ਵਿਧਾਇਕ ਅਮਿਤ ਵਿੱਜ ਵੱਲੋਂ ਪਠਾਨਕੋਟ ਦੇ ਵੱਖ ਵੱਖ ਖੇਤਰਾਂ ਦਾ ਦੋਰਾ ਕਰਕੇ ਲਿਆ ਵਿਕਾਸ ਕਾਰਜਾਂ ਦਾ ਜਾਇਜਾ
ਲੋਕਾਂ ਨੂੰ ਕੀਤੀ ਅਪੀਲ ਪੰਜਾਬ ਸਰਕਾਰ ਦੀਆ ਹਦਾਇਤਾਂ ਮੰਨ ਕੇ ਮਿਸ਼ਨ ਫਤਿਹ ਦਾ ਬਣੋਂ ਹਿੱਸਾ
ਵੱਖ ਵੱਖ ਵਾਰਡਾ ਵਿੱਚ ਵਿਕਾਸ ਕਾਰਜਾਂ ਦਾ ਨਿਰਮਾਣ ਕਾਰਜ ਕੀਤਾ ਸੁਰੂ ਅਤੇ ਚਲ ਰਹੇ ਪ੍ਰੋਜੈਕਟਾਂ ਦਾ ਕੀਤਾ ਨਿਰੀਖਣ
ਪਠਾਨਕੋਟ,2 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕਰੋਨਾ ਵਾਈਰਸ ਦੇ ਵਿਸਥਾਰ ਦੀ ਅੋਖੀ ਘੜੀ ਵਿੱਚ ਲੋਕਾਂ ਲਈ ਮਸੀਹਾ ਬਣ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨਾਂ ਦੇ ਵਿੱਚ ਪਹੁੰਚ ਰਹੇ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਜਾਇਜਾ ਵੀ ਲੈ ਰਹੇ ਹਨ । ਜਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਵਿਧਾਇਕ ਵੱਲੋਂ ਸਿਟੀ ਪਠਾਨਕੋਟ ਦੇ ਵੱਖ ਵੱਖ ਵਾਰਡਾਂ ਵਿੱਚ ਪਹੁੰਚ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਪਿਛਲੇ ਦਿਨੀ ਦੇਰ ਰਾਤ ਵਿਧਾਇਕ ਵੱਲੋਂ ਵਾਰਡ ਨੰਬਰ 31, 33, 16, 11, 37, 41ਵਿਖੇ ਪਹੁੰਚੇ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਅਤੇ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨਾਂ ਨਾਲ ਹੋਰ ਵੀ ਪਾਰਟੀ ਕਾਰਜਕਰਤਾ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਉਨਾਂ ਵੱਲੋਂ ਉਪਰੋਕਤ ਵਾਰਡਾਂ ਦਾ ਦੋਰਾ ਕੀਤਾ ਗਿਆ ਹੈ। ਜਿਸ ਦੋਰਾਨ ਇਨਾਂ ਵਾਰਡਾਂ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕਾਰਜ, ਉਹ ਸਮੱਸਿਆਵਾਂ ਜੋ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਉਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਤੋਂ ਇਲਾਵਾ ਜਿਨਾਂ ਵਾਰਡਾਂ ਵਿੱਚ ਵਿਕਾਸ ਕਾਰਜ ਚਲ ਰਹੇ ਹਨ ਉਨਾਂ ਕਾਰਜਾਂ ਦਾ ਜਾਇਜਾ ਵੀ ਲਿਆ।
ਉਨਾਂ ਵੱਲੋਂ ਵਾਰਡ ਨੰਬਰ 31 ਵਿੱਚ ਨਿਕਾਸੀ ਨਾਲੇ ਦੀ ਦੀਵਾਰ ਦਾ ਜਾਇਜਾ ਲਿਆ ਅਤੇ ਇਸ ਖੇਤਰ ਵਿੱਚ ਪਾਈਪ ਲਾਈਨ, ਕੰਮਨਿਉਟੀ ਹਾਲ ਦੀ ਹਾਲਤ ਅਤੇ ਪਾਰਕ ਦਾ ਕੀਤੇ ਜਾਣ ਵਾਲੇ ਵਿਕਾਸ ਕਾਰਜ ਦਾ ਜਾਇਜਾ ਲਿਆ, ਇਸ ਤੋਂ ਇਲਾਵਾ ਵਾਰਡ ਨੰਬਰ 37 ਵਿੱਚ ਬਣਾਈ ਜਾ ਰਹੀ ਡਿਸਪੈਂਸਰੀ, ਵਾਰਡ ਨੰਬਰ 11 ਵਿਖੇ ਗਲੀ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ। ਉਨਾਂ ਵੱਲੋਂ 9.74 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 33 ਵਿਖੇ ਬਣਾਈ ਜਾਣ ਵਾਲੀ ਗਲੀ ਦਾ ਕੰਮ ਵੀ ਸੁਰੂ ਕਰਵਾਇਆ ਗਿਆ।
ਉਨਾਂ ਕਿਹਾ ਕਿ ਇਸ ਸਮੇਂ ਅਸੀਂ ਜਿਲਾ ਨਿਵਾਸੀ ਇੱਕ ਬਹੁਤ ਹੀ ਵੱਡੀ ਲੜਾਈ ਲੜ ਰਹੇ ਹਾਂ ਕਰੋਨਾ ਦੇ ਖਿਲਾਫ, ਅਤੇ ਇਸ ਲੜਾਈ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਦੇ ਲਈ ਅੱਗੇ ਆਉ ਅਤੇ ਹੋਰਨਾਂ ਲੋਕਾਂ ਨੂੰ ਵੀ ਜਾਗਰੁਕ ਕਰੋ। ਉਨਾਂ ਕਿਹਾ ਕਿ ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੋ ਤਾਂ ਜੋ ਜਿਲਾ ਪਠਾਨਕੋਟ ਕਰੋਨਾ ਮੁਕਤ ਹੋ ਸਕੇ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਕਿਸੇ ਤਰਾਂ ਦੀ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp