ਪੱਤਰਕਾਰ ਯੂਨੀਅਨਾਂ ਵਲੋ ਅੱਜ ਆਪਣੇ ਹੱਕਾਂ ਦੀ ਰਾਖੀ ਲਈ ਕੌਮੀ ਰੋਸ ਦਿਵਸ ਮਨਾਉਣ ਦਾ ਸੱਦਾ
ਗੁਰਦਾਸਪੁਰ 9 ( ਅਸ਼ਵਨੀ ) :– ਪੱਤਰਕਾਰ ਯੂਨੀਅਨਾਂ ਵਲੋ ਅੱਜ ਆਪਣੇ ਹੱਕਾਂ ਦੀ ਰਾਖੀ ਲਈ ਕੌਮੀ ਰੋਸ ਦਿਵਸ ਮਨਾਉਣ ਦਾ ਸੱਦਾ ਪੱਤਰਕਾਰ ਦੋਸਤੋ, ਅੱਜ ਤੁਹਾਡੇ ਹੱਕਾਂ ਲਈ ਰੋਸ ਦਿਵਸ ਹੈ ਪੱਤਰਕਾਰ ਯੂਨੀਅਨ ਵੱਲੋਂ ਅੱਜ 9 ਜੁਲਾਈ ਨੂੰ ਰੋਸ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ।
ਪੱਤਰਕਾਰ ਯੂਨੀਅਨਾਂ ਨੇ ਅੱਜ ਆਪਣੇ ਹੱਕਾਂ ਦੀ ਰਾਖੀ ਲਈ ਕੌਮੀ ਰੋਸ ਦਿਵਸ ਮਨਾਉਣ ਦਾ ਸੱਦਾ ਹੈ। ਜਿਸ ਤਹਿਤ ਆਨਲਾਈਨ ਅਤੇ ਜਿੱਥੇ ਸੰਭਵ ਹੋਵੇ ਲੌਕ ਡਾਊਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੱਚੀਂਮੁੱਚੀਂ ਪ੍ਰੋਟੌਸਟ ਕੀਤੇ ਜਾਣਗੇ। ਇਹ ਸੱਦਾ ਦੇਣ ਵਾਲੀਆਂ ਸੰਸਥਾਵਾਂ ਵਿਚ ਨੈਸ਼ਨਲ ਅਲਾਇੰਸ ਆਫ਼ ਜਰਨਲਿਸਟਸ, ਕੇਰਲਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ, ਮਦਰਾਸ ਯੂਨੀਅਨ ਆਫ਼ ਜਰਨਲਿਸਟਸ, ਬਿ੍ਰਹਨਮੁੰਬਈ ਯੂਨੀਅਨ ਆਫ਼ ਜਰਨਲਿਸਟਸ ਅਤੇ ਦਿੱਲੀ ਯੂਨੀਅਨ ਆਫ਼ ਜਰਨਲਿਸਟਸ ਅਤੇ ਹੋਰ ਸ਼ਾਮਲ ਹਨ।
ਲੌਕਡਾਊਨ ਦੇ ਬਹਾਨੇ ਮੀਡੀਆ ਮੈਨੇਜਮੈਂਟਾਂ ਦੀਆਂ ਮਨਮਾਨੀਆਂ ਦਾ ਵਿਰੋਧ ਜ਼ਰੂਰੀ ਹੈ ਕਿਉਂਕਿ ਇਸ ਬਹਾਨੇ ਪੱਤਰਕਾਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ, ਉਹਨਾਂ ਦੀਆਂ ਤਨਖ਼ਾਹਾਂ ਕੱਟੀਆਂ ਜਾ ਰਹੀਆਂ ਹਨ ਅਤੇ ਹੋਰ ਬਹੁਤ ਸਾਰੇ ਤਰੀਕਿਆਂ ਨਾਲ ਪੱਤਰਕਾਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਹਮਲੇ ਦੇ ਸਿੱਟੈ ਵਜੋ. 1000 ਤੋਂ ਉੱਪਰ ਪੱਤਰਕਾਰਾਂ ਦੀ ਨੌਕਰੀ ਖੋਹ ਲਈ ਗਈ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਨੂੰ ਛਾਂਟੀ ਦੇ ਕਾਨੂੰਨੀ ਲਾਭ ਵੀ ਨਹੀਂ ਦਿੱਤੇ ਗਏ ਜੋ ਕਿ ਵਰਕਿੰਗ ਜਰਨਲਿਸਟਸ ਐਕਟ ਜਾਂ ਇੰਡਸਟ੍ਰੀਅਲ ਡਿਸਪਿਊਟ ਐਕਟ ਤਹਿਤ ਲਾਜ਼ਮੀ ਦਿੱਤੇ ਜਾਣੇ ਚਾਹੀਦੇ ਹਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp