ਗੜ੍ਹਸ਼ੰਕਰ 30 ਜੂਨ (ਅਸ਼ਵਨੀ ਸ਼ਰਮਾ) : ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ ਪੰਜਾਬ ਇਕਾਈ ਪੀ.ਐਚ.ਸੀ ਪੋਸੀ ਵਲੋ ਪ੍ਰਧਾਨ ਅਮਨਦੀਪ ਸਿੰਘ ਬੈਸ ਦੀ ਅਗਵਾਈ ‘ਚ ਆਪਣੀਆ ਮੰਗਾ ਸਬੰਧੀ ਮੰਗ ਪੱਤਰ ਐਸ.ਐਮ.ਓ ਪੋਸੀ ਡਾ ਰਘਵੀਰ ਸਿੰਘ ਨੂੰ ਦਿਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਅਮਨਦੀਪ ਸਿੰਘ ਬੈਸ ਨੇ ਦੱਸਿਆ ਕਿ ਸਿਹਤ ਵਿਭਾਗ ‘ਚ ਕੰਮ ਕਰਦੇ ਮਲਟੀਪਰਪਜ ਸਿਹਤ ਕਾਮਿਆ ਨੇ ਕੋਵਿਡ 19 ਦੌਰਾਨ ਮੋਹਰਲੀ ਕਤਾਰ ‘ਚ ਹੋ ਕੇ ਕੰਮ ਕਰਨ ਦੇ ਬਾਵਜੂਦ ਇਹਨਾ ਦੀਆ ਹੱਕੀ ਤੇ ਜਾਇਜ ਮੰਗਾਂ ਨੂੰ ਹੱਲ ਕਰਨ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ।
ਉਹਨਾਂ ਦੱਸਿਆ ਕਿ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਜੋ ਕਿ ਸਿਹਤ ਵਿਭਾਗ ‘ਚ ਕੰਮ ਕਰਦੇ ਹਨ ਉਹ ਠੇਕਾ ਅਦਾਰਿਤ ਹਨ ਉਹਨਾ ਨੂੰ ਪੱਕਾ ਕੀਤਾ ਜਾਵੇ, ਮਲਟੀਪਰਪਜ ਹੈਲਥ ਵਰਕਰਾਂ ਨੂੰ ਕੋਵਿਡ 19 ਦੌਰਾਨ ਐਮਰਜੈਸੀ ਦੀ ਤਰਜ ਕੀਤੀਆਂ ਡਿਊਟੀਆਂ ਕਰਨ ਕਰਕੇ ਬਾਕੀ ਕੈਟਾਗੀਰੀਆ ਦੀ ਤਰਾ ਐਮਰਜੈਸੀ ਭੱਤਾ, ਰਿਸਕ ਭੱਤਾ ਦਿਤਾ ਜਾਵੇ, ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇ ‘ਚ ਸਾਡੀਆ ਮੰਗਾ ਨਾ ਮੰਨੀਆਂ ਗਈਆਂ ਤਾਂ ਅਸੀ ਭਵਿੱਖ ‘ਚ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।ਇਸ ਮੌਕੇ ਤਰਨਜੀਤ ਸਿੰਘ, ਸੰਦੀਪ ਸਿੰਘ, ਮੁਕੇਸ਼ ਕੁਮਾਰ ਜੋਸ਼ੀ, ਸੋਮਨਾਥ, ਕੁਲਵੰਤ ਸਿੰਘ, ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਵਿਨੇ ਕੁਮਾਰ, ਬਲਦੇਵ ਰਾਜ, ਜਸਵਿੰਦਰ ਸਿੰਘ, ਪਰਮਿੰਦਰ, ਸੁਨੀਲ, ਫੁੱਮਣ ਸਿੰਘ, ਅਮਰਨਾਥ, ਰਮਨ ਭਾਰਤੀ, ਭੁਪਿੰਦਰ ਪਾਲ, ਅਵਤਾਰ, ਰਵਿੰਦਰ ਕੁਮਾਰ, ਵਿਜੇ ਕੁਮਾਰ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp