁਰੰਤ ਰੱਦ ਕਰਕੇ ਵਾਪਸ ਉਹਨਾਂ ਸਕੂਲਾਂ ਵਿੱਚ ਹੀ ਹਾਜਰ ਕਰਵਾਇਆ ਜਾਵੇ।
ਉਹਨਾਂ ਨੇ ਕਿਹਾ ਕਿ ਇਹਨਾਂ ਮੰਗਾਂ ਨੂੰ ਪੂਰਾ ਕਰਨ ਲਈ ਪਟਿਆਲੇ ਵਿਖੇ ਚਲ ਰਿਹਾ ਪੱਕਾ ਮੌਰਚਾ ਅਤੇ ਮਰਨ ਵਰਤ ੩੨ ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਸਮੇਂ ਇਹਨਾਂ ਆਗਾਂ ਨੇ ਚੇਤੀਵਨੀ ਦਿੱਤੀ ਕਿ ਜੇਕਰ ਜਿਲਦੀ ਇਹਨਾਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ ੧੦ ਨੰਵਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਟੇਟ ਕਮੇਟੀ ਦੀ ਹੋਣ ਵਾਲੀ ਸੂਬਾ ਪੱਧਰੀ ਮੀਟਿੰਗ ਵਿੱਚ ਅਗਲੀ ਰਣਨੀਤੀ ਤਹਿਤ ਤੀਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

Related posts

Leave a Reply