ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਅਤੇ ਲਾਇਨਜ ਕੱਲਬ ਵੱਲੋਂ ਅਪਾਹਜ ਭਰਾਵਾਂ ਦੀ ਕੀਤੀ ਗਈ ਮਦਦ
ਗੁਰਦਾਸਪੁਰ 3 ਜੁਲਾਈ ( ਅਸ਼ਵਨੀ ) : ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ,ਪ੍ਰੋਜੇਕਟ ਡਾਇਰੈਕਟਰ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਅਤੇ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਦੇ ਸੈਕਟਰੀ ਲਾਇਨ ਕਮਲਦੀਪ ਸਿੰਘ ਟੀਮ ਕੀਤੀ ਸਾਂਝੀ ਕੋਸ਼ਿਸ ਦੌਰਾਨ ਕੁਦਰਤ ਦਾ ਕਹਿਰ ਝੱਲ ਰਹੇ ਦੋ ਅਪਾਹਜ ਸਕੇ ਭਰਾ ਜਿਨਾਂ ਚੋਂ ਇੱਕ ਦਾ ਨਾਂ ਸ਼ੁਭਮ ਕੁਮਾਰ ਅਤੇ ਦੁਜੇ ਦਾ ਨਾਂ ਦੀਪਕ ਕੁਮਾਰ ਹੈ।
ਇਹ ਦੋਵੇਂ ਭਰਾ 90% ਅਪਾਹਜ ਹਨ ਇਹਨਾਂ ਦੋਵਾਂ ਨੂੰ ਕਈ ਹੋਰ ਸੰਗਠਨਾਂ ਨੇ ਆਪਣੀ ਪਹੁੰਚ ਮੁਤਾਬਕ ਆਟਾ,ਦਾਲ,ਖੰਡ,ਤੇਲ ਆਦਿ ਰਾਸ਼ਨ ਦਾ ਸਮਾਨ ਲੈ ਕੇ ਦਿੱਤਾ ਤਾਂ ਜੋ ਇਹ ਆਪਣਾ ਗੁਜ਼ਾਰਾ ਕਰ ਸੱਕਣ ਗੁਰਦਾਸਪੁਰ ਦੇ ਪਿੰਡ ਚੰਡੀਗੜ੍ਹ ਦੇ ਰਹਿਣ ਵਾਲੇ ਇਹ ਦੋਵੇਂ ਭਰਾ ਪੜ੍ਹਦੇ ਹਨ ਇੱਕ ਗਰੈਜੂਏਟ ਹੈ ਅਤੇ ਇੱਕ ਪੀ ਸੀ ਐਸ ਕਰਨੀ ਚਾਹੁੰਦਾ ਹੈ।
ਸ਼੍ਰੀ ਮਹਾਜਨ ਨੇ ਕਿਹਾ ਕਿ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਅਤੇ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਨੇ ਮਿਲ ਕੇ ਇਹਨਾਂ ਦੋਵਾਂ ਭਰਾਵਾਂ ਦੀ ਮੱਦਦ ਕਰਣਗੇ ਅਤੇ ਇਹਨਾਂ ਨੂੰ ਮੰਜਿਲ ਤੱਕ ਪਹੁੰਚਣ ਵਿੱਚ ਪੁਰਾ ਸਹਿਯੋਗ ਦੇਣਗੇ।ਇਸ ਮੌਕੇ ਤੇ ਟੀਮ ਮੈਂਬਰ ਪੰਕਜ ਸ਼ਰਮਾ ਵੀ ਉਹਨਾ ਦੇ ਨਾਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp