ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਨੇ ਫਾਹਾ ਲਿਆ,ਪ੍ਰੇਮਿਕਾ ਦੀ ਭੇਤਭਰੀ ਹਾਲਤ ਚ ਮੌਤ

ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਨੇ ਫਾਹਾ ਲਿਆ,ਪ੍ਰੇਮਿਕਾ ਦੀ ਭੇਤਭਰੀ ਹਾਲਤ ਚ ਮੌਤ

ਗੜ੍ਹਸ਼ੰਕਰ, 2 ਜੁਲਾਈ(ਅਸ਼ਵਨੀ ਸ਼ਰਮਾ) : ਸਥਾਨਕ ਤਹਿਸੀਲ ਦੇ  ਪਿੰਡ ਪੈਂਸਰਾ ਵਿੱਚ ਅੱਜ ਉਦੋਂ ਡਰ ਦਾ ਮਾਹੌਲ ਬਣ ਗਿਆ ਜਦ ਲੜਕਾ ਲੜਕੀ ਦੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਲੜਕੇ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਦ ਕਿ ਲੜਕੀ ਦੀ ਸ਼ਾਮ ਛੇ ਵਜੇ ਘਰ ਦੇ ਬਾਹਰ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ। ਖੁਦਕੁਸ਼ੀ ਕਰਨ ਵਾਲੇ ਪ੍ਰੇਮੀ ਲੜਕੇ ਦੀ ਪਛਾਣ ਸਰਬਜੀਤ ਸਿੰਘ (24) ਪੁੱਤਰ ਹਰਮੇਸ਼ ਲਾਲ ਵਜੋਂ ਹੋਈ ਹੈ ਜਦ ਕਿ ਲੜਕੀ ਦੀ ਪਛਾਣ ਮਨਪ੍ਰੀਤ ਕੌਰ ਉਰਫ ਮੱਟੋ (22) ਪੁੱਤਰੀ ਚਰਨਜੀਤ ਸਿੰਘ ਵਜੋਂ ਹੋਈ ਹੈ।

Advertisements

ਇਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਲੜਕਾ ਲੜਕੀ ਦੇ ਕਈ ਚਿਰ ਤੋਂ ਪ੍ਰੇਮ ਸਬੰਧਾਂ ਸਨ ਜਿਨ੍ਹਾਂ ਦੇ ਚੱਲਦਿਆਂ ਦੋਹਾਂ ਪਰਿਵਾਰਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਇਸ ਤੋਂ ਪਹਿਲਾਂ ਉਕਤ ਪਰਿਵਾਰਾਂ ਵਿੱਚ ਦੋ ਵਾਰ ਲੜਾਈ ਝਗੜਾ ਵੀ ਹੋਇਆ ਸੀ
ਜਿਸਨੂੰ ਪਿੰਡ ਦੇ ਮੋਹਤਵਰਾਂ ਦੀ ਹਾਜ਼ਰੀ ਵਿੱਚ ਸੁਲਝਾ ਲਿਆ ਗਿਆ ਸੀ। ਅੱਜ ਸਵੇਰੇ ਕਰੀਬ ਗਿਆਰਾਂ ਵਜੇ ਸਰਬਜੀਤ ਸਿੰਘ ਵਲੋਂ ਆਪਣੇ ਘਰ ਵਿੱਚ ਉਦੋਂ ਖੁਦਕੁਸ਼ੀ ਕਰ ਲਈ ਗਈ ਜਦੋਂ ਪੂਰਾ ਪਰਿਵਾਰ ਆਪਣੇ ਕੰਮ ਸਬੰਧੀ ਬਾਹਰ ਗਿਆ ਹੋਇਆ ਸੀ।

Advertisements

ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ‘ਤੇ ਮਾਹਿਲਪੁਰ ਪੁਲੀਸ ਨੇ ਅੱਜ ਕਾਰਵਾਈ ਕਰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਸੋਢੀ ਰਾਮ ਪੁੱਤਰ ਬਚਨਾ ਰਾਮ,ਚਰਨਜੀਤ ਸਿੰਘ ਪੁੱਤਰ ਬਚਨਾ ਰਾਮ ਅਤੇ ਜਤਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਪਿੱਛੋਂ ਸ਼ਾਮ ਕਰੀਬ ਛੇ ਵਜੇ ਲੜਕੀ  ਦੀ ਲਾਸ਼ ਘਰ ਦੇ ਬਾਹਰ ਭੇਤਭਰੀ ਹਾਲਤ ਵਿੱਚ ਮਿਲਣ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਸ ਪਿੱਛੋਂ ਐੱਸਐੱਚਓ ਮਾਹਿਲਪੁਰ ਸੁਖਵਿੰਦਰ ਸਿੰਘ ਮੌਕੇ ‘ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਕਰਕੇ ਸਿਵਲ ਹਸਪਤਾਲ ਨੂੰ ਭੇਜ ਦਿੱਤੀ।ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟ ਆਉਣ ਪਿੱਛੋਂ ਹੀ ਲੜਕੀ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਦੱਸਿਆ ਜਾ ਸਕਦਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply