ਆਸ਼ਾ ਵਰਕਰਾਂ,ਆਗਨਵਾੜੀ,ਹੈਲਪਰਾਂ ਸਮੇਤ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਨੂੰ 25 ਹਜਾਰ ਰੁ.ਦਿੱਤਾ ਜਾਵੇ ਇਨਸੈਟਿਵ
ਗੜਸ਼ੰਕਰ 01 ਜੁਲਾਈ (ਅਸ਼ਵਨੀ ਸ਼ਰਮਾ) : ਅੱਜ ਇੱਥੇ ਸਥਾਨਿਕ ਡਾਕਟਰ ਭਾਗ ਸਿੰਘ ਹਾਲ ਵਿੱਚ ਆਸ਼ਾ ਵਰਕਰਜ ਐਡ ਫੈਸੀਲੀਟੇਟਰਜ ਯੂਨੀਅਨ ਸੀਟੂ ਦੀ ਇੱਕ ਅਹਿਮ ਮੀਟਿੰਗ ਬੀਬੀ ਜੋਗਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਮੰਗ ਕੀਤੀ ਕਿ ਜਦੋ ਤੱਕ ਆਸ਼ਾ ਵਰਕਰਾ ਸਮੇਤ ਸਾਰੇ ਸਕੀਮ ਵਰਕਰਾ ਨੂੰ ਸਰਕਾਰੀ ਮੁਲਾਜਮਾ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਦੋ ਤੱਕ ਸਾਰੇ ਸਕੀਮ ਵਰਕਰਾਂ ਨੂੰ ਮਜਦੂਰ ਦਾ ਦਰਜਾ ਦਿੱਤਾ ਜਾਵੇ ਅਤੇ ਇਨਾ ਨੂੰ ਘੱਟੋ ਘੱਟ ਉਜਰਤਾਂ ਦੇੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ।
ਕੋਰੋਨਾਾ ਮਹਾਮਾਰੀ ਵਿਰੁੱਧ ਜੰਗ ਲੜਨ ਵਾਲੀਆ ਆਸ਼ਾ ਵਰਕਰਾ ਅਤੇ ਆਗਨਵਾੜੀ ਵਰਕਰਾਂ, ਹੈਲਪਰਾਂ ਸਮੇਤ ਸਾਰੇ ਸਰਕਾਰੀ ਵਿਭਾਗਾ ਦੇ ਮੁਲਾਜਮਾ- ਮਜਦੂਰਾ ਨੂੰ 25 ਹਜਾਰ ਰੁਪਏ ਇਨਸੈਟਿਵ ਦਿੱਤਾ ਜਾਵੇ। ਡਾਕਟਰਾਂ ਅਤੇ ਨਰਸਾਂ ਵਾਗ ਜੀਵਨ ਸੁਰੱਖਿਆ ਲਈ ਪੀ ਪੀ ਈ ਕਿੱਟਾ ਦਿੱਤੀਆ ਜਾਣ ਕੋਰੋਨਾ ਵਿਰੁੱਧ ਜੰਗ ਲੜਨ ਵਾਲੀਆਂ ਆਸ਼ਾ ਵਰਕਰਾਂ ਸਮੇਤ ਸਾਰੇ ਸਕੀਮ ਵਰਕਰਾਂ ਅਤੇ ਮੁਲਾਜ਼ਮਾਂ ਦੀ ਕਿਸੇ ਵੀ ਕਾਰਣ ਮੋਤ ਹੋਣ ਦੀ ਹਾਲਤ ਵਿੱਚ ਪੰਜਾਹ ਲੱਖ ਰੁਪਏ ਬੀਮਾ ਸਕੀਮ ਵਿੱਚ ਕਵਰ ਕੀਤਾ ਜਾਵੇ ਇਸ ਮੋਕੇ ਯੂਨੀਅਨ ਦੀ ਜਨਰਲ ਸਕੱਤਰ ਸਤਮੀਤ ਕਿੱਤਣਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਜੰਗ ਲੜਨ ਵਾਲੀਆ ਆਸ਼ਾ ਵਰਕਰਾਂ ਦੀ ਸਿਹਤ ਸੁਰੱਖਿਆ ਲਈ ਸਾਰਾ ਲੋੜੀਦਾ ਮੈਡੀਕਲ ਸਾਜੋਸਮਾਨ ਦੇਣਾ ਯਕੀਨੀ ਬਣਾਇਆ ਜਾਵੇ। ਸਾਰੀਆਂ ਆਸ਼ਾ ਵਰਕਰਾ ਨੂੰ ਆਈ ਫੋਨ ਤੁਰੰਤ ਦਿੱਤੇ ਜਾਣ ਅਤੇ ਸਰਵੇ ਕਰਨ ਲਈ 20 ਰੁਪਏ ਪ੍ਰਤੀ ਪਰਿਵਾਰ ਵਿਸ਼ੇਸ਼ ਭੱਤਾ ਦਿੱਤਾ ਜਾਵੇੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp