ਸੰਤ ਜੋਗਿੰਦਰਪਾਲ ਜੌਹਰੀ ਦੀਆਂ ਅਸਥੀਆਂ ਸ੍ਰੀ ਚਰਨਛੋਹ ਗੰਗਾ ਖੁਰਾਲਗਡ਼ ਵਿਖੇ ਕੀਤੀਆਂ ਜਲ ਪ੍ਰਵਾਹ

ਸੰਤ ਜੋਗਿੰਦਰਪਾਲ ਜੌਹਰੀ ਦੀਆਂ ਅਸਥੀਆਂ ਸ੍ਰੀ ਚਰਨਛੋਹ ਗੰਗਾ ਖੁਰਾਲਗਡ਼ ਵਿਖੇ ਕੀਤੀਆਂ ਜਲ ਪ੍ਰਵਾਹ

10 ਜੁਲਾਈ ਨੂੰ ਚਰਨਛੋਹ ਗੰਗਾ ਖੁਰਾਲਗਡ਼ ਵਿਖੇ ਹੋਵੇਗਾ ਸ਼ਰਧਾਜਲੀ ਸਮਾਗਮ-ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ

Advertisements

ਸ੍ਰੀ ਖੁਰਾਲਗਡ਼ ਸਾਹਿਬ / ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ” ਦੇ ਕੌਮੀ ਪ੍ਰਚਾਰਕ ,ਕੌਮ ਦੇ ਵਿਦਵਾਨ ਮਹਾਨ ਸੰਤ,ਉੱਘੇ ਲਿਖਾਰੀ ਸੰਤ ਜੋਗਿੰਦਰਪਾਲ ਜੌਹਰੀ ਦੇ ਅਸਥੀ ਕਲਸ਼ ਸ੍ਰੀ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗਡ਼ ਵਿਖੇ ਜਲ ਪ੍ਰਵਾਹ ਕੀਤੇ ਗਏ। ਸੰਤ ਸਰਵਣ ਦਾਸ ਜੀ ਸਲੇਮ ਟਾਵਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”,ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ ਖੁਰਾਲਗਡ਼ ਸਾਹਿਬ,ਸੰਤ ਗਿਰਧਾਰੀ ਲਾਲ ਪ੍ਰਚਾਰਕ ,ਸੁਖਵੀਰ ਦੁਗਾਲ ਮੈਨੇਂਜਰ,ਸਤਗੁਰ ਸਿੰਘ ਅਕਾਊਟੈਟ,ਬਿਕਰਮ ਸਿੰਘ ਸੋਢੀ ਸੀਨੀ.ਬਸਪਾ ਆਗੂ ਪੰਜਾਬ,ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀ.ਬਸਪਾ ਆਗੂ ਪੰਜਾਬ,ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ. ਇੰਚਾਰਜ ਲੋਕ ਸਭਾ ਬਸਪਾ ਹੁਸ਼ਿਆਰਪੁਰ,ਪ੍ਰਿਥੀ ਚੰਦ ਰਿਟਾ.ਆਈ .ਏ.ਐਸ,ਸੀਨੀ.ਬਸਪਾ ਆਗੂ ਪ੍ਰਸ਼ੋਤਮ ਅਹੀਰ,ਡਾ.ਰਤਨ ਚੰਦ, ਨਿਸ਼ਾਨ ਚੌਧਰੀ,ਜਗਤਾਰ ਸਿੰਘ ਰਿਟਾ.ਪਟਵਾਰੀ ਆਨੰਦਪੁਰ ਸਾਹਿਬ, ਇੰਜੀ.ਸੱਤਪਾਲ ਭਾਰਦਵਾਜ, ਇੰਜੀ, ਇੰਦਰਜੀਤ ਬੱਧਣ, ਮੋਹਣ ਲਾਲ ਭਟੋਆ,ਸਾਬੀ ਸਤੌਰ,ਗੁਰਪ੍ਰੀਤਪੁਰਹੀਰਾਂ, ਸੋਹਣ ਲਾਲ ਪੁਰਹੀਰਾਂ, ਅਮਰਜੀਤ ਭੱਟੀ ਅਤੇ ਹੋਰ ਸੈਂਕਡ਼ੇ ਸੰਗਤਾਂ ਨੇ ਹਾਜਰ ਹੋ ਕੇ ਮਰਹੂਮ ਸੰਤ ਜੋਗਿੰਦਰਪਾਲ ਜੌਹਰੀ ਦੇ ਅਸਥੀ ਕਲਸ ਸ੍ਰੀ ਚਰਨਛੋਹ ਗੰਗਾ ਵਿਖੇ ਭੇਟ ਕੀਤੇ। ਸੰਤ ਸਰਵਣ ਦਾਸ ਸਲੇਮਟਾਵਰੀ,ਸੰਤ ਸਤਵਿੰਦਰ ਹੀਰਾ, ਸੰਤ ਸੁਰਿੰਦਰ ਦਾਸ, ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਜੋਗਿੰਦਰਪਾਲ ਜੌਹਰੀ  ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਗਮ 10 ਜੁਲਾਈ ਦਿਨ ਸ਼ੁਕਰਵਾਰ ਨੂੰ ਸ੍ਰੀ ਚਰਨਛੋਹ ਗੰਗਾ ਖੁਰਾਲਗਡ਼ ਸਾਹਿਬ ਵਿਖੇ ਹੋਵੇਗੀ।ਇਸ ਸਮੇਂ ਆਦਿ ਧਰਮ ਦੇ ਸਾਧੂ ਸੰਤ,ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸੰਤ ਮਹਾਂਪੁਰਖ,ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਬੁੱਧੀਜੀਵੀ ਸ਼ਖਸ਼ੀਅਤਾਂ ਵਿੱਛਡ਼ੀ ਹੋਈ ਆਤਮਾ ਨੂੰ ਸ਼ਰਧਾ ਸੁਮਨ ਭੇਂਟ ਕਰਨਗੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply