ਜੇ.ਸੀ.ਡੀ.ਏ.ਵੀ.ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਜੁਆਲੋਜੀ ਵਿਭਾਗ ਵਲੋਂ ‘ਡਾਇਬੀਟੀ ਦੇ ਵਿਰੁਧ ਚੋਣਵੇਂ ਮੈਡੀਸਨਲ ਰੁੱਖਾਂ ਦਾ ਹਾਈਪੋਜੀਕਲਾਈਮਿਕ ਅਤੇ ਹੈਪੇਟੋਪ੍ਰੋਟੈਕਟਿਵ ਦਾ ਪ੍ਰਭਾਵ’ ਵਿਸ਼ੇ ਉੱਤੇ ਕਰਵਾਇਆ ਰਾਸ਼ਟਰੀ ਵੈਬੀਨਰ
ਦਸੂਹਾ 8 ਜੁਲਾਈ ( ਚੌਧਰੀ ) : ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਜੁਆਲੋਜੀ ਵਿਭਾਗ ਵਲੋਂ ‘ਡਾਇਬੀਟੀ ਦੇ ਵਿਰੁਧ ਚੋਣਵੇਂ ਮੈਡੀਸਨਲ ਰੁੱਖਾਂ ਦਾ ਹਾਈਪੋਜੀਕਲਾਈਮਿਕ ਅਤੇ ਹੈਪੇਟੋਪ੍ਰੋਟੈਕਟਿਵ ਦਾ ਪ੍ਰਭਾਵ’ ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।ਜਿਸ ਦੇ ਪ੍ਰਮੁੱਖ ਵਕਤਾ ਡਾ. ਆਰ. ਕੇ. ਆਰਿਆ ਵਾਇਸ ਪ੍ਰੈਜੀਡੈਂਟ ਡੀ.ਏ.ਵੀ. ਸੀ.ਐਮ.ਸੀ. ਨਵੀਂ ਦਿੱਲੀ ਅਤੇ ਡਾ. ਰਣਜੀਤ ਕੁਮਾਰ ਅਸਿਸਟੈਂਟ ਪ੍ਰੋਫੈਸਰ ਐਨੀਮਲ ਸਾਇੰਸਜ਼ ਵਿਗਿਆਨ ਸਕੂਲ ਆਫ ਲਾਈਫ ਸਾਇੰਸਜ਼, ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਕਾਂਗੜਾ ਸਨ।
ਵੈਬੀਨਾਰ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਅਮਰਦੀਪ ਗੁਪਤਾ ਨੇ ਪ੍ਰਮੁੱਖ ਵਕਤਾ ਡਾ. ਆਰ. ਕੇ. ਆਰਿਆ ਵਾਇਸ ਪ੍ਰੈਜੀਡੈਂਟ ਡੀ.ਏ.ਵੀ. ਸੀ.ਐਮ.ਸੀ. ਨਵੀਂ ਦਿੱਲੀ ਅਤੇ ਡਾ. ਰਣਜੀਤ ਕੁਮਾਰ ਨੂੰ ‘ਜੀ ਆਇਆ’ ਕਹਿੰਦਿਆਂ ਜੁਆਲੋਜੀ ਵਿਭਾਗ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਖੋਜ ਕਾਰਜਾਂ ਬਾਰੇ ਚਾਨਣਾਂ ਪਾਇਆ।ਵੈਬੀਨਾਰ ਦੇ ਕਨਵੀਨਰ ਪ੍ਰੋ. ਦੀਪਕ ਸੈਣੀ ਨੇ ਵੈਬੀਨਾਰ ਦੀ ਰੂਪ ਰੇਖਾ ਭਿਆਨ ਕਰਦਿਆਂ aਜੋਕੇ ਸਮੇਂ ਵਿੱਚ ਵਿਸ਼ੇ ਦੀ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ।
ਪ੍ਰਮੁੱਖ ਵਕਤਾ ਡਾ. ਆਰ. ਕੇ. ਆਰਿਆ ਨੇ ਦੱਸਿਆ ਕਿ ਅਜੋਕਾ ਮਨੁੱਖ ਜੇ ਦੌੜ ਭੱਜ ਵਾਲੀ ਜਿੰਦਗੀ ਦੀ ਥਾਂ ਕੁਦਰਤੀ ਢੰਗ ਨਾਲ ਜਿੰਦਗੀ ਜਿਉਣੀ ਆਰੰਭ ਕਰ ਦੇਵੇ ਤਾਂ ਬਹੁਤ ਸਾਰੀਆਂ ਵੱਡੀਆਂ ਬਿਮਾਰੀਆ ਤੋਂ ਛੁਟਕਾਰਾ ਪਾ ਸਕਦਾ ਹੈ।ਡਾ. ਰਣਜੀਤ ਕੁਮਾਰ ਨੇ ‘ਡਾਇਬੀਟੀ ਦੇ ਵਿਰੁਧ ਚੋਣਵੇਂ ਮੈਡੀਸਨਲ ਰੁੱਖਾਂ ਦਾ ਹਾਈਪੋਜੀਕਲਾਈਮਿਕ ਅਤੇ ਹੈਪੇਟੋਪ੍ਰੋਟੈਕਟਿਵ ਦਾ ਪ੍ਰਭਾਵ’ ਵਿਸ਼ੇ ਉਤੇ ਚਰਚਾ ਕਰਦਿਆਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਸ਼ੂਗਰ ਦੀ ਬਿਮਾਰੀ ਨੇ ਵੱਡੇ ਪੱਧਰ ਤੇ ਪੈਰ ਪਸਾਰ ਲਏ ਹਨ।ਜਿਸ ਕਾਰਣ ਕਈ ਹੋਰ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ , ਕਿਡਨੀ ਦੀ ਸਮੱਸਿਆ ਅਤੇ ਅੱਖਾਂ ਦੀ ਰੌਸ਼ਨੀ ਦਾ ਘਟਨਾ ਆਦਿ ਵਿੱਚ ਵਾਧਾ ਹੋ ਰਿਹਾ ਹੈ
ਡਾ.ਰਣਜੀਤ ਕੁਮਾਰ ਆਪਣੀ ਖੋਜ ਦੇ ਨਤੀਜਿਆਂ ਦੇ ਅਧਾਰਿਤ ਦੱਸਿਆ ਕਿ ਦਾਲ ਚੀਨੀ ਤੇ ਹਲਦੀ ਨੂੰ ਦੁੱਧ ਨਾਲ ਅਤੇ ਅਸ਼ਵਗੰਦਾ ਨੂੰ ਪਾਣੀ ਨਾਲ ਲੈ ਕੇ ਸ਼ੂਗਰ ਤੋਂ ਵਚਿਆ ਜਾ ਸਕਦਾ ਹੈ। ਡਾ. ਰਣਜੀਤ ਕੁਮਾਰ ਨੇ ਆਪਣੀ ਇਸ ਖੋਜ ਨੂੰ ਚੂਹਿਆਂ ਉਪਰ ਟੈਸਟ ਕੀਤਾ ਹੈ। ਵਿਭਾਗ ਦੇ ਮੁਖੀ ਪ੍ਰੋ. ਦੀਪਕ ਸੈਣੀ ਨੇ ਪ੍ਰਮੁੱਖ ਵਕਤਾ ਡਾ. ਆਰ. ਕੇ. ਆਰਿਆ, ਡਾ. ਰਣਜੀਤ ਕੁਮਾਰ ਅਤੇ ਵੈਬੀਨਾਰ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਦੇ ਸਹਿ ਪ੍ਰਬੰਧਕੀ ਸਕੱਤਰ ਡਾ. ਜਪਿੰਦਰ ਕੌਰ ਰੂਪ ਤੇ ਪ੍ਰੋ. ਕਮਲ ਮਹਿਤਾ ਸਨ। ਇਸ ਵੈਬੀਨਾਰ ਨੂੰ ਡਾ. ਰਾਜੇਸ਼ ਕੁਮਾਰ ਨੇ ਹੋਸਟ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp