3 ਜੁਲਾਈ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਮਨਾਏ ਜਾ ਰਹੇ ਦੇਸ਼ ਵਿਰੋਧੀ ਵਿਰੋਧ ਦਿਵਸ ਦੀ ਤਿਆਰੀ ਲਈ ਮੀਟਿੰਗ
ਗੁਰਦਾਸਪੁਰ 30 ਜੂਨ ( ਅਸ਼ਵਨੀ ) : ਇੱਥੇ ਸਥਾਨਕ ਬਲਜੀਤ ਸਿੰਘ ਭਵਨ ਵਿਖੇ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ 3 ਜੁਲਾਈ 2020 ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਮਨਾਏ ਜਾ ਰਹੇ ਦੇਸ਼ ਵਿਰੋਧੀ ਵਿਰੋਧ ਦਿਵਸ ਦੀ ਤਿਆਰੀ ਲਈ ਕਾਮਰੇਡ ਗੁਲਜ਼ਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਜਿਸ ਵਿਚ ਸੀਟੂ,ਸੀਟੀਯੂ ਪੰਜਾਬ,ਏਟਕ,ਏਕਟੂ ਤੇ ਤੇ ਫੈਡਰੇਸ਼ਨਾਂ ਦੇ ਆਗੂ ਸ਼ਾਮਿਲ ਹੋਏ ਮੀਟਿੰਗ ਦੇ ਫ਼ੈਸਲੇ ਪ੍ਰੈਸ ਨੂੰ ਜਾਰੀ ਕਰਦੇ ਹੋਏ ਠਾਕੁਰ ਧਿਆਨ ਸਿੰਘ ਨੇ ਦਸਿਆ ਕਿ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਬਦਲਾਓ ਕਾਰਨ ਮਜ਼ਦੂਰਾਂ ਨੂੰ ਉਹਨਾ ਦੇ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ।
150 ਸਾਲਾ ਦੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਕਾਨੂੰਨਾ ਨੂੰ ਖਤਮ ਕੀਤਾ ਜਾ ਰਿਹਾ ਹੈ।ਜਿਵੇਂ ਕਿ 8 ਘੰਟੇ ਦੀ ਦਿਹਾੜੀ ਦੀ ਥਾਂ 12 ਘੰਟੇ ਦਿਹਾੜੀ ਕਰਨਾ। ਸਰਕਾਰ ਆਪਣੇ ਹੁਕਮਾਂ ਅਤੇ ਸੁਝਾਵਾਂ ਨੂੰ ਲਾਕ ਡਾਉਨ ਸਮੇਂ ਦੀਆ ਉਜਰਤਾ ਦਾ ਭੁਗਤਾਨ ਕਰਾਉਣ ਅਤੇ ਕਿਸੇ ਤਰਾਂ ਦੀ ਕੋਈ ਛਾਂਟੀ ਲਾਗੂ ਕਰਵਾਉਣ ਿਵਚ ਬੁਰੀ ਤਰਾਂ ਅਸਫਲ ਹੋਈ ਹੈ।ਸਰਕਾਰ ਉਹਨਾ ਪਰਿਵਾਰਾਂ ਨੂੰ ਅਪ੍ਰੈਲ,ਮਈ ਅਤੇ ਜੂਨ ਮਹੀਨੇ ਦੀਆ ਪ੍ਰਤੀ ਮਹੀਨਾ 7500 ਰੁਪਏ ਉਨਾ ਦੇ ਬੈਂਕ ਖਾਤਿਆ ਵਿੱਚ ਪਾਉਣ ਦੀ ਮੰਗ ਨੂੰ ਵੀ ਅਨਡਿਠਾ ਕਰ ਰਹੀ ਹੈ। 45 ਲੱਖ ਸਰਕਾਰੀ ਕਰਮਚਾਰੀਆ ਅਤੇ 68 ਲੱਖ ਪੈਨਸ਼ਨਰਾ ਦੇ ਡੀ ਏ ਨੂੰ ਫਰੀਜ ਕਰਨ ਜਿਸ ਦਾ ਪ੍ਰਭਾਵ ਰਾਜ ਸਰਕਾਰ ਦੇ ਕਰਮਚਾਰੀਆ ਤੇ ਵੀ ਪਵੇਗਾ।12 ਨੁਕਾਤੀ ਮੰਗ ਪੱਤਰ ਤੇ ਲੇਬਰ ਅਤੇ ਟਰੇਡ ਯੂਨੀਅਨ ਅਧਿਕਾਰਾਂ ,ਰੁਜਗਾਰਹੀਣਤਾ ਅਤੇ ਉਜਰਤ ਰੁਜ਼ਗਾਰ ਸੁਰਖਿਆ ਦੇ ਮੁਦਿਆ ਅਤੇ ਪਰਵਾਸੀ ਮਜ਼ਦੂਰਾਂ ਦੇ ਮੁੰਦਿਆਂ ਜਿਨਾਂ ਵਿੱਚ ਉਨਾਂ ਦੇ ਘਰ ਜਾਣ ਦੀ ਯਾਤਰਾ ਅਤੇ ਜੋ ਮਜ਼ਦੂਰ ਆਪਣੇ ਕੰਮ ਤੇ ਵਾਪਿਸ ਦੇ ਚਾਹਵਾਨ ਹਨ ਉਨਾਂ ਦੇ ਵਾਪਸੀ ਦੀ ਯਾਤਰਾ ਦਾ ਪ੍ਰਬੰਧ ਕੀਤਾ ਜਾਵੇ।
ਲਾਕਡਾਉਨ ਕਾਰਨ 14 ਕਰੋੜ ਤੋਂ ਵੱਧ ਮਜ਼ਦੂਰ ਆਪਨਾ ਰੁਜ਼ਗਾਰ ਗੁਆ ਚੁੱਕੇ ਹਨ ਇਨਾਂ ਵਿਚ ਦਿਹਾੜੀ ਦਾਰ,ਠੇਕਾ ਮਜ਼ਦੂਰਾਂ ਨੂੰ ਸ਼ਾਮਿਲ ਕਰ ਲਈਏ ਤਾਂ ਇਹ ਗਿਣਤੀ 24 ਕਰੋੜ ਤੋਂ ਵੱਧ ਬਨ ਜਾਂਦੀ ਹੈ ਦੇ ਰੁਜ਼ਗਾਰ ਦਾ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਉਨਾ ਨੂੰ ਭੁੱਖੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।ਆਦਿ ਮੰਗਾ ਖ਼ਿਲਾਫ਼ 3 ਜੁਲਾਈ ਨੂੰ 11 ਵਜੇ ਗੁਰੂ ਨਾਨਕ ਪਾਰਕ ਵਿੱਖੇ ਇੱਕਠੇ ਹੋ ਕੇ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ, ਬਾਅਦ ਵਿੱਚ ਮੰਗ ਪੱਤਰ ਿਦਤਾ ਜਾਵੇਗਾ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਬੁਟਰ,ਰੂਪ ਸਿੰਘ ਪੱਡਾ,ਗੁਰਦਿਆਲ ਸਿੰਘ ਸੋਹਲ,ਮੱਖਣ ਸਿੰਘ ਕੋਹਾੜ.ਮੰਗਤ ਚੈਂਚਲ,ਜੋਗਿੰਦਰ ਪਾਲ ਸੈਣੀ,ਕੁਲਦੀਪ ਪੂਰੇਵਾਲ ਅਤੇ ਸੁਭਾਸ਼ ਕਿਆਸਰੇ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp