ਜੇ ਸੀ ਡੀ ਏ ਵੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ” ਕੋਵਿਡ-19 ਦੇ ਦੌਰ ਵਿੱਚ ਸਾਹਿਤਕਾਰ ਦੀ ਭੂਮਿਕਾ ” ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ
ਦਸੂਹਾ 1 ਜੁਲਾਈ ( ਚੌਧਰੀ ) : ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਕੋਵਿਡ-19 ਦੇ ਦੌਰ ਵਿੱਚ ਸਾਹਿਤਕਾਰ ਦੀ ਭੂਮਿਕਾ’ ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਜਿਸ ਦੇ ਮੁੱਖ ਵਕਤਾ ਡਾ ਸਰਬਜੀਤ ਸਿੰਘ , ਪ੍ਰੋਫੈਸਰ, ਪੰਜਾਬ ਅਧਿਐਨ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ। ਵੈਬੀਨਾਰ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਮੁੱਖ ਵਕਤਾ ਡਾ ਸਰਬਜੀਤ ਸਿੰਘ ਅਤੇ ਵੈਬੀਨਾਰ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਹਿੰਦਿਆਂ ਮੁੱਖ ਵਕਤਾ ਡਾ ਸਰਬਜੀਤ ਸਿੰਘ ਦੀ ਸ਼ਖਸੀਅਤ, ਅਕਾਦਮਿਕ ਪ੍ਰਾਪਤੀਆਂ ਤੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਵੈਬੀਨਾਰ ਦੇ ਪ੍ਬੰਧਕੀ ਸਕੱਤਰ ਡਾ ਸੀਤਲ ਸਿੰਘ ਨੇ ਵੈਬੀਨਾਰ ਦੀ ਸਮੁੱਚੀ ਰੁਪ-ਰੇਖਾ ਤੇ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ। ਮੁੱਖ ਵਕਤਾ ਡਾ ਸਰਬਜੀਤ ਸਿੰਘ ਨੇ ਸੰਕਟ ਦੇ ਦੌਰ ਵਿੱਚ ਸਾਹਿਤਕਾਰ ਦੀ ਭੂਮਿਕਾ ਅਤੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਆਦਿ ਖੇਤਰਾਂ ਦੇ ਭੱਖਦੇ ਮਸਲਿਆਂ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਸਾਹਿਤ ਅਤੇ ਸਾਹਿਤਕਾਰਾਂ ਨੇ ਹਮੇਸ਼ਾ ਨਿਰਣਾਇਕ ਭੂਮਿਕਾ ਨਿਭਾਈ।
ਉਨ੍ਹਾਂ ਦੇ ਲੈਕਚਰ ਦੀ ਇਹ ਵਿਸ਼ੇਸ਼ਤਾ ਸੀ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਪੰਜਾਬੀ ਸਾਹਿਤ ਦੇ ਨਾਲ ਨਾਲ ਵਿਸ਼ਵ ਪੱਧਰ ਦੇ ਸਾਹਿਤ ਨੂੰ ਕੋਡ ਕੀਤਾ।ਉਨ੍ਹਾਂ ਨੇ ਵੈਬੀਨਾਰ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਦੁਆਰਾ ਪੁੱਛੇ ਸਵਾਲ ਦੇ ਬਾਖੂਬੀ ਜਵਾਬ ਦਿੱਤੇ। ਇਸ ਵੈਬੀਨਾਰ ਵਿੱਚ 100 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਵੈਬੀਨਾਰ ਦੇ ਕਨਵੀਨਰ ਪ੍ਰੋ ਨਿਵੇਦਿਕਾ ਨੇ ਮੁੱਖ ਵਕਤਾ ਡਾ ਸਰਬਜੀਤ ਸਿੰਘ, ਭਾਗੀਦਾਰਾਂ ਅਤੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਮੋਹਿਤ ਸ਼ਰਮਾ, ਪ੍ਰੋ ਜਗਦੀਪ ਸਿੰਘ ਅਤੇ ਪ੍ਰੋ ਹਰਜੀਤ ਕੌਰ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਦੇ ਪ੍ਰਬੰਧਕੀ ਮੈਂਬਰ ਡਾ ਹਰਜੀਤ ਸਿੰਘ ਤੇ ਪ੍ਰੋਫੈਸਰ ਨਰਿੰਦਰਜੀਤ ਸਿੰਘ ਸਨ। ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp