ਸ਼ਹੀਦ ਕਰਨਲ ਦੇ ਜਨਮਦਿਨ ਤੇ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਵੱਲੋਂ 19 ਗਾਰਡਜ ਦੇ ਸਹਿਯੋਗ ਦੇ ਨਾਲ ਲਗਾਏ ਪੌਦੇ
ਗੁਰਦਾਸਪੁਰ 4 ਜੁਲਾਈ ( ਅਸ਼ਵਨੀ ) : ਅੱਜ ਸਥਾਨਕ ਸੱਬਜੀ ਮੰਡੀ ਨੇੜੇ ਪੈਂਦੇ ਇੰਡਸਟਰੀਅਲ ਏਰੀਆ ਵਿੱਚ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਵੱਲੋਂ 19 ਗਾਰਡਜ ਦੇ ਸਹਿਯੋਗ ਦੇ ਨਾਲ ਸ਼ਹੀਦ ਕਰਨਲ ਆਸ਼ੂਤੋਸ਼ ਸ਼ਰਮਾ,ਐਸ ਐਮ,ਸੀ ੳ 21 ਰਾਸ਼ਟਰੀ ਰਾਇਫਲ 19 ਗਾਰਡਜ ਦੇ ਜਨਮਦਿਨ ਦੇ ਮੌਕੇ ਤੇ ਪੋਦੇ ਲਗਾਉਣ ਦੀ ਮੁਹਿੰਮ ਦਾ ਆਰੰਭ ਕਰਦੇ ਹੋਏ 50 ਤੋਂ ਜਿਆਦਾ ਫੁੱਲਦਾਰ,ਫਲਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ।ਕਰਨਲ ਆਸ਼ੁਤੋਸ਼ ਸ਼ਰਮਾ ਇੱਕ ਬਹਾਦਰ ਫੋਜੀ ਅਧਿਕਾਰੀ ਸਨ ਜਿਨਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਆਪਣੀ ਜਾਣ ਦੀ ਬਾਜ਼ੀ ਲੱਗਾ ਦਿੱਤੀ ਸੀ।
ਸ਼ਹੀਦ ਕਰਨਲ ਸ਼ਰਮਾਂ ਆਪਣੀ ਫੋਜ ਦੀ ਨੋਕਰੀ ਦੀ ਸ਼ੁਰੂਆਤ 18 ਗਾਰਡ ਨਾਲ ਸੰਬੰਧਿਤ ਸਨ ਜੋਕਿ ਇਹਨਾਂ ਦਿਨਾਂ ਵਿੱਚ ਗੁਰਦਾਸਪੁਰ ਵਿਖੇ ਤਾਇਨਾਤ ਹੈ। ਇਸ ਬਹਾਦਰ ਅਧਿਕਾਰੀ ਦੀ ਦਲੇਰੀ ਦੇ ਕਿੱਸੇ 19 ਗਾਰਡਜ ਦੇ ਜਵਾਨਾਂ ਅਤੇ ਅਧਿਕਾਰੀਆ ਪਾਸੋਂ ਸੁਣੇ ਜਾ ਸਕਦੇ ਹਨ।ਇਸ ਕੱਲਬ ਵੱਲੋਂ ਦਸ ਹਜ਼ਾਰ ਤੋਂ ਜਿਆਦਾ ਪੋਦੇ ਵੱਖ ਵੱਖ ਥਾਂਵਾਂ ਵਿਸ਼ੇਸ ਤੋਰ ਤੇ ਬੀ ਐਸ ਐਫ ਚੈੱਕ ਪੋਸਟ,ਵਿਦਿਅਕ ਸੰਸਥਾਵਾਂ,ਖੇਤੀ ਬਾੜੀ ਯੂਨੀਵਰਸਿਟੀ ਰਿਜਨਲ ਸੈਂਟਰ,ਆਰਮੀ ਏਰੀਆ ਅਤੇ ਵੱਖ ਵੱਖ ਸ਼ਮਸ਼ਾਨ ਘਾਟਾ ਤੇ ਧਾਰਮਿਕ ਸਥਾਨਾਂ ਆਦਿ ਤੇ ਲਗਾਏ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp