ਸਕੂਲ ਚ ਕਿਤਾਬਾਂ ਲੈਣ ਅਤੇ ਦਾਖਲਾ ਲੈਣ ਪਹੁੰਚੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਕਰਵਾਇਆ ਮਿਸ਼ਨ ਫਤਿਹ ਤੋਂ ਜਾਗਰੂਕ
ਮਿਸ਼ਨ ਫਤਿਹ ਦਾ ਸੰਦੇਸ ਹਰੇਕ ਵਿਦਿਆਰਥੀ ਹਰੇਕ ਨਾਗਰਿਕ ਤੱਕ ਪਹੁੰਚਾਉਂਣ ਦਾ ਕੀਤਾ ਜਾ ਰਿਹਾ ਉਪਰਾਲਾ
ਪਠਾਨਕੋਟ, 3 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ , ਜਿਸ ਅਧੀਨ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਵਾਈਰਸ ਤੋਂ ਬਚਾਅ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਉਨਾਂ ਵੱਲੋਂ ਕਿਸ ਤਰਾਂ ਕੋਵਾ ਐਪ ਡਾਊਨਲੋਡ ਕਰਕੇ ਕਿ ਕਿਸ ਤਰਾ ਅਸੀਂ ਹਦਾਇਤਾਂ ਦੀ ਪਾਲਣਾ ਕਰਕੇ ਪੰਜਾਬ ਨੂੰ ਕਰੋਨਾ ਮੁਕਤ ਕਰ ਸਕਦੇ ਹਾਂ ਅਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ।
ਜਿਕਰਯੋਗ ਹੈ ਕਿ ਮਿਸ਼ਨ ਫਤਿਹ ਅਧੀਨ ਸ਼ਹੀਦ ਮੱਖਣ ਸਿੰਘ ਸਰਕਾਰੀ ਕੰ. ਸੀ. ਸੈ. ਸਕੂਲ, ਪਠਾਨਕੋਟ ਵਿਖੇ ਪਿ੍ਰੰਸੀਪਲ ਮੀਨਮ ਸ਼ਿਖਾ ਦੀ ਅਗੁਵਾਈ ਵਿਚ ਇਕ ਵਿਸ਼ੇਸ਼ ਮੁਹਿਮ ਚਲਾਈ ਗਈ ।
ਪਿ੍ਰੰਸੀਪਲ ਨੇ ਮੀਨਮ ਸ਼ਿਖਾ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਰੋਟੇਸ਼ਨ ਵਾਈਜ ਕਿਤਾਬਾਂ ਲੈਣ ਲਈ ਬੁਲਾਇਆ ਜਾ ਰਿਹਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੁਰਾ ਖਿਆਲ ਰਖਿਆ ਜਾ ਰਿਹਾ ਹੈ ਤਾਂ ਜੋ ਕਰੋਨਾਂ ਵਰਗੀ ਭਿਆਨਕ ਬਿਮਾਰੀ ਤੋ ਬਚਾਅ ਕੀਤਾ ਜਾ ਸਕੇ ।
ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਅੱਜ ਜਿਹੜੇ ਵਿਦਿਆਰਥੀਆਂ ਦੇ ਮਾਪੇ ਕਿਤਾਬਾਂ ਲੈਣ ਆਏ ਸਨ ਜਾਂ ਆਪਣੇ ਬਚਿਆਂ ਦਾ ਦਾਖਲਾ ਕਰਵਾਉਣ ਆਏ ਸਨ , ਉਹਨਾਂ ਨੂੰ ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਬਾਰੇ ਦਸਿਆ ਗਿਆ ਅਤੇ ਮਿਸ਼ਨ ਫਤਿਹ ਦੇ ਇਸ਼ਤਿਹਾਰ ਦਿਤੇ ਗਏ।ਸਕੂਲ ਪਿ੍ਰੰਸੀਪਲ ਵਲੋ ਉਹਨਾਂ ਨੂੰ ਆਪਣੇ ਖੇਤਰ ਵਿਚ ਵੀ ਵੱਧ ਤੋ ਵੱਧ ਨੂੰ ਲੋਕਾਂ ਜਾਗਰੁਕ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੋਕੇ ਪਠਾਨਕੋਟ ਪਿ੍ਰਸੀਪਲ ਮੀਨਮ ਸ਼ਿਖਾ ਨੇ ਕਿਹਾ ਕਿ ਜਿਵੇ ਕਿ ਸਾਰਾ ਪੰਜਾਬ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਸੰਕਟ ਦੀ ਘੜੀ ਵਿੱਚੋਂ ਗੁਜਰ ਰਿਹਾ ਹੈ ਇਸ ਸਮੇਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕਰੀਏ ਤਾਂ ਜੋ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਸਿੱਖਿਆ ਵਿਭਾਗ ਵੱਲੋਂ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਜਾਗਰੁਕ ਕਰਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦਾ ਸੰਦੇਸ ਹਰੇਕ ਵਿਦਿਆਰਥੀ ਹਰੇਕ ਨਾਗਰਿਕ ਤੱਕ ਪਹੁੰਚਾਉਂਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਇਸ ਮੋਕੇ ਬਿ੍ਰਜਰਾਜ, ਰੋਹਿਤ,ਨੇਹਾ,ਰੋਸ਼ਨਾ, ਦੀਪਿਕਾ,ਸ਼ਬਨਮ ਉਸ਼ਾ ਆਦਿ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp