ਜਿਲਾ ਮੈਜਿਸਟ੍ਰੇट ਨੇ ਸਰਕਾਰ ਵਲੋਂ ਅਨਲੋਕ-2 ਸਬੰਧੀ ਕੀਤੇ ਦਿਸ਼ਾ-ਨਿਰਦੇਸ਼ ਜਾਰੀ
ਪਠਾਨਕੋਟ, 1 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : 2 ਜੂਨ 2020 ਨੂੰ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਿਤੀ 30.06.2020 ਤੱਕ ਲਾਕਡਾਊਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਜਦੋਂ ਕਿ ਹੁਣ ਗ੍ਰਹਿ ਮਾਮਲੇ ਵਿਭਾਗ, ਭਾਰਤ ਸਰਕਾਰ ਵਲੋਂ ਅਨਲੋਕ-2 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਦੇ ਸਨਮੁੱਖ ਹੁਣ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਇਹ ਹਦਾਇਤਾਂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਹੇਠ ਅਨੁਸਾਰ ਹੁਕਮ ਜਾਰੀ ਕੀਤੇ ਜਾਂਦੇ ਹਨ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ., ਜਿਲਾ ਮੈਜਿਸਟਰੇਟ, ਪਠਾਨਕੋਟ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਦਿੱਤੀ ਗਈ। ਉਨਾਂ ਕਿਹਾ ਕਿ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਰਾਤ 10:00 ਵਜੇ ਤੋਂ ਲੈ ਕੇ ਸਵੇਰੇ 05:00 ਵਜੇ ਤੱਕ ਰਾਤ ਦਾ ਕਰਫਿਊ ਹੋਵੇਗਾ, ਜਿਸ ਵਿੱਚ ਆਮ ਲੋਕਾਂ ਦੀਆਂ ਗੈਰ-ਜ਼ਰੂਰੀ ਗਤੀਵਿਧੀਆਂ ਤੇ ਪੂਰਨ ਤੌਰ ਤੇ ਪਾਬੰਧੀ ਹੋਵੇਗੀ। ਉਨਾਂ ਕਿਹਾ ਕਿ ਭਾਰਤ/ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਵਿੱਚ 31 ਜੁਲਾਈ 2020 ਤੱਕ ਲਾਕਡਾਊਨ ਹੇਠ ਦਰਜ ਸ਼ਰਤਾਂ ਅਨੁਸਾਰ ਜਾਰੀ ਰਹੇਗਾ। ਕੰਨਟੇਨਮੈਂਟ ਜ਼ੋਨਸ ਤੇ ਪੂਰਨ ਤੋਰ ਤੇ ਪਾਬੰਧੀ ਹੋਵੇਗੀ।
ਉਨਾ ਕੰਨਟੇਨਮੈਂਟ ਜ਼ੋਨਸ ਦੇ ਬਾਹਰ ਪਾਬੰਧੀਸ਼ੁਦਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ, ਕਾਲਜ਼, ਵਿੱਦਿਅਕ ਅਤੇ ਕੋਚਿੰਗ ਇੰਸਟੀਚਿਊਟ ਮਿਤੀ 31.07.2020 ਤੱਕ ਬੰਦ ਰਹਿਣਗੇ। ਆਨ-ਲਾਈਨ/ਡਿਸਟੈਂਸ ਲਰਨਿੰਗ ਤੇ ਕੋਈ ਪਾਬੰਧੀ ਨਹੀਂ ਹੋਵੇਗੀ ਅਤੇ ਇਹਨਾਂ ਨੂੰ ਚਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਟ੍ਰੇਨਿੰਗ ਇੰਸਟੀਚਿਊਟ ਨੂੰ 15 ਜੁਲਾਈ 2020 ਤੋਂ ਚਲਾਉਣ ਦੀ ਆਗਿਆ ਹੋਵੇਗੀ, ਜਿਸ ਸਬੰਧੀ ਪ੍ਰਸੋਨਲ ਅਤੇ ਟੇ੍ਰੇਨਿੰਗ ਵਿਭਾਗ, ਭਾਰਤ ਸਰਕਾਰ ਵਲੋਂ ਐਸ.ਓ.ਪੀ. ਜਾਰੀ ਕੀਤੀ ਜਾਵੇਗੀ, ਗ੍ਰਹਿ ਮੰਤਰਾਲੇ ਦੀ ਆਗਿਆ ਦੇ ਸਿਵਾਏ ਅੰਤਰਰਾਸ਼ਟਰੀ ਹਵਾਈ ਯਾਤਰਾ ਤੇ ਪਾਬੰਧੀ ਹੋਵੇਗੀ, ਮੈਟਰੋ ਰੇਲ ਦੇ ਚੱਲਣ ਤੇ ਪਾਬੰਧੀ ਹੋਵੇਗੀ। ਉਨਾਂ ਕਿਹਾ ਕਿ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜ਼ਕ ਪਾਰਕਾਂ, ਥਿਏਟਰਾਂ, ਬਾੱਰ, ਆਡਿੳਟੋਰੀਅਮ,ਅਸੈਂਬਲੀ ਹਾਲ ਅਤੇ ਹੋਰ ਅਜਿਹੀਆਂ ਥਾਵਾਂ ਤੇ ਪਾਬੰਧੀ ਹੋਵੇਗੀ। ਉਨਾਂ ਕਿਹਾ ਕਿ ਸਮਾਜਿਕ/ਰਾਜਨੀਤਿਕ/ਖੇਡਾਂ/ਮਨੋਰੰਜਨ/ਅਕਾਦਮਿਕ/ ਸੱਭਿਆਚਾਰਕ/ ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਅਜਿਹੇ ਪ੍ਰੋਗਰਾਮ ਜਿਥੇ ਲੋਕਾਂ ਦਾ ਜਿਆਦਾ ਇਕੱਠ ਹੋਣ ਦਾ ਖਦਸ਼ਾ ਹੋਵੇ, ਉਸ ਤੇ ਵੀ ਪਾਬੰਧੀ ਹੋਵੇਗੀ।
ਸੀਮਿਤ ਗਤੀਵਿਧੀਆਂ ਸਬੰਧੀ ਉਨਾਂ ਕਿਹਾ ਕਿ ਵਿਆਹ/ਸ਼ਾਦੀਆਂ ਦੇ ਇਕੱਠ ਤੇ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਹੋਵੇਗੀ, ਅੰਤਿਮ ਸੰਸਕਾਰ ਤੇ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਮਨਾਹੀ ਹੋਵੇਗੀ, ਜਨਤਕ ਥਾਵਾਂ ਤੇ ਥੁੱਕਣ ਤੇ ਪੂਰਨ ਤੌਰ ਤੇ ਪਾਬੰਧੀ ਹੋਵੇਗੀ ਅਤੇ ਇਸ ਸਬੰਧੀ ਹਦਾਇਤਾਂ ਮੁਤਾਬਿਕ ਜੁਰਮਾਨਾ ਵੀ ਹੋਵੇਗਾ, ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੀ ਜਨਤਕ ਥਾਵਾਂ ਤੇ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ। ਇਹਨਾਂ ਦੀ ਸੇਲ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਧਾਰਮਿਕ ਸਥਾਨਾਂ ਦੇ ਖੋਲਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਮਿਕ ਸਥਾਨ ਕੇਵਲ ਸਵੇਰੇ 05:00 ਵਜੇ ਤੋਂ ਰਾਤ 08:00 ਵਜੇ ਤੱਕ ਖੁੱਲੇ ਰਹਿ ਸਕਣਗੇ, ਧਾਰਮਿਕ ਸਥਾਨ ਤੇ ਪੂਜਾ/ਆਰਤੀ ਦੇ ਸਮੇੇਂ ਸਮਾਜਿਕ ਦੂਰੀ ਨਾਲ ਵੱਧ ਤੋਂ ਵੱਧ 20 ਵਿਅਕਤੀ ਤੋਂ ਜਿਆਦਾ ਵਿਅਕਤੀ ਮੌਜੂਦ ਨਹੀਂ ਹੋਣੇ ਚਾਹੀਦੇ। ਇਸ ਲਈ ਪੂਜਾ/ਆਰਤੀ ਦਾ ਸਮਾਂ ਛੋਟੇ-ਛੋਟੇ ਗੁਰੱਪਾਂ/ਹਿੱਸਿਆਂ ਵਿੱਚ ਵੰਡਿਆਂ ਹੋਣਾ ਚਾਹੀਦਾ ਹੈ, ਇਹਨਾਂ ਥਾਵਾਂ ਵਾਲੇ ਪ੍ਰਬੰਧਕਾਂ/ਮਾਲਕਾਂ ਵਲੋਂ ਆਪਣੇ ਪੱਧਰ ਤੇ ਹੈਂਡ ਸੈਨੀਟਾਈਜੇਸ਼ਨ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਸਬੰਧੀ ਪ੍ਰਬੰਧ ਕੀਤੇ ਜਾਣਗੇ। ਉਨਾ ਦੱਸਿਆ ਕਿ ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਹੋਵੇਗੀ। ਇਸ ਸਬੰਧੀ ਜਾਰੀ ਐਸ.ਓ.ਪੀ. ਦੀ ਪਾਲਣਾ ਕੀਤੀ ਜਾਵੇ।
ਰੈਸਟੋਰੈਂਟਾਂ ਨੂੰ ਖੋਲਣ ਸਬੰਧੀ ਉਨਾਂ ਕਿਹਾ ਕਿ ਰੈਸਟੋਰੈਂਟਸ ਨੂੰ ਰਾਤ 09:00 ਵਜੇ ਤੱਕ 50% ਬੈਠਣ ਦੀ ਸਮਰੱਥਾ ਜਾਂ 50 ਵਿਅਕਤੀਆਂ ਤੱਕ (ਜ਼ੋ ਵੀ ਘੱਟ ਹੋਵੇਗੀ) ਡਾਇਨ ਇੰਨ ਸਰਵਿਸ ਦੇਣ ਦੀ ਆਗਿਆ ਹੋਵੇਗੀ। ਸ਼ਰਾਬ ਵਰਤਣ ਦੀ ਆਗਿਆ ਆਬਕਾਰੀ ਵਿਭਾਗ ਵਲੋਂ ਮਨਜੂਰੀ ਪ੍ਰਾਪਤ ਕਰਨ ਉਪਰੰਤ ਹੀ ਕੀਤੀ ਜਾਵੇਗੀ ਅਤੇ ਬਾੱਰ ਬੰਦ ਰਹਿਣਗੇ। ਉਨਾਂ ਕਿਹਾ ਕਿ ਹੋਟਲਾਂ ਵਿੱਚ ਰੈਸਟੋਰੈਂਟਾਂ ਨੂੰ 50% ਬੈਠਣ ਦੀ ਸਮਰੱਥਾ ਜਾਂ 50 ਵਿਅਕਤੀਆਂ ਤੱਕ (ਜ਼ੋ ਵੀ ਘੱਟ ਹੋਵੇਗੀ) ਖਾਣੇ ਦੀ ਸਰਵਿਸ ਦੇ ਨਾਲ buffet meal ਦੀ ਸਰਵਿਸ ਕਰਨ ਦੀ ਆਗਿਆ ਹੋਵੇਗੀ। ਇਹ ਰੈਸਟੋਰੈਂਟ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁਲੇ ਰਹਿਣਗੇ, ਪਰ ਦੋਵਾਂ ਲਈ ਸਮਾਂ ਸੀਮਾ ਰਾਤ 09:00 ਵਜੇ ਤੱਕ ਦੀ ਹੋਵੇਗੀ। ਬਾੱਰ ਬੰਦ ਰਹਿਣਗੇ।ਹਾਲਾਂਕਿ ਰਾਜ ਸਰਕਾਰ ਦੀ ਆਬਕਾਰੀ ਨੀਤੀ ਤਹਿਤ ਸ਼ਰਾਬ ਨੂੰ ਕਮਰੇ ਅਤੇ ਰੈਸਟੋਰੈਂਟ ਵਿੱਚ ਸਰਵ ਕੀਤਾ ਜਾ ਸਕਦਾ ਹੈ। ਜਾਰੀ ਐਸ.ਓ.ਪੀ. ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਉਨਾਂ ਕਿਹਾ ਕਿ ਰਾਤ ਦਾ ਕਰਫਿਓ ਰਾਤ 10:00 ਵਜੇ ਤੋਂ ਸਵੇਰੇ 05:00 ਵਜੇ ਤੱਕ ਸਖਤੀ ਨਾਲ ਲਾਗੂ ਹੋਵੇਗਾ। ਹਾਲਾਂਕਿ, ਹੋਟਲ ਵਿੱਚ ਰਹਿ ਰਹੇ ਮਹਿਮਾਨਾਂ ਨੂੰ ਉਹਨਾਂ ਦੀ ਹਵਾਈ ਯਾਤਰਾ/ਰੇਲ ਦੀ ਯਾਤਰਾ ਦੇ ਸ਼ਡਿਊਲ ਮੁਤਾਬਿਕ ਰਾਤ 10:00 ਵਜੇ ਤੋਂ ਸਵੇਰੇ 05:00 ਵਜੇ ਦੇ ਵਿਚਕਾਰ ਦਾਖਲ ਹੋਣ ਅਤੇ ਹੋਟਲ ਛੱਡਣ ਦੀ ਆਗਿਆ ਹੋਵੇਗੀ। ਹਵਾਈ/ਰੇਲ ਦੀ ਟਿਕਟ ਦੀ ਵਰਤੋਂ ਇੱਕ ਵਾਰੀ ਹੋਟਲ ਵਿੱਚ ਆਉਣ ਅਤੇ ਜਾਣ ਲਈ ਕਰਫਿਓ ਸਮੇਂ ਦੌਰਾਨ (ਰਾਤ 10:00 ਵਜੇ ਤੋਂ ਸਵੇਰੇ 05:00 ਵਜੇ ਤੱਕ) ਕਰਫਿਓ ਪਾਸ ਵਜੋਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਵਿਆਹ ਅਤੇ ਹੋਰ ਸਮਾਜਿਕ ਪ੍ਰੋਰਗਾਮਾਂ ਅਤੇ Open-Air ਪਾਰਟੀਆਂ ਬੈਨਕੁਏਟ ਹਾਲ, ਮੈਰਿਜ ਪੈਲਸਾਂ, ਹੋਟਲਾਂ ਅਤੇ ਖੁਲੇ ਸਥਾਨਾਂ ਵਿੱਚ ਕਰਨ ਦੀ ਆਗਿਆ ਹੋਵੇਗੀ। ਲੇਕਿਨ ਇਸ ਵਿੱਚ ਕੇਵਲ 50 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੋਵੇਗੀ। ਕੈਟਰਿੰਗ ਸਟਾਫ ਤੋਂ ਇਲਾਵਾ ਮਹਿਮਾਨਾਂ ਦੀ ਗਿਣਤੀ 50 ਤੋਂ ਵੱਧ ਨਹੀਂ ਹੋਵੇਗੀ। ਉਨਾਂ ਕਿਹਾ ਕਿ 10*10 ਦਾ ਖੇਤਰ ਇੱਕ ਵਿਅਕਤੀ ਲਈ ਸਮਾਜਿਕ ਦੂਰੀ ਬਣਾਏ ਰੱਖਣ ਦੇ ਮੰਤਵ ਅਨੁਸਾਰ 50 ਵਿਅਕਤੀਆਂ ਲਈ ਬੈਨਕੁਏਟ ਹਾਲ ਅਤੇ ਸਮਾਗਮ ਵਾਲੇ ਸਥਾਨ ਦਾ ਆਕਾਰ ਘਟੋ-ਘੱਟ 5,000 ਵਰਗ ਫੁੱਟ ਹੋਣਾ ਲਾਜ਼ਮੀ ਹੈ। ਬਾੱਰ ਬੰਦ ਰਹਿਣਗੇ। ਹਾਲਾਂਕਿ ਰਾਜ ਸਰਕਾਰ ਦੀ ਆਬਕਾਰੀ ਨੀਤੀ ਦੇ ਅਨੁਸਾਰ ਸਮਾਗਮਾਂ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹਨਾਂ ਸਮਾਗਮਾਂ ਲਈ ਵੱਖਰੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ, ਪਰ ਸਮਾਗਮ ਕਰਨ ਵਾਲੇ ਪ੍ਰਬੰਧਕੀ ਵਿਅਕਤੀ/ ਅਦਾਰੇ ਦੀ ਇਹ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਹਨਾਂ ਹੁਕਮਾਂ ਵਿੱਚ ਦਰਜ਼ ਪਾਬੰਧੀਆਂ ਦੀ ਰੋਸ਼ਨੀ ਵਿੱਚ ਹੀ ਸਮਾਗਮ ਕਰਨ ਅਤੇ ਚੈਕਿੰਗ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਪਾਏ ਜਾਣ ਤੇ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਲਈ ਉਹ ਨਿੱਜੀ ਤੌਰ ਤੇ ਜਿੰਮੇਵਾਰ ਹੋਣਗੇ।
ਦੁਕਾਨਾਂ ਅਤੇ ਸ਼ਾਪਿੰਗ ਮਾਲਜ਼ ਦੇ ਖੋਲਣ ਸਬੰਧੀ ਉਨਾਂ ਕਿਹਾ ਕਿ ਦੁੱਧ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜੀਆਂ ਹਫਤੇ ਦੇ ਸਾਰੇ ਦਿਨ- ਸਵੇਰੇ 05:00 ਵਜੇ ਤੋਂ ਸ਼ਾਮ 08:00 ਵਜੇ ਤੱਕ, ਦਵਾਈਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ, ਪੋਲਟਰੀ/ਪਸ਼ੂਆਂ ਲਈ ਹਰਾ ਚਾਰਾ/ਤੂੜੀ, ਫੀਡ, ਖਾਦ, ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲੇ ਰਹਿਣਗੇ। ਉਨਾਂ ਕਿਹਾ ਕਿ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁਲੀਆਂ ਰਹਿਣਗੀਆਂ।
ਉਨਾਂ ਕਿਹਾ ਕਿ ਹੇਅਰ ਡ੍ਰੇਸਰ, ਸੈਲੂਨ, ਬਾਰਬਰ ਸਾਪ, ਬਿਊਟੀ ਪਾਰਲਰ ਅਤੇ ਸਪਾ ਸੋਮਵਾਰ ਤੋਂ ਸ਼ਨੀਵਾਰ ਤੱਕ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ, ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ/ਦੁਕਾਨਾਂ ਹਫਤੇ ਦੇ ਸਾਰੇ ਦਿਨ- ਸਵੇਰੇ 07:00 ਵਜੇ ਤੋਂ ਸ਼ਾਮ 09:00 ਵਜੇ ਤੱਕ, ਉਕਤ ਤੋਂ ਇਲਾਵਾ ਬਾਕੀ ਰਹਿੰਦੀਆਂ ਸਾਰੀਆਂ ਦੁਕਾਨਾਂ, ਸ਼ੋ-ਰੂਮ, ਸੇਵਾਵਾਂ ਅਤੇ ਸ਼ਾਪਿੰਗ ਕੰਪਲੈਕਸ ਜ਼ੋ ਉਕਤ ਵਿੱਚ ਸ਼ਾਮਲ ਨਹੀਂ ਹਨ ਸੋਮਵਾਰ ਤੋਂ ਸ਼ਨੀਵਾਰ- ਸਵੇਰੇ 07:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁਲਣਗੇ ਜਦ ਕਿ ਐਤਵਾਰ ਵਾਲੇ ਦਿਨ ਪੂਰੀ ਤਰਾਂ ਬੰਦ। ਖੇਡ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਸਬੰਧੀ ਉਨਾਂ ਕਿਹਾ ਕਿ ਖੇਡ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕ ਸਵੇਰੇ 07:00 ਵਜੇ ਤੋਂ ਰਾਤ 08:00 ਵਜੇ ਤੱਕ ,ਬਿਨਾਂ ਦਰਸ਼ਕਾਂ ਦੇ ਜਾਰੀ ਐੋਸ.ਓ.ਪੀ. ਮੁਤਾਬਿਕ ਖੁਲੇ ਰਹਿ ਸਕਣਗੇ। ਉਦਯੋਗ, ਉਦਯੋਗਿਕ ਗਤੀਵਿਧੀਆਂ, ਨਿਰਮਾਣ ਗਤੀਵਿਧੀਆਂ ਬਾਰੇ ਉਨਾਂ ਕਿਹਾ ਕਿ ਉਦਯੋਗ, ਉਦਯੋਗਿਕ ਗਤੀਵਿਧੀਆਂ, ਨਿਰਮਾਣ ਗਤੀਵਿਧੀਆਂ ਦੇ ਚੱਲਣ ਤੇ ਪਹਿਲਾਂ ਵਾਂਗ ਆਗਿਆ ਹੋਵੇਗੀ।
ਬੱਸਾਂ ਅਤੇ ਵਹੀਕਲਾਂ ਦੀ ਅਵਾਜਾਈ ਉਨਾਂ ਕਿਹਾ ਕਿ ਬੱਸਾਂ ਦੀ ਇੰਟਰ-ਸਟੇਟ ਅਤੇ ਇੰਟਰਾ-ਸਟੇਟ ਅਵਾਜਾਈ ਦੀ ਬਿਨਾਂ ਕਿਸੇ ਰੁਕਾਵਟ ਦੇ ਆਗਿਆ ਹੋਵੇਗੀ। ਟਰਾਂਸਪੋਰਟ ਵਾਹਨ ਬੈਠਣ ਦੀ ਸਮਰੱਥਾ ਅਨੁਸਾਰ ਪੂਰੀਆਂ ਸਵਾਰੀਆਂ ਬਿਠਾ ਸਕਦੀਆਂ ਹਨ। ਲੇਕਿਨ ਹਰ ਸਵਾਰੀ ਨੂੰ ਮਾਸਕ ਪਹਿਨਣਾ ਅਤੇ ਹੈਡ ਸੈਨੀਟਾਈਜੇਸ਼ਨ ਕਰਨਾ ਲਾਜ਼ਮੀ ਹੋਵੇਗਾ। ਪਰਮਿਟ ਅਤੇ ਪਾਸਾਂ ਸਬੰਧੀ ਉਨਾਂ ਕਿਹਾ ਕਿ ਉਦਯੋਗ ਅਤੇ ਕਿਸੇ ਹੋਰ ਅਦਾਰੇ ਨੂੰ ਚਲਾਉਣ ਲਈ ਵੱਖਰੀ ਆਗਿਆ ਲੈਣ ਦੀ ਲੋੜ ਨਹੀਂ ਹੋਵੇਗੀ ਅਤੇ ਕਿਸੇ ਮੁਲਾਜਮ ਨੂੰ ਪਰਮਿਟਡ ਸਮੇਂ ਦੌਰਾਨ ਕੰਮ ਤੇ ਆਉਣ-ਜਾਣ ਲਈ ਕਿਸੇ ਕਿਸਮ ਦੇ ਪਾਸ/ਪਰਮਿਟ ਦੀ ਲੋੜ ਨਹੀਂ ਹੋਵੇਗੀ। ਇੰਟਰ-ਸਟੇਟ ਅਤੇ ਇੰਟਰਾ-ਸਟੇਟ ਅਵਾਜਾਈ ਤੇ ਕਿਸੇ ਕਿਸਮ ਦੀ ਮਨਾਹੀ ਨਹੀਂ ਹੋਵੇਗੀ। ਇਸ ਸਬੰਧੀ ਆਵਾਜਾਈ ਲਈ ਕਿਸੇ ਕਿਸਮ ਦੀ ਵੱਖਰੀ ਆਗਿਆ/ਪ੍ਰਵਾਨਗੀ/ਪਰਮਿਟ ਦੀ ਲੋੜ ਨਹੀਂ ਹੋਵੇਗੀ। ਕੋਵਾ ਐਪ ਦੀ ਵਰਤੋਂ ਕਰਨਾ ਅਤੇ ਸੈਲਫ ਜਨਰੇਟਡ ਪਾਸ ਇੰਟਰ-ਸਟੇਟ ਆਵਾਜਾਈ ਲਈ ਲੋੜੀਂਦਾ ਹੋਵੇਗਾ।
ਉਨਾਂ ਕਿਹਾ ਕਿ ਹਰ ਤਰਾਂ ਦੀ ਗਤੀਵਿਧੀ ਸਮੇਂ ਘੱਟੋ-ਘੱਟ 06 ਫੁੱਟ ਦੀ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। ਜਿਵੇਂ, ਜੇਕਰ ਕਿਸੀ ਵੀ ਗਤੀਵਿਧੀ (ਜਿਸ ਦੀ ਆਗਿਆ ਪ੍ਰਾਪਤ ਹੋਵੇ) ਵਿੱਚ ਭੀੜ ਆਦਿ ਹੋਣ ਦੀ ਸੰਭਾਵਨਾ ਹੋਵੇ, ਉਥੇ ਭੀੜ ਆਦਿ ਤੋਂ ਬਚਣ ਲਈ ਲੋੜੀਂਦੇ ਪ੍ਰਬੰਧ ਜਿਵੇ ਸਟੈਗਰਿੰਗ, ਰੋਟੇਸ਼ਨ ਆਦਿ ਕੀਤੀ ਜਾਵੇ ਅਤੇ ਸਮਾਜਿਕ ਦੂਰੀ ਦੇ ਸਿਧਾਤਾਂ ਨਾਲ ਸਮਝੋਤਾ ਨਾ ਕੀਤਾ ਜਾਵੇ।ਉਨਾਂ ਕਿਹਾ ਕਿ ਕੰਮ ਵਾਲੀਆਂ ਥਾਵਾਂ, ਜਨਤਕ ਥਾਵਾਂ ਆਦਿ ਤੇ ਹਰ ਸਮੇਂ ਮਾਸਕ ਪਾਉਣਾ ਯਕੀਨੀ ਬਣਾਈ ਜਾਵੇ ਅਤੇ ਇਸ ਦੀ ਸਖਤੀ ਨਾਲ ਪਾਲਣਾ ਵੀ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਹਰ ਮੁਲਾਜ਼ਮ ਅਤੇ ਵਿਅਕਤੀ ਨੂੰ ਕੇਂਦਰੀ ਸਰਕਾਰ ਵਲੋਂ ਜਾਰੀ ਅਰੋਗਿਆ ਸੇਤੂ ਐਪ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੋਵਾ ਐਪ ਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਆਪਣੀ ਸਿਹਤ ਸਬੰਧੀ ਸਥਿਤੀ/ਵੇਰਵਾ ਰੋਜ਼ਾਨਾ ਇਸ ਐਪ ਤੇ ਅਪਲੋਡ/ਅਪਡੇਟ ਕੀਤਾ ਜਾਵੇ। ਉਨਾਂ ਕਿਹਾ ਕਿ ਲੰਬੇ ਸਮੇਂ ਤੋਂ ਬੀਮਾਰ, 65 ਸਾਲ ਤੋਂ ਜਿਆਦਾ ਉਮਰ ਦੇ ਬਜੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਕੇਵਲ ਸਿਹਤ ਸਬੰਧੀ ਜਾਂ ਅਤਿ ਜ਼ਰੂਰੀ ਕਾਰਜਾਂ ਲਈ ਹੀ ਘਰ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ/ਸੰਸਥਾਂ ਵਲੋਂ ਉਕਤ ਹਦਾਇਤਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਹ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤੋਂ 60 ਤਹਿਤ ਸਜਾ ਦਾ ਭਾਗੀਦਾਰ ਹੋਵੇਗਾ ਅਤੇ ਉਸ ਵਿਰੁੱਧ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਸਰਕਾਰ ਵਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਵਿੱਚ ਕਿਸੇ ਅਦਾਰੇ ਵਲੋਂ ਕੋਈ ਕੁਤਾਹੀ ਪਾਈ ਗਈ ਤਾਂ ਉਸ ਨੂੰ ਦਿੱਤੀ ਗਈ ਆਗਿਆ ਰੱਦ ਕਰ ਦਿੱਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp