ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਵੱਲੋਂ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਕੀਤਾ ਦੌਰਾ
ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਪਠਾਨਕੋਟ 2 ਜੁਲਾਈ ( ਰਾਾਜਿੰਦਰਸਿੰਘ ਰਾਜਨ ਬਿਊਰੋ ਚੀਫ ) : ਝੋਨੇ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਖਾਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਤਾਂ ਜੋ ਬਾਅਦ ਵਿੱਚ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਇਹ ਵਿਚਾਰ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਪਠਾਨਕੋਟ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਲਾਕ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਗੋਬਿੰਦਸਰ ਵਿੱਚ ਅਗਾਂਹਵਧੂ ਕਿਸਾਨ ਜਸਬੀਰ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅੰਸ਼ੁਮਨ ਸਰਮਾ ਖੇਤੀਬਾੜੀ ਉਪ ਨਿਰੀਖਕ,ਸ੍ਰੀ ਸੁਖਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਬਿਹਾਰੀ ਲਾਲ,ਪਰਵੀਨ,ਅਜੀਤ ਸਿੰਘ,ਸਰਪੰਚ ਅਸ਼ਵਨੀ ਕੁਮਾਰ ਸਮੇਤ ਕਈ ਕਿਸਾਨ ਹਾਜ਼ਰ ਸਨ।ਪੰਜਾਬ ਸਰਕਾਰ ਵੱਲੋਂ ਸ਼ਰੂ ਕੀਤੇ ਮਿਸ਼ਨ ਫਤਿਹ ਦੀ ਸਫਲਤਾ ਲਈ ਕਿਸਾਨ ਨੂੰ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਅਪੀਲ ਕੀਤੀ ਗਈ।ਕਿਸਾਨਾਂ ਨੂੰ ਮੌਕੇ ਤੇ ਖੇਤਾਂ ਵਿੱਚ ਝੋਨੇ ਦੀ ਫਸਲ ਵਿੱਚ ਖੁਰਾਕੀ ਤੱਤਾਂ ਦੀ ਪੁਰਤੀ ਲਈ ਸਰਬਪੱਖੀ ਖੁਰਾਕੀ ਤੱਤ ਪ੍ਰਬੰਧ ਅਪਨਾਉਣ ਬਾਰੇ ਜਾਗਰੁਕ ਵੀ ਕੀਤਾ ਗਿਆ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਅਗਾਂਹ ਪਸਾਰ ਨੂੰ ਰੋਕਣ ਲਈ ਹਮੇਸ਼ਾਂ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ।ਉਨਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਘਬਰਾਉਣ ਦੀ ਜਰੂੂਰਤ ਨਹੀਂ ਬਲਕਿ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਆਪਸ ਵਿੱਚ ਘੱਟੋ ਘੱਟ ਦੋ ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖੌ।ਉਨਾਂ ਕਿਹਾ ਕਿ ਜੇਕਰ ਹਰੇਕ ਨਾਗਰਿਕ ਸੁਚੇਤ ਹੁੰਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਾ ਹੈ ਤਾਂ ਕਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਜਿੱਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਵਿਚ ਡਾਇਆ ਖਾਦ ਨਾਂ ਪਾਉਣ ਬਾਰੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿਚ ਵਾਧਾ ਕਰਨ ਅਤੇ ਸ਼ੁੱਧ ਖੁਰਾਕ ਪੈਦਾ ਕਰਨੀ। ਉਨਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ ਮਾਤਰਾ ਵਿਚ ਡਾਇਆ ਖਾਦ ਪਾਈ ਗਈ ਸੀ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਫਾਈ ਜ਼ਰੂਰਤ ਨਹੀਂ ਹੁੰਦੀ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਨਾਲ ਜ਼ਿੰਕ ਦੀ ਗਾਟ ਆ ਜਾਂਦੀ ਹੈ ।
ਉਨਾਂ ਕਿਹਾ ਕਿ ਸਿੱਧੀ ਵਿਜਾਈ ਵਾਲੇ ਝੋਨੇ ਵਿੱਚ ਜ਼ਿੰਕ ਦੀ ਘਾਟ ਕਾਰਨ ਫਸਲ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਾ ਜਾੜ ਨਹੀਂ ਮਾਰਦਾ । ਉਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਣਕ ਅਤੇ ਝੋਨੇ ਦੋਹਾਂ ਫਸਲਾਂ ਨੂੰ ਡਾਇਆ ਖਾਦ ਪਾਉਣ ਕਾਰਨ ਮਿੱਟੀ ਵਿਚ ਫੋਸਫੋਰਸ ਖੁਰਾਕੀ ਤੱਤ ਬਹੁਤਾਤ ਵਿਚ ਹੋ ਗਿਆ ਹੈ। ਉਨਾਂ ਕਿਹਾ ਕਿ ਜਦੋਂ ਫਾਸਫੋਰਸ ਤੱਤ ਜ਼ਮੀਨ ਵਿਚ ਵਧ ਹੋਵੇਗਾ ਤਾਂ ਜ਼ਮੀਨ ਵਿਚ ਜ਼ਿੰਕ ਦੀ ਘਾਟ ਆਵੇਗੀ ਕਿਉਂਕਿ ਜ਼ਿਆਦਾ ਫਾਸਫੋਰਸ ਤੱਤ ,ਜਮੀਨ ਵਿੱਚ ਉਪਲਬਧ ਜ਼ਿੰਕ ਨੂੰ ਨਾਂ ਵਰਤੋਂਯੋਗ ਹਾਲਤ ਵਿਚ ਤਬਦੀਲ ਕਰ ਦਿੰਦਾ ਹੈ ਅਤੇ ਫਸਲ ਵਿਚ ਜ਼ਿੰਕ ਦੀ ਘਾਟ ਆ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਜ਼ਿੰਕ ਜ਼ਿਆਦਾ ਮਾਤਰਾ ਵਿਚ ਜ਼ਮੀਨ ਵਿਚ ਹੋਵੇਗੀ ਤਾਂ ਫਾਸਫੋਰਸ ਤੱਤ ਦੀ ਘਾਟ ਆਵੇਗੀ,ਇਸ ਲਈ ਰਸਾਇਣਕ ਅਤੇ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।
ਉਨਾਂ ਕਿਹਾ ਕਿ ਜੇਕਰ ਤੁਹਾਡੇ ਝੋਨੇ ਦੀ ਫਸਲ ਉਪਰ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦਿਸ ਰਹੀਆਂ ਹਨ ਤਾਂ ਇੱਕ ਕਿਲੋ ਜ਼ਿੰਕ ਸਲਫੇਟ 21% ਜਾਂ 400 ਗ੍ਰਾਮ ਜ਼ਿੰਕ 33% ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਹਫਤੇ ਹਫਤੇ ਦੇ ਵਕਫੇ ਤੇ ਦੋ ਛਿੜਕਾਅ ਕਰ ਦਿਓ ਜਾਂ 10 ਕਿਲੋ ਜ਼ਿੰਕ ਸਲਫੇਟ 21% ਜਾਂ 6.5 ਕਿਲੋ ਜ਼ਿੰਕ ਸਲਫੇਟ 33 % ਪ੍ਰਤੀ ਏਕੜ ਨੂੰ ਏਨੀ ਕੁ ਹੀ ਮਿੱਟੀ ਵਿੱਚ ਮਿਲਾ ਕੇ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ।ਉਨਾਂ ਨੇ ਕਿਹਾ ਕਿ ਜ਼ਿੰਕ ਦੇ ਘੋਲ ਵਿਚ ਅੱਧਾ ਕਿਲੋ ਚੂਨੇ ਵਾਲਾ ਨਿਤਰਿਆ ਹੋਇਆ ਪਾਣੀ ਵੀ ਮਿਲਾਇਆ ਜਾ ਸਕਦਾ। ਉਨਾਂ ਕਿਹਾ ਕਿ ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਯੂਰੀਆ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਪਹਿਲੀ ਕਿਸ਼ਤ ਲਵਾਈ ਤੋਂ 7 ਦਿਨਾਂ ਦੇ ਅੰਦਰ ਅੰਦਰ,ਦੂਜੀ ਕਿਸ਼ਤ ਲਵਾਈ ਤੋਂ 21 ਅਤੇ ਤੀਜੀ ਕਿਸਤ 42 ਦਿਨਾਂ ਬਾਅਦ ਪਾਉ ਪਰ ਪੀ ਆਰ 126 ਨੂੰ ਤੀਜੀ ਕਿਸ਼ਤ ਲਵਾਈ ੩੫ ਦਿਨਾਂ ਬਾਅਦ ਪਾ ਦਿਉ।ਉਨਾਂ ਕਿਹਾ ਕਿ ਯੂਰੀਆ ਖਾਦ ਦੀ ਦੂਜੀ ਅਤੇ ਤੀਜੀ ਕਿਸਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਖੜਾ ਨਾਂ ਹੋਵੇ ਅਤੇ ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਉਣਾ ਚਾਹੀਦਾ
EDITOR
CANADIAN DOABA TIMES
Email: editor@doabatimes.com
Mob:. 98146-40032 whtsapp