ਜਿਲਾ ਪਰਿਵਾਰ ਭਲਾਈ ਅਫਸਰ ਡਾ: ਰਾਕੇਸ ਸਰਪਾਲ ਵੱਲੋਂ 5 ਅਲਟਰਾਸਾਊਂਡ ਸਕੈਨ ਕੇਂਦਰਾਂ ਦਾ ਅਚਨਚੇਤ ਕੀਤਾ ਨਿਰੀਖਣ

ਜਿਲਾ ਪਰਿਵਾਰ ਭਲਾਈ ਅਫਸਰ ਡਾ: ਰਾਕੇਸ ਸਰਪਾਲ ਵੱਲੋਂ 5 ਅਲਟਰਾਸਾਊਂਡ ਸਕੈਨ ਕੇਂਦਰਾਂ ਦਾ ਅਚਨਚੇਤ ਕੀਤਾ ਨਿਰੀਖਣ

ਸੈਂਟਰ ਸੰਚਾਲਕਾਂ ਨੂੰ ਕੀਤੀ ਹਦਾਇਤ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਣਾਇਆ ਜਾਵੇ ਯਕੀਨੀ
 
ਪਠਾਨਕੋਟ, 7 ਜੁਲਾਈ(ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) :  ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਪਠਾਨਕੋਟ ਡਾ: ਭੁਪਿੰਦਰ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਜਿਲਾ ਪਰਿਵਾਰ ਭਲਾਈ ਅਫਸਰ ਪਠਾਨਕੋਟ ਡਾ: ਰਾਕੇਸ ਸਰਪਾਲ ਨੇ ਅੱਜ ਜਿਲਾ ਪਠਾਨਕੋਟ ਵਿੱਚ 5 ਅਲਟਰਾਸਾਊਂਡ ਸਕੈਨ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ।  ਇਸ ਮੋਕੇ ਤੇ ਉਨਾਂ ਵੱਲੋਂ ਸੈਕਿੰਗ ਦੋਰਾਨ ਲੋਕਾਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤੋਂ ਵੀ ਜਾਣੂ ਕਰਵਾਇਆ।

Advertisements

ਉਨਾਂ ਸਕੈਨ ਸੈਂਟਰਾਂ ਦੇ ਸੰਚਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੈਂਟਰਾਂ ਵਿੱਚ ਆਉਂਣ ਵਾਲੇ ਲੋਕਾਂ ਵਿੱਚ ਸੋਸਲ ਡਿਸਟੈਂਸ ਬਣਾਈ ਰੱਖੋਂ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਰੋਗੀ ਅਤੇ ਸਟਾਫ ਨੇ ਮਾਸਕ ਜਰੂਰ ਪਾਇਆ ਹੋਵੇ। ਉਨਾਂ ਕਿਹਾ ਕਿ ਅਜਿਹੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਕੋਵਿਡ 19 ਦੇ ਚਲਦਿਆਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।ਚੈਕਿੰਗ ਅਭਿਆਨ ਦੋਰਾਨ ਡਾ. ਰਾਕੇਸ ਸਰਪਾਲ ਵੱਲੋਂ ਜਿਨਾਂ ਅਲਟ੍ਰਾਸਾਊਂਡ ਸਕੈਨ ਸੈਂਟਰਾਂ ਦੀ ਜਾਂਚ ਕੀਤੀ ਉਨਾਂ ਸਕੈਨ ਸੈਂਟਰਾਂ ਦੇ ਰਿਕਾਰਡ ਦੀ ਜਾਂਚ ਪੜਤਾਲ ਵੀ ਕੀਤੀ।  ਇਸ ਮੌਕੇ ਉਨਾਂ ਚੌਧਰੀ ਡਾਇਗਨੋਸਟਿਕ ਸੈਂਟਰ, ਡਾ: ਜੀਤ ਸਕੈਨ ਸੈਂਟਰ, ਤਿਲਕ ਹਸਪਤਾਲ, ਮੈਕਸ ਕੇਅਰ ਹਸਪਤਾਲ ਅਤੇ ਵਿਨੈ ਡਾਇਗਨੋਸਟਿਕ ਸੈਂਟਰ ਪਠਾਨਕੋਟ ਦਾ ਅਚਨਚੇਤ ਨਿਰੀਖਣ ਕੀਤਾ।

Advertisements

 ਇਸ ਮੌਕੇ ਡਾ: ਰਾਕੇਸ ਸਰਪਾਲ ਨੇ ਸਾਰੇ ਕੇਂਦਰਾਂ ਦੇ ਸੰਚਾਲਕਾਂ ਨੂੰ ਪੀਸੀਪੀਐਨਡੀਟੀ ਐਕਟ ਦੀ ਪਾਲਣਾ ਕਰਨ ਲਈ ਦਿਸਾ ਨਿਰਦੇਸ ਜਾਰੀ ਕੀਤੇ।  ਜਾਣਕਾਰੀ ਦਿੰਦਿਆਂ ਡਾ: ਰਾਕੇਸ ਸਰਪਾਲ ਨੇ ਦੱਸਿਆ ਕਿ ਸਾਰੇ ਪ੍ਰਾਈਵੇਟ ਡਾਇਗਨੌਸਟਿਕ ਸੈਂਟਰਾਂ ਦੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਹੈ।  ਉਨਾਂ ਕਿਹਾ ਕਿ ਇਸ ਅਚਨਚੇਤ ਨਿਰੀਖਣ ਅਨੁਸਾਰ ਸਾਰੇ ਕੇਂਦਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਸੈਂਟਰ ਸੰਚਾਲਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ।  ਉਸਨੇ ਦੱਸਿਆ ਕਿ ਅੱਜ ਓਹਨਾਂ ਦੁਆਰਾ ਜਾਂਚ ਕੀਤੇ ਗਏ ਸਾਰੇ ਕੇਂਦਰਾਂ ਦੇ ਰਿਕਾਰਡ ਅਤੇ ਹੋਰ ਪ੍ਰਬੰਧ ਸਹੀ ਪਾਏ ਗਏ ਹਨ ।
   

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply