ਅਸਲਾ ਲਾਇਸੈਂਸ ਧਾਰਕ ਆਪਣੇ ਅਸਲਾ ਲਾਇਸੈਂਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ:ਵਧੀਕ ਜ਼ਿਲਾ ਮੈਜਿਸਟਰੇਟ ਸੰਧੂ
02 ਤੋ ਵੱਧ ਹਥਿਆਰ ਵਾਲੇ ਅਸਲਾ ਧਾਰਕ ਇੱਕ ਮਹੀਨੇ ਦੇ ਅੰਦਰ ਆਪਣੇ ਇੱਕ ਹਥਿਆਰ ਦਾ ਨਿਪਟਾਰਾ ਕਰਨ
ਗੁਰਦਾਸਪੁਰ,2 ਜੁਲਾਈ (ਅਸ਼ਵਨੀ): ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ,ਪੰਜਾਬ ਸਰਕਾਰ ਵਲੋ ਭਾਰਤ ਸਰਕਾਰ ਵਲੋਂ ਜਾਰੀ ਅਧਿਸੂਚਨਾ ਰਾਹੀਂ ਆਰਮਜ ਐਕਟ (ਸੰਸੋਧਨ -2019) ਸੈਕਸ਼ਨ 3(03) ਅਧੀਨ ਕੋਈ ਵੀ ਅਸਲਾ ਲਾਇਸੈਂਸ ਧਾਰਕ ਆਪਣੇ ਅਸਲਾ ਲਾਇਸੰਸ ਤੇ 02 ਤੋ ਵੱਧ ਹਥਿਆਰ ਨਹੀਂ ਰੱਖ ਸਕਦਾ।
ਉਨਾਂ ਅੱਗੇ ਕਿਹਾ ਕਿ ਇਸ ਲਈ ਇਸ ਨੋਟਿਸ ਰਾਹੀ ਜ਼ਿਲ੍ਹਾ ਮੈਜਿਸਟੇਰਟ ਗੁਰਦਾਸਪੁਰ ਦੇ ਅਧਿਕਾਰ ਖੇਤਰ ਵਿਚ ਪੈਦੇ ਸਮੂਹ ਅਸਲਾ ਧਾਰਕਾਂ ਨੂੰ ਸੂਚਿਤ ਕੀਤਾ ਜਾਦਾ ਹੈ, ਜਿਨਾਂ ਅਸਲਾ ਲਾਇਸੈਂਸ ਧਾਰਕਾਂ ਪਾਸ ਉਹਨਾਂ ਦੇ ਅਸਲਾ ਲਾਇਸੈਂਸ ਤੇ 02 ਤੋ ਵੱਧ ਹਥਿਆਰ ਦਰਜ ਹਨ, ਉਹ ਆਪਣੇ ਇੱਕ ਹਥਿਆਰ ਦਾ ਨਿਪਟਾਰਾ / ਵੇਚਣ ਸਬੰਧੀ ਕਾਰਵਾਈ ਇਸ ਨੋਟਿਸ ਦੇ ਜਾਰੀ ਹੋਣ ਦੇ ਇੱਕ ਮਹੀਨੇ ਦੇ ਅੰਦਰਅੰਦਰ ਅਮਲ ਵਿਚ ਲਿਆਉਣ ਮਿਥੇ ਸਮੇ ਅੰਦਰ ਅਜਿਹਾ ਨਾ ਕਰਨ ਦੀ ਸੂਰਤ ਵਿਚ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp