ਕਾਮਰੇਡਾਂ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਖਿਲਾਫ਼ ਰੋਸ਼ ਪ੍ਰਦਸ਼ਨ ਕਰਕੇ ਫੂਕਿਆ ਪੁਤਲਾ
ਗੜ੍ਹਦੀਵਾਲਾ 3 ਜੁਲਾਈ ( ਚੌਧਰੀ / ਯੋਗੇਸ਼ ਗੁਪਤਾ ) : ਅੱਜ ਕੇਂਦਰੀ ਟਰੇਡ ਯੁਨੀਅਨ ਦੇ ਸੱਦੇ ਤੇ ਸੀ.ਪੀ.ਆਈ (ਐਮ) ਤਹਿਸੀਲ ਦਸੂਹਾ ਵਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਅਤੇ ਕਿਸਾਨ ਅਤੇ ਕਿਰਤੀ ਪਰਿਵਾਰਾਂ ਨੂੰ ਪ੍ਰਭਾਵਤ ਕਰਨ ਵਾਲੀ ਨੀਤੀਆ ਖਿਲਾਫ਼ ਅੱਜ ਗੜ੍ਹਦੀਵਾਲਾ ਵਿਖੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਾਈਸ ਪ੍ਰੈਜੀਡੈਂਟ ਕਾਂਮਰੇਡ ਗੁਰਮੇਸ਼ ਸਿੰਘ,ਤਹਿਸੀਲ ਸਕੱਤਰ ਕਾਂਮਰੇਡ ਚਰਨਜੀਤ ਚਠਿਆਲ,ਹਰਬੰਸ ਸਿੰਘ ਧੂਤ,ਮਨਜੀਤ ਕੌਰ ਭੱਟੀਆਂ,ਰਣਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਸ਼ਹਿਰ ਦੇ ਬਜ਼ਾਰਾ ਵਿੱਚ ਰੋਸ ਮਾਰਚ ਕਰਨ ਉਪਰੰਤ ਮੇਨ ਰੇਡ ਪੁੱਲੀ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਵਾਈਸ ਪ੍ਰੈਜੀਡੈਟ ਖੇਤ ਮਜ਼ਦੂਰ ਯੂਨੀਅਨ ਪੰਜਾਬ ਕਾਂਮਰੇਡ ਗੁਰਮੇਸ਼ ਸਿੰਘ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਗਤਾਰ ਮਜ਼ਦੂਰ ਜਮਾਤ ਦੇ ਹੱਕਾਂ ਉੱਪਰ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਦੇਸ਼ ਦੇ ਕਿਰਤੀ ਲੋਕਾਂ ਵਲੋਂ ਲਹੂ ਬੀਟੇਵੇਂ ਸੰਘਰਸ਼ਾਂ ਰਾਹੀ ਪ੍ਰਾਪਤ ਕੀਤੇ 44 ਕਾਨੂੰਨਾਂ ਨੂੰ ਖਤਮ ਕਰਕੇ 04 ਕੌਡਾ ਰਾਹੀ ਦੇਸ਼ ਅਤੇ ਵਿਦੇਸ਼ ਦੇ ਪੂੰਜੀਪਤੀਆਂ ਨੂੰ ਲੁੱਟ ਦੀਆ ਖੁੱਲਾਂ ਦਿੱਤੀਆ ਜਾ ਰਹੀਆਂ ਹਨ।ਬਿਜਲੀ ਸੋਧ ਬੁੱਲ 2020 ਦਾ ਆਰਡੀਨੈਸ ਜਾਰੀ ਕਰਕੇ ਜਿੱਥੇ ਲੋਕਾ ਦੀਆ ਸਹੂਲਤਾਂ ਨੂੰ ਖਤਮ ਕਰਨ ਦੀ ਚਾਲ ਹੈ,ਉੱਥੇ ਸੂਬਿਆ ਦੇ ਅਧਿਕਾਰਾਂ ਉੱਪਰ ਵੀ ਵੱਡਾ ਹਮਲਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਘੋਰ ਝੂਠ ਬੋਲਕੇ ਕਿਸਾਨਾ ਸਬੰਧੀ ਆਰਡੀਨੈਸ ਜ਼ਾਰੀ ਕੀਤਾ ਹੈ।
ਉਸ ਰਾਹੀਂ ਦੇਸ਼ ਦੇ ਵੱਡੇ ਵਪਾਰੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾ ਦੀ ਲੁੱਟ ਕਰਨ ਦਾ ਨੰਗਾ ਚਿੱਟਾ ਲਾਈਸੈਂਸ ਦੇ ਦਿੱਤਾ ਹੈ। ਅੱਗੇ ਆਖਿਆ ਕਿ ਮੋਦੀ ਸਰਕਾਰ ਰੇਲ ਰੱਖਿਆ ਅਤੇ ਦੂਸਰੇ ਪਬਲਿਕ ਅਦਾਰਿਆ ਦਾ ਨਿਜੀਕਰਨ ਕਰਕੇ ਦੇਸ਼ ਦੀ ਆਰਥਿਕ ਉਸਾਰੀ ਦੀ ਰੀੜ ਦੀ ਹੱਡੀ ਨੂੰ ਕੰਮਜ਼ੋਰ ਕਰ ਰਹੀ ਹੈ। ਉਨ੍ਹਾ ਮੰਗ ਕੀਤੀ ਕਿ ਕਿਰਤ ਕਾਨੂੰਨ ਬਹਾਲ ਕਰਨ,ਕਿਸਾਨਾਂ ਵਿਰੋਧੀ ਆਰਡੀਨੈਸ ਵਾਪਿਸ ਲੈਣ,ਪਬਲਿਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਟੈਕਸ ਦੇ ਘੇਰੇ ਤੋ ਬਾਹਰ ਹਰ ਵਿਅਕਤੀ ਨੂੰ 7500/ਰੁਪਏ ਮਹੀਨਾ 6 ਮਹੀਨੇ ਲਈ ਦਿੱਤਾ ਜਾਵੇ,ਹਰ ਵਿਅਕਤੀ ਨੂੰ 10 ਕਿਲੋਂ ਅਨਾਜ਼ ਪ੍ਰਤੀ ਵਿਅਕਤੀ ਦਿੱਤਾ ਜਾਵੇ ,ਮਨਰੇਗਾ ਵਰਕਰਾਂ ਨੂੰ 200ਦਿਨ ਕੰਮ ਤੇ 600 ਰੁਪਏ ਦਿਹਾੜੀ ਦਿੱਤੀ ਜਾਵੇ ,ਬੇਰੁਜਗਾਰ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ । ਇਸ ਮੌਕੇ ਕਮਲੇਸ਼ ਕੌਰ,ਜੋਗਿੰਦਰ ਸਿੰਘ, ਕੁਲਵਰਨ ਸਿੰਘ,ਚਰਨ ਸਿੰਘ,ਕਮਲੇਸ਼ ਕੌਰ, ਕੁਲਵੰਤ ਕੌਰ,ਦਿਲਜੀਤ ਸਿੰਘ,ਸੰਤੋਖ ਸਿੰਘ,ਕੁਲਦੀਪ ਕੌਰ,ਦਰਸ਼ਨਾ ਦੇਵੀ,ਅਮਰਜੀਤ ਕੌਰ,ਪੂਜਾ ਦੇਵੀ,ਜਰਨੈਲ ਸਿੰਘ,ਹੈਪੀ ਬਾਹਲਾ , ਹਰਪ੍ਰੀਤ ਸਿੰਘ,ਜਸਪਾਲ ਸਿੰਘ,ਸਰਬਜੀਤ ਸਿੰਘ,ਸੁਨੀਤਾ ਦੇਵੀ ਸਮੇਤ ਪਾਰਟੀ ਵਰਕਰ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp