ਕੇੰਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਦੇ ਸੱਦੇ ਤੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਵਲੋਂ ਮਨਾਇਆ ਵਿਰੋਧ ਦਿਵਸ
ਗੜਸ਼ੰਕਰ 3 ਜੁਲਾਈ(ਅਸ਼ਵਨੀ ਸ਼ਰਮਾ) : ਅੱਜ ਇੱਥੇ ਦੱਸ ਕੇਦਰੀ ਟਰੇਡ ਯੂਨੀਅਨਾ ਅਤੇ ਮੁਲਾਜਮ ਫੈਡਰੇਸ਼ਨਾ ਦੇ ਸਾਝੇ ਸੱਦੇ ਤੇ ਵੱਖ ਵੱਖ ਵਿਭਾਗਾ ਦੇ ਮੁਲਾਜਮਾ ਵਲੋ ਆਪੋ ਆਪਣੇ ਅਦਾਰਿਆ ਦੇ ਦਫਤਰਾ ਅੱਗੇ ਵਿਰੋਧ ਦਿਵਸ (ਪ੍ਰੋਟੈਸਟ ਡੇ ) ਮਨਾਇਆ ਗਿਆ ਅਤੇ ਰੈਲੀਆਂ ਕੀਤੀਆ ਗਈਆ ਜਿਨਾ ਵਿੱਚ ਜੰਗਲਾਤ ਰੇਜ ਦਫਤਰ,ਜਲ ਸਰੋਤ ਕਾਰਪੋਰੇਸ਼ਨ,ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਦਫਤਰ, ਸੀਡੀਪੀਓ ਦਫਤਰ,ਬੀਪੀਈਓ ਦਫਤਰ ਲੱਲੀਆਂ,ਤਹਿਸੀਲ ਦਫਤਰ,ਸਿੰਚਾਈ ਦਫਤਰ,ਨਗਰ ਕੋਸ਼ਲ ਦਫਤਰ,ਸਿਵਲ ਹਸਪਤਾਲ, ਗੜਸ਼ੰਕਰ,ਪੀਐਚਸੀ ਬੀਨੇਵਾਲ ਅਤੇ ਪੋਸੀ ਵਿਖੇ ਭਰਵੀਆ ਰੈਲੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਜਦੂਰ ਮੁਲਾਜਮ ਵਿਰੋਧੀ ਨੀਤੀਆਂ ਦੀ ਸਖਤ ਨਿਖੇਧੀ ਕੀਤੀ ਅਤੇ ਇਨਾਂ ਨੀਤੀਆਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਅੱਜ ਦੀਆਂ ਰੈਲੀਆਂ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਸੂਬਾਈ ਆਗੂ ਰਾਮ ਜੀ ਦਾਸ ਚੌਹਾਨ,ਮੱਖਣ ਸਿੰਘ ਵਾਹਿਦਪੁਰੀ, ਅਮਰੀਕ ਸਿੰਘ, ਹਰਪਾਲ ਕੋਰ,ਸ਼ਰਮੀਲਾ ਰਾਣੀ, ਨਿਰਭੈ ਸਿੰਘ ਬਹਿਬਲਪੁਰੀ,ਜੀਤ ਸਿੰਘ ਬਗਵਾਈ, ਸੁੱਚਾ ਸਿੰਘ ਸਤਨੋਰ, ਸ਼ਾਮ ਸ਼ੁੰਦਰ ਕਪੂਰ, ਨਰੇਸ਼ ਕੁਮਾਰ ਭੰਮੀਆਂ, ਸੁਰਜੀਤ ਕੁਮਾਰ ਕਾਲਾ( ਹਾਜੀਪੁਰ) ਰਣਜੀਤ ਸਿੰਘ ਖੱਖ, ਡਾ ਹਰਵਿੰਦਰ ਸਿੰਘ, ਰਾਮ ਕੁਮਾਰ,ਸਿੰਗਾਰਾ ਰਾਮ ਭੱਜਲ ਅਤੇ ਸਰੂਪ ਚੰਦ ਨੇ ਸੰਬੋਧਨ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp