ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ, ਵਿਸਥਾਰਤ ਐਲਾਨ ਜਲਦ ਜਾਰੀ ਹੋਵੇਗਾ
• ਪੀ.ਸੀ.ਐਸ.ਬਣਨ ਦੇ ਚਾਹਵਾਨ ਸਾਬਕਾ ਸੈਨਿਕਾਂ ਲਈ ਹੋਰਨਾਂ ਵਰਗਾਂ ਵਾਂਗ ਇਮਤਿਹਾਨ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਕੀਤਾ
ਚੰਡੀਗੜ•, 4 ਜੁਲਾਈ (CDT NEWS)
ਪੰਜਾਬ ਦੇ ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਸੂਬੇ ਵਿੱਚ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਪਰ ਕੁਝ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਬੇਰੋਕ ਜਾਰੀ ਰਹਿਣਗੀਆਂ।
ਆਪਣੇ ਹਫਤਾਵਾਰੀ ‘ਕੈਪਟਨ ਨੂੰ ਸਵਾਲ’ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀ ਪਿਛਲੇ ਸਾਲ ਦੇ ਨਤੀਜਿਆਂ ਦੇ ਆਧਾਰ ‘ਤੇ ਪ੍ਰਮੋਟ ਕਰ ਦਿੱਤੇ ਜਾਣਗੇ। ਹਾਲਾਂਕਿ ਜਿਹੜੇ ਵਿਦਿਆਰਥੀ ਆਪਣੇ ਪ੍ਰਦਰਸ਼ਨ ਨੂੰ ਹੋਰ ਸੁਧਾਰਨਾ ਚਾਹੁੰਦੇ ਹਨ, ਉਨ•ਾਂ ਨੂੰ ਬਾਅਦ ਵਿੱਚ ਨਵੇਂ ਇਮਤਿਹਾਨਾਂ ਰਾਹੀਂ ਮੌਕਾ ਦਿੱਤਾ ਜਾਵੇਗਾ ਜਦੋਂ ਕੋਵਿਡ ਸੰਕਟ ਦੂਰ ਹੋ ਜਾਵੇਗਾ। ਉਨ•ਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ ਉਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਬਾਰੇ ਵਿਸਥਾਰ ਵਿੱਚ ਫੈਸਲੇ ਦਾ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ।
ਸਕੂਲ ਬੋਰਡ ਪ੍ਰੀਖਿਆਵਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਸੀ.ਬੀ.ਐਸ.ਈ. ਦੇ ਐਲਾਨੇ ਫੈਸਲੇ ਨੂੰ ਲਾਗੂ ਕਰੇਗਾ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪ੍ਰੀਖਿਆਵਾਂ ਰੱਦ ਹੋਣ ਦੇ ਬਾਵਜੂਦ ਆਪਣੀ ਪੜ•ਾਈ ਜ਼ਰੂਰ ਜਾਰੀ ਰੱਖਣ। ਉਨ•ਾਂ ਵਿਦਿਆਰਥੀਆਂ ਨੂੰ ਕਿਹਾ, ”ਤੁਸੀਂ ਆਪਣੇ ਸੁਨਹਿਰੀ ਭਵਿੱਖ ਲਈ ਆਪਣੀ ਪੜ•ਾਈ ਜਾਰੀ ਰੱਖੋ।”
ਇਸੇ ਦੌਰਾਨ ਸਾਬਕਾ ਸੈਨਿਕਾਂ ਲਈ ਕੀਤੇ ਵੱਡੇ ਫੈਸਲੇ ਦਾ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੈਨਿਕ ਉਮੀਦਵਾਰਾਂ ਲਈ ਪੀ.ਸੀ.ਐਸ. ਪ੍ਰੀਖਿਆਵਾਂ ਦੇਣ ਲਈ ਕੋਸ਼ਿਸ਼ਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਮੌਜੂਦਾ ਸਿਸਟਮ ਅਨੁਸਾਰ ਆਮ ਸ਼੍ਰੇਣੀਆਂ ਵਿੱਚੋਂ ਐਸ.ਸੀ.ਉਮੀਦਵਾਰਾਂ ਨੂੰ ਮਿਲਦੇ ਅਸੀਮਤ ਮੌਕੇ ਜਾਰੀ ਰਹਿਣਗੇ। ਇਸ ਦੇ ਨਾਲ ਹੀ ਜਨਰਲ ਕੈਟੇਗਰੀ ਦੇ ਸਾਬਕਾ ਸੈਨਿਕਾਂ ਨੂੰ ਓਵਰ ਆਲ ਜਨਰਲ ਕੈਟੇਗਰੀ ਵਾਂਗ ਛੇ ਮੌਕੇ ਮਿਲਣਗੇ ਜਦੋਂ ਕਿ ਇਸ ਤੋਂ ਪਹਿਲਾਂ ਉਨ•ਾਂ ਨੂੰ ਚਾਰ ਮੌਕੇ ਮਿਲਦੇ ਸਨ। ਬੀ.ਸੀ. ਕੈਟੇਗਰੀ ਦੇ ਸਾਬਕਾ ਸੈਨਿਕਾਂ ਦੀਆਂ ਕੋਸ਼ਿਸ਼ਾਂ ਵੀ ਵਧਾ ਕੇ 9 ਕਰ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਪੀ.ਸੀ.ਐਸ ਬਣਨ ਦੇ ਇਛੁੱਕ ਸਾਬਕਾ ਸੈਨਿਕਾਂ ਵੱਲੋਂ ਉਨ•ਾਂ ਕੋਲ ਕਈ ਬੇਨਤੀਆਂ ਕੀਤੀਆ ਗਈਆਂ ਸਨ ਕਿ ਆਮ ਜਨਰਲ ਵਰਗ ਜਿੰਨੇ ਮੌਕੇ ਉਨ•ਾਂ ਨੂੰ ਵੀ ਦਿੱਤੇ ਜਾਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp