ਰੈਡ ਕ੍ਰਾਸ ਨਸ਼ਾ ਛੁਡਾੳ ਕੇਂਦਰ ਵੱਲੋਂ 6 ਸੌ ਮਾਸਕ ਸੁਪਰਡੈਂਟ ਸੈਂਟਰਲ ਜ਼ੈਲ ਨੂੰ ਕੈਦੀਆਂ ਨੂੰ ਵੰਡਣ ਲਈ ਕੀਤੇ ਭੇਂਟ
ਹੁਣ ਤੱਕ11 ਹਜਾਰ ਤੋ ਵੱਧ ਮਾਸਕ ਵੰਡੇ ਜਾ ਚੁਕੇ ਹਨ : ਮਹਾਜਨ
ਗੁਰਦਾਸਪੁਰ 30 ਜੂਨ ( ਅਸ਼ਵਨੀ ) : ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਓ ਕਰਨ ਅਤੇ ਇਸ ਦਾ ਫੈਲਾਅ ਰੋਕਣ ਲਈ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਵੱਲੋਂ 6 ਸੋ ਮਾਸਕ ਬੀ ਐਸ ਭੁੱਲਰ ਸੁਪਰਡੈਂਟ ਸੈਂਟਰਲ ਜ਼ੈਲ ਗੁਰਦਾਸਪੁਰ ਨੂੰ ਜ਼ੈਲ ਦੇ ਕੈਦੀਆਂ, ਵਿਚਾਰ ਅਧੀਨ ਕੈਦੀਆਂ ਅਤੇ ਜ਼ੇਲ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਉਹਨਾਂ ਦੀ ਜਰੁਰਤ ਤੇ ਮੰਗ ਅਨੁਸਾਰ ਵੰਡਣ ਲਈ ਭੇਂਟ ਕੀਤੇ ਗਏ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਿਆਮਲ ਜੋਤੀ ਡਿਪਟੀ ਸੁਪਰਡੈਂਟ ਸੈਂਟਰਲ ਜ਼ੈਲ ਗੁਰਦਾਸਪੁਰ,ਡਾਕਟਰ ਜੋਗੇਸ਼ ਭੱਲਾ ਸੀਨੀਅਰ ਮੈਡੀਕਲ ਅਫਸਰ ਸੈਂਟਰਲ ਜ਼ੈਲ,ਜੋਹਰ ਸਿੰਘ ਸਹਾਿੲਕ ਸੁਪਰਡੈਂਟ , ਲਾਿੲਨ ਕੰਵਰ ਪਾਲ ਸਿੰਘ ਕਾਹਲੋਂ,ਪੰਕਜ ਸ਼ਰਮਾ ਹਾਜਰ ਸਨ।ਸ਼੍ਰੀ ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ ਪ੍ਰੋਜੈਕਟ ਡਾਿੲਰੈਕਟਰ ਰੈਡ ਕ੍ਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਨੇ ਦਸਿਅਆ ਕਿ ਉਹਨਾਂ ਦੇ ਕੇਂਦਰ ਵਲੋਂ ਚਾਿੲਲਡ ਹੈਲਪ ਲਾਿੲਨ 1098 ਦੀ ਸਾਰੀ ਟੀਮ ਮੈਂਬਰਾਂ ਦੇ ਸਹਿਯੋਗ ਦੇ ਨਾਲ 11 ਹਜਾਰ ਤੋ ਜਿਆਦਾ ਮਾਸਕ ਬਸ ਸਟੈਂਡ,ਰੇਲਵੇ ਸਟੇਸ਼ਨ,ਸੱਲਮ ਏਰੀਆ,ਵੱਖ ਵੱਖ ਚੌਕਾਂ ਅਤੇ ਪਰਵਾਸੀ ਮਜਦੂਰਾਂ ਨੂੰ ਵੰਡੇ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp