LATEST : ਕੈਪਟਨ ਅਮਰਿੰਦਰ ਨੇ ਮੋਦੀ ਨੂੰ ਘੇਰਿਆ, ਕੇਂਦਰ ਨੂੰ ਪੀ.ਐਮ.ਕੇਅਰਜ਼ ਫੰਡ ਲਈ ਚੀਨੀ ਕੰਪਨੀਆਂ ਤੋਂ ਪ੍ਰਾਪਤ ਫੰਡ ਵਾਪਸ ਕਰਨ ਦੀ ਅਪੀਲ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਨੂੰ ਪੀ.ਐਮ.ਕੇਅਰਜ਼ ਫੰਡ ਲਈ ਚੀਨੀ ਕੰਪਨੀਆਂ ਤੋਂ ਪ੍ਰਾਪਤ ਫੰਡ ਵਾਪਸ ਕਰਨ ਦੀ ਅਪੀਲ

ਚੰਡੀਗੜ, 30 ਜੂਨ (CDT NEWS)
ਚੀਨ ਪ੍ਰਤੀ ਸਖਤ ਰਵੱਈਆ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਲ ਕੰਟਰੋਲ ਰੇਖਾ ‘ਤੇ ਕੋਈ ਝੜਪ ਤੋਂ ਪਹਿਲਾਂ ਚੀਨ ਦੀਆਂ ਕੰਪਨੀਆਂ ਪਾਸੋਂ ਪੀ.ਐਮ.ਕੇਅਰਜ਼ ਫੰਡ ਲਈ ਪ੍ਰਾਪਤ ਕੀਤੇ ਫੰਡ ਵਾਪਸ ਕਰਨ ਦੀ  ਅਪੀਲ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੀ.ਐਮ.ਕੇਅਰ ਫੰਡ, ਜਿਸਦੀ ਸਥਾਪਤੀ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਫੰਡ ਇਕੱਤਰ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ, ਲਈ 7 ਕਰੋੜ ਰੁਪਏ ਦਾ  ਯੋਗਦਾਨ ਹਾਵੇੲ (8) ਪਾਸੋਂ ਲਿਆ ਗਿਆ। ਇਸ ਤੋਂ ਇਲਾਵਾ, ਹੋਰ  ਚੀਨੀ ਕੰਪਨੀ ਟਿਕ-ਟੱਾਕ ਵੱਲੋਂ 30 ਕਰੋੜ, ਜ਼ਿਓਮੀ ਵੱਲੋਂ 10 ਕਰੋੜ ਅਤੇ ਓਪੋ ਵੱਲੋਂ ਇਕ ਕਰੋੜ ਦਿੱਤੇ ਗਏ। ਉਨਾਂ ਕਿਹਾ ਕਿ ਇਹ ਯੋਗਦਾਨ 2013 ਤੋਂ ਸ਼ੁਰੂ ਹੋਏ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਫੰਡ ਤੁਰੰਤ ਵਾਪਸ ਕਰਨੇ ਚਾਹੀਦੇ ਹਨ ਕਿਉਜੋ ਭਾਰਤ ਨੂੰ ਕੋਵਿਡ-19 ਨਾਲ ਲੜਨ ਲਈ ਚੀਨੀ ਫੰਡਾਂ ਦੀ ਜ਼ਰੂਰਤ ਨਹੀਂ ਅਤੇ ਭਾਰਤ ਇਸ ਚੁਣੌਤੀ ਭਰੇ ਸਮੇਂ ਦੌਰਾਨ ਸੰਕਟ ਦਾ ਮੁਕਾਬਲਾ ਖੁਦ ਕਰਨ ਦੀ ਸਥਿਤੀ ਵਿੱਚ ਹੈ।

ਚੀਨੀ ਹਮਲੇ ‘ਤੇ ਦੁੱਖ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਚੀਨੀ ਸਾਡੇ ਸੈਨਿਕਾਂ ਨੂੰ ਮਾਰ ਰਹੇ ਸਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਯੋਗਦਾਨ ਪਾ ਰਹੇ ਸਨ ਜੋ ਅਣਉਚਿਤ ਹੈ ਅਤੇ ਇਸ ਲਈ ਇਹ ਫੰਡ ਵਾਪਸ ਕੀਤੇ ਜਾਣੇ ਚਾਹੀਦੇ ਹਨ।
ਸੰਸਦ ਵਿੱਚ ਰਾਹੁਲ ਗਾਂਧੀ ਨਾਲ ਚੀਨੀ ਝੜਪ ‘ਤੇ ਬਹਿਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੰਸਦ 1962 ਦੀ ਭਾਰਤ-ਚੀਨ ਜੰਗ ਤੋਂ ਲੈ ਕੇ ਵਿਚਾਰ ਕਰਨ ਦਾ ਸਹੀ ਮੰਚ ਹੈ। ਉਨਾਂ ਕਿਹਾ ਕਿ ਰਾਹੁਲ ਗਾਂਧੀ ਇਸ ਸੰਵੇਦਨਸ਼ੀਲ ਮੁੱਦੇ ‘ਤੇ ਆਪਣੀ ਪਾਰਟੀ ਦਾ ਪੱਖ ਰੱਖਣ ਪੂਰੀ ਤਰਾਂ ਕਾਬਲ ਹਨ।
ਸਰਹੱਦ ‘ਤੇ ਹੋਏ ਤਣਾਅ ਪਿਛਲੇ ਕਾਰਨਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ 1963 ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅੰਦਰ ਸ਼ਕਸਗਾਮ ਵਾਦੀ ਦੇ ਉੱਤਰੀ ਹਿੱਸੇ ਛੱਡ ਦੇਣ ਉਪਰੰਤ  ਚੀਨ ਸਿਆਚਿਨ ਗਲੇਸ਼ੀਅਰ ਦੇ ਅੱਧ ਤੱਕ ਪਹੁੰਚ ਗਿਆ ਸੀ। ਇਸ ਤੋਂ ਪਰੇ ਇਕ ਖੇਤਰ, ਜੇਕਰ ਕਿਸੇ ਤਰਾਂ ਚੀਨ ਨਾਲ ਸਬੰਧਤ ਹੈ, ਉਨਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਗਲੇਸ਼ੀਅਰ ਤੇ ਅਕਸੀਚਿੰਨ ਖੇਤਰ ਵਿਚਕਾਰ ਥੋੜੀ ਵਿੱਥ ਹੈ, ਜਿਸ ਨੂੰ ਦੌਲਤ ਬੇਗ ਵਿੱਥ ਕਿਹਾ ਜਾਂਦਾ ਹੈ ਅਤੇ ਇਸੇ ਨੂੰ ਚੀਨ ਵੱਲੋਂ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਭਾਰਤ ਦੀ 1947 ਦੇ ਪੁਰਾਣੇ ਕਸ਼ਮੀਰ ਵੱਲ ਪਹੁੰਚ ਨੂੰ ਖਤਮ ਕੀਤਾ ਜਾ ਸਕੇ।  ਉਨਾਂ ਨੇ ਨਾਲ ਹੀ ਇਸ ਸਰਹੱਦ ‘ਤੇ ਤਣਓ ਨੂੰ ਘਟਾਉਣ ਲਈ ਫੌਜੀ ਤੇ ਕੂਟਨੀਤਕ ਹੱਲ ਦੀ ਲੋੜ ਤੇ ਜ਼ੋਰ ਦਿੱਤਾ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply