-ਪੱਕੇ ਧਰਨੇ ਦੇ 33ਵੇਂ ਦਿਨ ਅਧਿਆਪਕਾਂ ਮਨਾਇਆ ‘ਪੰਜਾਬ ਸਰਕਾਰ ਦਾ ਦੀਵਾਲੀਆ ਦਿਵਸ’
-ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ
-ਪਟਿਆਲਾ, ਮੋਗਾ ਅਤੇ ਫਿਰੋਜਪੁਰ ਜਿਲੵਿਆਂ ਦੇ ਅਧਿਆਪਕਾਂ ਕੀਤੀ ਸ਼ਮੂਲੀਅਤ
ਪਟਿਆਲਾ : ਸਾਂਝੇ ਅਧਿਆਪਕ ਮੋਰਚੇ ਵੱਲੋਂ ਪੱਕੇ ਧਰਨੇ ਦੇ 33ਵੇਂ ਦਿਨ ‘ਪੰਜਾਬ ਸਰਕਾਰ ਦਾ ਦੀਵਾਲੀਆ ਦਿਵਸ’ ਮਨਾਇਆ ਗਿਆ। ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਕਰਨੈਲ ਸਿੰਘ ਫਿਲੋਰ, ਵਿਕਰਮ ਦੇਵ ਸਿੰਘ, ਨੀਰਜ ਯਾਦਵ, ਅਤਿੰਦਰਪਾਲ ਘੱਗਾ, ਰਣਜੀਤ ਸਿੰਘ ਮਾਨ, ਗੁਰਪਰੀਤ ਅੰਮੀਵਾਲ, ਕਰਮਿੰਦਰ ਸਿੰਘ, ਪਰਮਵੀਰ ਸਿੰਘ ਅਤੇ ਕੁਲਦੀਪ ਪਟਿਆਲਵੀ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਕਰਨ, ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਨਾ ਕਰਨ ਅਤੇ ਮੁਲਾਜ਼ਮਾਂ ਨੂੰ ਪਿਛਲੇ ਦੋ ਸਾਲਾਂ ਤੋਂ ਮਹਿੰਗਾਈ ਭੱਤਾ ਨਾ ਦੇਣ ਪਿੱਛੇ ਸਰਕਾਰ ਦੇ ਖਜਾਨੇ ਦਾ ਖਾਲੀ ਹੋਣ ਦਾ ਝੂਠਾ ਤਰਕ ਦਿੱਤਾ ਜਾ ਰਿਹਾ ਹੈ, ਜਦਕਿ ਮੰਤਰੀਆਂ ਦੀਆਂ ਤਨਖਾਹਾਂ ਤੇ ਹੋਰ ਭੱਤੇ ਵਧਾਉਣ, ਮਹਿੰਗੀਆਂ ਗੱਡੀਆਂ ਲੈਣ ਅਤੇ ਉੱਚ ਅਫਸਰਾਂ ਨੂੰ ਸਹੂਲਤਾਂ ਦੇਣ ਸਮੇਂ ਇਹੀ ਖਜਾਨਾ ਭਰ ਜਾਂਦਾ ਹੈ।
ਅੱਜ ਅਧਿਆਪਕਾਂ ਵੱਲੋਂ ‘ਵੱਡੀ ਦੀਵਾਲੀ’ ਜਿਸ ਨੂੰ ਕਈ ਥਾਂਵਾ ਤੇ ਦੀਵਾਲਾ ਵੀ ਕਿਹਾ ਜਾਂਦਾ ਹੈ ਨੂੰ ‘ਦੀਵਾਲਾ ਦਿਵਸ’ ਦੇ ਰੂਪ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਆਮ ਲੋਕਾਂ ਲਈ ਖਾਲੀ ਖਜ਼ਾਨੇ ਨੂੰ ਭਰਨ ਦੀ ਕੋਸ਼ਿਸ਼ ਤਹਿਤ ਅਧਿਆਪਕਾਂ, ਦੁਕਾਨਦਾਰਾਂ ਅਤੇ ਰਾਹਗਿਰਾਂ ਤੋਂ ਪੈਸੇ ਇਕੱਠੇ ਕਰ ਕੇ ਪੰਜਾਬ ਸਰਕਾਰ ਨੂੰ ਪੈਸੇ ਭੇਜੇ ਗਏ ਤਾਂ ਜੋ ਸਰਕਾਰ ਦੇ ਖਾਲੀ ਖਜ਼ਾਨੇ ਨੂੰ ਸੁੱਖ ਦਾ ਸਾਹ ਆ ਸਕੇ ਅਤੇ ਅਧਿਆਪਕਾਂ ਨੂੰ ਆਪਣੇ ਬਣਦੇ ਹੱਕ ਮਿਲ ਸਕਣ।
ਭੁੱਖ ਹੜਤਾਲ ਦੀ ਲੜੵੀ ਨੂੰ ਅੱਗੇ ਤੋਰਦਿਆਂ ਅੱਜ 17 ਅਧਿਆਪਕਾਂ ‘ਚ ਜਗਪਾਲ ਚਹਿਲ, ਗੁਰਵਿੰਦਰ ਖੱਟੜਾ, ਹਰਬੰਸ ਸਿੰਘ, ਅਵਤਾਰ ਸਿੰਘ, ਅਰਸ਼ਦੀਪ ਛੀਟਾਂਵਾਲਾ, ਚਮਕੌਰ ਸਿੰਘ ਫਾਜ਼ਿਲਕਾ, ਵਿਸ਼ਾਲ ਬਠੇਜਾ ਫਾਜ਼ਿਲਕਾ, ਮਨਪ੍ਰੀਤ ਸਿੰਘ, ਬਲਕਾਰ ਸਿੰਘ, ਸੰਜੀਵ ਰਾਜਪੁਰਾ, ਸੁਖਜਿੰਦਰ ਸਿੰਘ, ਅਮਨਦੀਪ ਸਮਾਣਾ, ਮਨਪ੍ਰੀਤ ਕੌਰ, ਅਨੂ ਬੱਤਾ, ਜਸਵਿੰਦਰ ਕੌਰ ਅਤੇ ਸਵੇਤਾ ਰਾਜਪੁਰਾ ਨੇ ਹਿੱਸਾ ਲਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp