ਬੀਤ ਵਾਸੀਆ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੜਕਦੀ ਧੁੱਪ ‘ਚ ਧਰਨੇ ਤੇ ਬੈਠਾ ਸਾਬਕਾ ਫੌਜੀ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪਿਛਲੇ ਕਈ ਦਿਨਾਂ ਤੋਂ ਬੀਤ ਇਲਾਕੇ ‘ਚ ਬਿਜਲੀ ਸਪਲਾਈ ਨਾ ਮਾਤਰ ਹੋਣ ਕਾਰਨ ਤੇ ਲੋਕਾ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਉਹਨਾਂ ਦਾ ਹਲ ਸਰਕਾਰ ਤੋਂ ਕਰਵਾਉਣ ਲਈ ਅਤੇ ਬਿਜਲੀ ਵਿਭਾਗ ਦੇ ਕੁੰਭ ਕਰਨੀ ਨੀਦ ਸੁੱਤੇ ਉੱਚ ਅਧਿਕਾਰੀਆਂ ਨੂੰ ਜਗਾਉਣ ਲਈ ਉਘੇ ਸਮਾਜਸੇਵੀ ਅਤੇ ਸਾਬਕਾ ਫੌਜੀ ਸੰਜੇ ਕੁਮਾਰ ਨੇ ਅੱਡਾ ਝੁੰਗੀਆਂ ਨੇੜੇ ਭੱਠੇ ਨਜਦੀਕ ਚੌਕ ‘ਚ ਇੱਕਲੇ ਨੇ ਹੀ ਧਰਨਾ ਲਗਾ ਦਿਤਾ ਅਤੇ ਕੁਝ ਸਮੇ ਬਾਅਦ ਹਲਕਾ ਵਿਧਾਇਕ ਜੈੈ ਕ੍ਰਿਸ਼ਨ ਸਿੰਘ ਰੌੜੀ ਵੀ ਮੌਕੇ ਤੇ ਸਾਥੀਆਂ ਸਮੇਤ ਪਹੁੰਚ ਗਏ ਅਤੇ ਧਰਨਾ ਬਿਜਲੀ ਦਫਤਰ ਅੱਗੇ ਲਗਾ ਕੇ ਬੈਠ ਗਏ।
ਇਸ ਮੌਕੇ ਤੇ ਸਰਕਾਰ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿਤੀ।ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸੰਜੇ ਕੁਮਾਰ ਨੇ ਕਿਹਾ ਕਿ ਹਰ ਸਕਾਰ ਬੀਤ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ।ਅੱਜਕਲ ਬੀਤ ਇਲਾਕੇ ‘ਚ ਹੀ ਬਿਜਲੀ ਤੇ ਪਾਣੀ ਦੀ ਕਿੱਲਤ ਹੈ ਜਦੋਂ ਕਿ ਗੜ੍ਹਸ਼ੰਕਰ ਦੇ ਬਾਕੀ ਇਲਾਕਿਆ ਅੰਦਰ ਬਿਜਲੀ ਦੀ ਸਪਲਾਈ ਨਿਰਵਿਘਨ ਚਲਦੀ ਹੈ ਜਦੋ ਕਿ ਇਥੇ ਨਾ ਤਾ ਕੋਈ ਇੰਡਸਟਰੀ ਹੈ ਤੇ ਨਾ ਹੀ ਐਨੇ ਟਿਊਬਵੈਲ ਹਨ। ਬਿਜਲੀ ਸਪਲਾਈ ਬੰਦ ਹੋਣ ਨਾਲ ਪੀਣ ਵਾਲੇ ਪਾਣੀ ਦੀ ਵੀ ਕਮੀ ਆਉਂਦੀ ਹੈ।
ਜਿਸ ਕਾਰਨ ਅੱਜਕਲ ਗਰਮੀ ‘ਚ ਵੀ ਲੋਕਾਂ ਨੂੰ ਪੀਣ ਯੋਗਾ ਪਾਣੀ ਵੀ ਨਹੀਂ ਨਸੀਬ ਹੋ ਰਿਹਾ।ਵਿਧਾਇਕ ਰੌੜੀ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਜਲਦੀ ਹੀ ਕੋਈ ਪੁਖਤਾ ਪ੍ਰਬੰਧ ਨਾ ਕੀਤੇ ਤਾ ਉਹ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੀ ਪੱਧਰ ਤੇ ਸੰਘਰਸ਼ ਕਰਨਗੇ।ਸੰਜੇ ਕੁਮਾਰ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਬੁਧਵਾਰ ਤੱਕ ਸਾਡੀ ਸਮਸਿਆ ਦਾ ਹਲ ਨਾ ਹੋਇਆ ਤਾ ਮੈਂ ਪੱਕੇ ਤੋਰ ਤੇ ਧਰਨਾ ਲਗਾਕੇ ਬੈਠਾਂਗਾ । ਇਸ ਮੌਕੇ ਸਾਬਕਾ ਸਰਪੰਚ ਵੀਰ ਸਿੰਘ ਹਰਵਾ,ਸੰਜੀਵ ਭਵਾਨੀਪੁਰ ਅਤੇ ਹੋਰ ਬੀਤ ਵਾਸੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp