ਨਵੀਂ ਦਿੱਲੀ : ਦੇਸ਼ ਨੂੰ ਡਿਜੀਟਲ ਅਤੇ ਸਵੈ-ਨਿਰਭਰ ਬਣਾਉਣ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਕਦਮ ਅੱਗੇ ਵਧਦਿਆਂ ‘ਆਤਮ -ਨਿਰਭਰ ਭਾਰਤ ਇਨੋਵੇਸ਼ਨ ਚੈਂਲੇਂਜ ‘ ਦੀ ਸ਼ੁਰੂਆਤ ਕੀਤੀ ਹੈ। ਇਸ ਚੈਂਲੇਂਜ ਵਿੱਚ ਲੋਕਾਂ ਨੂੰ 20 ਲੱਖ ਰੁਪਏ ਤੱਕ ਦੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸ ਚੁਣੌਤੀ ਬਾਰੇ ਜਾਣਕਾਰੀ ਖੁਦ ਪੀਐਮ ਮੋਦੀ ਨੇ ਆਪਣੇ ਟਵਿੱਟਰ ਉੱਤੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਹੈ। ਇਸ ਚੁਣੌਤੀ ਨੂੰ ਕਈਂ ਵੱਖਰੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਫੋਟੋ ਐਡੀਟਿੰਗ ਤੋਂ ਲੈ ਕੇ ਗੇਮਿੰਗ ਐਪਸ ਤੱਕ ਦੀਆਂ ਚੁਣੌਤੀਆਂ ਸ਼ਾਮਲ ਹਨ.
ਇਹ ਚੈਂਲੇਂਜ ਨੀਤੀ ਆਯੌਗ ਦੁਆਰਾ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਅਤੇ ਅਟਲ ਇਨੋਵੇਸ਼ਨ ਮਿਸ਼ਨ ਦੀ ਭਾਈਵਾਲੀ ਤਹਿਤ ਸ਼ੁਰੂ ਕੀਤੀ ਗਈ ਹੈ।’ਆਤਮ -ਨਿਰਭਰ ਭਾਰਤ ਇਨੋਵੇਸ਼ਨ ਚੈਂਲੇਂਜ ਵਿੱਚ ਲੋਕਾਂ ਨੂੰ ਮੋਬਾਈਲ ਗੇਮਜ਼, ਸੋਸ਼ਲ ਮੀਡੀਆ ਅਤੇ ਫੋਟੋ-ਵੀਡੀਓ ਐਡੀਟਿੰਗ ਐਪਸ ਬਣਾਉਣੇ ਪੈਣਗੇ। ਚੁਣੌਤੀ ਦੇ ਤਹਿਤ ਵੱਧ ਤੋਂ ਵੱਧ 20 ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ ਜਾ ਸਕਦਾ ਹੈ. ਇਸ ਐਪ ਨੂੰ ‘ਮੇਕ ਇਨ ਇੰਡੀਆ ਫਾਰ ਇੰਡੀਆ ਐਂਡ ਵਰਲਡ’ ਨਾਮ ਦਿੱਤਾ ਗਿਆ ਹੈ ਅਤੇ ਇਸਦਾ ਉਦੇਸ਼ ਲੋਕਾਂ ਨੂੰ ਮੇਕ ਇਨ ਇੰਡੀਆ ਐਪਸ ਬਣਾਉਣ ਲਈ ਪ੍ਰੇਰਿਤ ਕਰਨਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp