ਅਕਾਲੀ ਦਲ-ਬੀਜੇਪੀ ਵਾਲਿਆ ਨੇ ਅੱਡਾ ਝੁੰਗੀਆਂ ‘ਚ ਪੰਜਾਬ ਸਰਕਾਰ ਖਿਲਾਫ ਦਿਤਾ ਧਰਨਾ
ਗੜ੍ਹਸ਼ੰਕਰ 7 ਜੁਲਾਈ (ਅਸ਼ਵਨੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵਲੋ ਅੱਡਾ ਝੁੰਗੀਆ (ਬੀਣੇਵਾਲ ਬੀਤ) ਵਿਖੇ ਪੰਜਾਬ ਦੀ ਕਾਗਰਸ ਸਰਕਾਰ ਵਲੋ ਬਿਜਲੀ ਦੇ ਬੇਹਤਾਸਾ ਵਧਾਏ ਬਿਲਾ, ਬਿਜਲੀ ਦੇ ਲੰਮੇ-ਲੰਮੇ ਕੱਟਾਂ, ਪੀਣ ਵਾਲੇ ਪਾਣੀ ਦੀ ਸਮਸਿਆ, ਤੇਲ ਦੀਆ ਕੀਮਤਾ ‘ਚ ਵਾਧਾ, ਲੋੜਵੰਦਾਂ ਦੇ ਆਟਾ ਦਾਲ ਸਕੀਮ ਦੇ ਕੱਟੇ ਰਾਸ਼ਨ ਕਾਰਡਾ ਖਿਲਾਫ ਅੱਜ ਅੱਡਾ ਝੁੰਗੀਆਂ ਵਿਖੇ ਰੋਸ ਮਾਰਚ ਅਤੇ ਧਰਨਾ ਦਿਤਾ।
ਇਸ ਮੌਕੇ ਸਰਕਾਰ ਖਿਲਾਫ ਜੰਮਕੇ ਨਾਰੇਬਾਜੀ ਹੋਈ। ਧਰਨੇ ਨੂੰ ਸੰਬੋਧਨ ਕਰਦਿਆ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਮੰਗ ਕੀਤੀ ਕਿ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਦਿਤੀ ਜਾਵੇ,ਲੋੜਵੰਦਾਂ ਦੇ ਕੱਟੇ ਗਏ ਰਾਸ਼ਨ ਕਾਰਡ ਦੁਬਾਰਾ ਬਣਾਏ ਜਾਣ। ਉਹਨਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਇਹਨਾ ਸਮਸਿਆਵਾਂ ਨੂੰ ਜਲਦੀ ਹਲ ਨਾ ਕੀਤਾ ਤਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
ਇਸ ਧਰਨੇ ‘ਚ ਇਕਬਾਲ ਸਿੰਘ ਖੇੜਾ, ਤਰਲੋਕ ਸਿੰਘ ਨਾਗਪਾਲ, ਹਰਪ੍ਰੀਤ ਸਿੰਘ ਬੇਦੀ, ਜਗਦੇਵ ਸਿੰਘ ਗੜੀ ਮਾਨਸੋਵਾਲ, ਜੋਗਾ ਸਿੰਘ, ਬਲਵੀਰ ਬੱਲੀ, ਅਵਤਾਰ ਸਿੰਘ, ਜਗਤਾਰ ਸਿੰਘ, ਬਿੱਲਾ ਕੰਬਾਲਾ, ਯਾਦਵਿੰਦਰ ਸਿੰਘ, ਸਰਪੰਚ ਮੰਗਤ ਸਿੰਘ, ਡਾ ਆਤਮਜੀਤ ਸਿੰਘ ਨਾਗਪਾਲ, ਸੁਰਿੰਦਰ ਚੰਦ ਟਿੱਬਾ, ਸਰਪੰਚ ਰਾਜਵਿੰਦਰ ਸਿੰਘ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp