LATEST : ਨਿਵੇਸ਼ ਪੰਜਾਬ’ ਵੱਲੋਂ ਵੈਬਿਨਾਰ ਦੌਰਾਨ ਜਾਪਾਨ ਨਾਲ ਐਗਰੋ-ਪ੍ਰੋਸੈਸਿੰਗ ਖੇਤਰ ‘ਚ ਨਿਵੇਸ਼ ਲਈ ਮੌਕਿਆਂ ਦੀ ਪੇਸ਼ਕਾਰੀ -ਈਸ਼ਾ ਕਾਲੀਆ

ਨਿਵੇਸ਼ ਪੰਜਾਬ’ ਵੱਲੋਂ ਵੈਬਿਨਾਰ ਦੌਰਾਨ ਜਾਪਾਨ ਨਾਲ ਐਗਰੋ-ਪ੍ਰੋਸੈਸਿੰਗ ਖੇਤਰ ‘ਚ ਨਿਵੇਸ਼ ਲਈ ਮੌਕਿਆਂ ਦੀ ਪੇਸ਼ਕਾਰੀ -ਈਸ਼ਾ ਕਾਲੀਆ 

ਨਿਵੇਸ਼ ਪੰਜਾਬ’ ਵੱਲੋਂ ਵੈਬਿਨਾਰ ਦੌਰਾਨ ਜਾਪਾਨ ਨਾਲ ਐਗਰੋ-ਪ੍ਰੋਸੈਸਿੰਗ ਖੇਤਰ ‘ਚ ਨਿਵੇਸ਼ ਲਈ ਮੌਕਿਆਂ ਦੀ ਪੇਸ਼ਕਾਰੀ -ਈਸ਼ਾ ਕਾਲੀਆ ਵਧੀਕ ਸੀ.ਈ.ਓ ਪੰਜਾਬ
ਚੰਡੀਗੜ•, 9 ਜੁਲਾਈ:
ਐਗਰੋ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਲਈ, ਨਿਵੇਸ਼ ਪੰਜਾਬ ਨੇ ਟੋਕਿਓ ਵਿਖੇ ਭਾਰਤੀ ਦੂਤਾਵਾਸ ਵੱਲੋਂ ਜਾਪਾਨ ਦੇ ਨਾਲ ਵੈਬਿਨਾਰ ਦੌਰਾਨ ਖੇਤੀ ਪ੍ਰਧਾਨ ਸੂਬੇ ਦੀ ਅਰਥਵਿਵਸਥਾ ਦੀਆਂ ਸੰਭਾਵਨਾਵਾਂ ਦਰਸਾਉਣ ਲਈ ‘ਐਗਰੋ-ਪ੍ਰੋਸੈਸਿੰਗ ਸੈਕਟਰ’ ਵਿੱਚ ਅਸੀਮਿਤ ਮੌਕੇ ਅਤੇ ਵਿਸ਼ਾਲ ਵਿਕਾਸ ਸੰਭਾਵਨਾਵਾਂ ਸਬੰਧੀ ਪੇਸ਼ਕਾਰੀ ਦਿੱਤੀ।
ਵੈਬਿਨਾਰ ਦੌਰਾਨ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਨਿਵੇਸ਼ ਪੰਜਾਬ ਦੀ ਵਧੀਕ ਸੀ.ਈ.ਓ ਈਸ਼ਾ ਕਾਲੀਆ ਨੇ ਨਿਵੇਸ਼ ਲਈ ਸੂਬੇ ਭਰ ਵਿੱਚ ਐਗਰੋ-ਪ੍ਰੋਸੈਸਿੰਗ ਉਦਯੋਗ ਵਿਚ ਅਥਾਹ ਸੰਭਾਵਨਾਵਾਂ ਵਾਲੇ ਮਜ਼ਬੂਤ ਮੌਜੂਦਾ ਵਾਤਾਵਰਣ ਨੂੰ ਉਜਾਗਰ ਕੀਤਾ, ਜਿਸ ਵਿੱਚ ਖੇਤੀਬਾੜੀ ਵਿਚ ਉੱਚ ਪੱਧਰੀ ਤਕਨਾਲੋਜੀ ਦੀ ਵਰਤੋਂ ਦਾ ਸਹਿਯੋਗ ਸਾਮਲ ਹੈ। ਹੋਰ ਜਾਣਕਾਰੀ ਦਿੰਦਆਂ ਵਧੀਕ ਸੀ.ਈ.ਓ ਨੇ ਕਿਹਾ ਕਿ ਅਜਿਹੀਆਂ ਸਾਂਝੇਦਾਰੀਆਂ ਨਾ ਸਿਰਫ ਰਾਜ ਨੂੰ ਵਿਦੇਸ਼ੀ ਭਾਈਵਾਲਾਂ ਦੀਆਂ ਉਮੀਦਾਂ ਨੂੰ ਸਮਝਣ ਦਾ ਮੌਕਾ ਦਿੱਤਾ ਹੈ, ਸਗੋਂ ਨਿਵੇਸ਼ਕਾਂ ਨੂੰ ਵਧੇਰੇ ਕੇਂਦ੍ਰਿਤ ਮਾਹੌਲ ਸਿਰਜਣ ਵਿਚ ਸਹਾਇਤਾ ਵੀ ਕੀਤੀ ਹੈ।

ਕੋਵਿਡ -19 ਦੇ ਸੰਕਟਕਾਲੀ ਦੌਰ ਵਿੱਚ ਵੈਬਿਨਾਰਾਂ ਨੂੰ ਇੱਕ ਲਾਹੇਵੰਦ ਮੰਚ ਦੱਸਦਿਆਂ ਈਸਾ ਕਾਲੀਆ ਨੇ ਕਿਹਾ ਕਿ ਇਹ ਨਿਸ਼ਚਤ ਤੌਰ ‘ਤੇ ਸੰਭਾਵਤ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਆਕਰਸ਼ਤ ਕਰਨ ਵਿਚ ਮਹੱਤਵਪੂਰਨ ਸਾਬਤ ਹੋਣਗੇ।
ਈਸ਼ਾ ਕਾਲੀਆ ਨੇ ਦੱਸਿਆ ਕਿ ‘ਇਨਵੈਸਟ ਪੰਜਾਬ’ ਨੇ 10 ਜੂਨ ਨੂੰ ਭਾਰਤ-ਜਾਪਾਨ ਦੀ ਵੀਡੀਓ ਕਾਨਫਰੰਸਿੰਗ ਨਾਲ “ਟੈਕਸਟਾਈਲ ਸੈਕਟਰ: ਚੁਣੌਤੀਆਂ ਅਤੇ ਪੈਦਾ ਹੋ ਰਹੇ ਮੌਕਿਆਂ” ਬਾਰੇ ਗਲੋਬਲ ਵੈਬਿਨਾਰਾਂ ਦੀ ਲੜੀ ਤਹਿਤ  ਵੈਬੀਨਾਰ ਕਰਾਇਆ ਜੋ ਕਿ ਜਪਾਨ ਅਤੇ ਭਾਰਤ ਤੋਂ ਬਾਹਰ ਦੇ ਬਹੁ-ਹਿੱਸੇਦਾਰਾਂ ਦੇ ਖੇਤਰ ਸਬੰਧੀ ਜਾਣਕਾਰੀ ਕੀਮਤੀ ਦ੍ਰਿਸਟੀਕੋਣ ਪ੍ਰਤੀ ਜਾਗਰੂਕਤਾ ਤੇ ਅਧਾਰਤ ਸੀ।
ਵੈਬਿਨਾਰ ਦੌਰਾਨ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ (ਨਿਵੇਸ਼ ਪ੍ਰੋਤਸਾਹਨ) ਵਿਨੀ ਮਹਾਜਨ ਨੇ ਪੰਜਾਬ ਵਿਚ ਟੈਕਸਟਾਈਲ ਖੇਤਰ ਦੀ ਸੰਪੂਰਨ ਲੜੀ ਦੀ ਮੌਜੂਦਗੀ ਨੂੰ ਦਰਸਾਇਆ। ਉਨ•ਾਂ ਨੇ ਪੰਜਾਬ ਅਧਾਰਤ ਉਦਯੋਗਾਂ ਦੀ ਦ੍ਰਿੜ ਉੱਦਮੀ ਭਾਵਨਾ ਬਾਰੇ ਵੀ ਚਾਨਣਾ ਪਾਇਆ ਜੋ ਕਿ ਮੌਜੂਦਾ ਦੌਰ ਵਿਚ ਪੀਪੀਈ ਕਿੱਟਾਂ, ਐਨ 95 ਮਾਸਕ ਆਦਿ ਦੇ ਉਤਪਾਦਨ ਵਿੱਚ ਜੁਟੇ ਹਨ।
ਇਨ•ਾਂ ਤੋਂ ਇਲਾਵਾ 1 ਜੁਲਾਈ ਨੂੰ “ਭਾਰਤ ਦੇ ਉੱਤਰੀ ਰਾਜਾਂ ਵਿਚ ਨਿਵੇਸ਼ ਦੇ ਮੌਕਿਆਂ“ ਬਾਰੇ ਇਕ ਵੈਬਿਨਾਰ ਕਰਾਇਆ ਗਿਆ, ਤਾਂ ਜੋ ਪੰਜਾਬ ਦੇ ਪ੍ਰਮੁੱਖ ਖੇਤਰਾਂ ਵਿਚ ਉਪਲਬਧ ਮੌਕਿਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਵੈਬਿਨਾਰ ਦੌਰਾਨ ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦਿਆਂ ਈਸ਼ਾ ਕਾਲੀਆ ਨੇ ਕਿਹਾ ਕਿ ਨਿਵੇਸ਼ ਪੰਜਾਬ ਨੇ ਰਾਜ ਵਿੱਚ ਪ੍ਰਮੁੱਖ ਖੇਤਰਾਂ ਵਿੱਚ ਉਪਲਬਧ ਅਸੀਮਿਤ ਮੌਕਿਆਂ ਤੇ ਧਿਆਨ ਕੇਂਦਰਿਤ ਕੀਤਾ ਜਿਸ ਵਿੱਚ ਐਗਰੋ ਐਂਡ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਇੰਜੀਨੀਅਰਿੰਗ, ਫਾਰਮਾ ਅਤੇ ਮੈਡੀਕਲ ਸਾਜ਼ੋ ਸਮਾਨ ਸ਼ਾਮਲ ਹਨ। ਰਾਜ ਵਿੱਚ ਜਾਪਾਨੀ ਨਿਵੇਸ਼ ਦੀ ਸਹੂਲਤ ਲਈ ਨਿਵੇਸ਼ ਪੰਜਾਬ ਕੋਲ ਇੱਕ ਸਮਰਪਿਤ ਜਾਪਾਨ ਡੈਸਕ ਹੈ। ਨਿਵੇਸ਼ ਪੰਜਾਬ ਵਿਚ ਜਾਪਾਨ ਡੈਸਕ ਨਾ ਸਿਰਫ ਅੰਤਰਰਾਸ਼ਟਰੀ ਖਿੱਤਿਆਂ ਵਿੱਚ ਪੰਜਾਬ ਦੀ ਦਿੱਖ ਵਧਾ ਰਿਹਾ ਹੈ ਬਲਕਿ ਇਸਦੇ ਉਦਯੋਗ ਦੇ ਸਹਿਭਾਗੀਆਂ ਨੂੰ ਪ੍ਰਭਾਵਸਾਲੀ ਸਹਿਯੋਗ ਅਤੇ ਸਾਂਝੇਦਾਰੀ ਲਈ ਇਹਨਾਂ ਮੰਚਾਂ ਤੇ ਪਹੰਚਾ ਰਿਹਾ ਹੈ।
ਜਪਾਨ ਨਾਲ ਵੈਬਿਨਾਰ ਦੌਰਾਨ, ਜੈਟਰੋ ਇੰਡੀਆ ਦੇ ਡਾਇਰੈਕਟਰ ਜਨਰਲ ਸ੍ਰੀ ਯਾਸੂਯੂਕੀ ਮੁਰਾਸਾਸੀ ਨੇ ਮਜ਼ਬੂਤ ਬੁਨਿਆਦੀ ਢਾਂਚਾ ਸਮਰਥਨ ਦੇ ਨਾਲ, ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਸ਼ਾਂਤੀਪੂਰਵਕ ਲੇਬਰ ਸਬੰਧਾਂ ਵਾਲੇ ਪੰਜਾਬ ਵਿੱਚ ਮਜ਼ਬੂਤ ਵਾਤਾਵਰਣ ਪ੍ਰਣਾਲੀ ‘ਤੇ ਜ਼ੋਰ ਦਿੱਤਾ। ਨਿਵੇਸ ਪੰਜਾਬ ਵਿਖੇ ਜਾਪਾਨ ਡੈਸਕ ਦੀ ਬੇਨਤੀ ‘ਤੇ, ਯੁਗੋ ਹਾਸ਼ੀਮੋਟੋ ਦੇ ਐਮਡੀ ਅਤੇ ਸੀਈਓ ਐਸਐਮਐਲ ਇਸੂਜੁ ਲਿਮਟਿਡ ਅਤੇ ਕਾਜੂਨੋਰੀ ਅਜਿੱਕੀ ਐਮਡੀ ਯਮਨਰ ਇੰਡੀਆ ਪ੍ਰਾਈਵੇਟ. ਲਿਮਟਿਡ ਨੇ ਪੰਜਾਬ ਰਾਜ ਵਿਚ ਕੰਮ ਕਰਨ ਦੇ ਆਪਣੇ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਤਜਰਬੇ ਸਾਂਝੇ ਕੀਤੇ। ਕਾਜੂਨੋਰੀ ਸੈਨ ਨੇ ਦੱਸਿਆ ਕਿ ਪੰਜਾਬ ਨੂੰ ਯਨਮਾਰ ਦੇ ਟਰੈਕਟਰ ਵਪਾਰ ਦੀ ਆਲਮੀ ਸਪਲਾਈ ਚੇਨ ਦਾ ਕੇਂਦਰ ਮੰਨਿਆ ਜਾਂਦਾ ਹੈ। ਯੁਗੋ ਹਾਸ਼ੀਮੋਟੋ ਸੈਨ ਨੇ ਆਪਣੇ ਕੰਮਕਾਜ ਵਿਚ ਪੰਜਾਬ ਸਰਕਾਰ ਤੋਂ ਨਿਰੰਤਰ ਸਮਰਥਨ ਅਤੇ ਸ਼ਾਂਤਮਈ ਕੁਸ਼ਲ ਕਿਰਤ ਦੀ ਉਪਲਬਧਤਾ ਦਾ ਤਜਰਬਾ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਜਾਪਾਨ ਵਲੋਂ ਕੀਤੇ ਜਾਣ ਵਾਲੇ ਨਿਵੇਸ਼ ਲਈ ਪੰਜਾਬ ਇਕ ਪ੍ਰਮੁੱਖ ਮੰਜਲਿ ਹੈ। ਜਾਪਾਨੀ ਉਦਯੋਗਾਂ ਨਾਲ ਪੰਜਾਬ ਦਾ ਚਿਰਾਂ ਦਾ ਸੰਬੰਧ ਹੈ। ਐਸਐਮਐਲ ਈਸੂਜੂ ਵਰਗੇ ਵੱਡੀ ਕੰਪਨੀ ਨੇ ਭਾਰਤ ਵਿਚ ਆਪਣੀ ਯਾਤਰਾ ਦੀ ਸ਼ੁਰੂਆਤ 1983 ਵਿੱਚ ਪੰਜਾਬ ਤੋਂ ਹੀ ਕੀਤੀ ਸੀ। ਪੰਜਾਬ ਵਿੱਚ 100 ਤੋਂ ਵੱਧ ਜਾਪਾਨੀ ਕਾਰੋਬਾਰੀ ਸੰਸਥਾਵਾਂ ਮੌਜੂਦ ਹਨ।
ਦੱਸਣਯੋਗ ਹੈ ਕਿ ਮੌਜੂਦਾ ਮਹਾਂਮਾਰੀ ਨੇ ਵਿਸ਼ਵ ਭਰ ਵਿਚ ਪੂਰੇ ਕਾਰੋਬਾਰੀ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ। ਪਰ ਪੰਜਾਬ, ਜਾਪਾਨ ਦੇ ਉੱਦਮਾਂ ਸਮੇਤ ਸਾਰੀਆਂ ਕੰਪਨੀਆਂ ਦੇ ਸੰਚਾਲਨ ਨੂੰ ਮੁੜ ਚਾਲੂ ਕਰਨ ਵਿਚ ਮੋਹਰੀ ਸੀ। ਨਿਵੇਸ਼ ਪੰਜਾਬ ਦਾ ਜਾਪਾਨ ਡੈਸਕ , ਭਾਰਤ ਵਿਚ ਜਾਪਾਨ ਦੂਤਾਵਾਸ ਅਤੇ ਜੈਟ੍ਰੋ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਅਧਾਰਤ ਜਾਪਾਨੀ ਕੰਪਨੀਆਂ ਲਈ ਕੇਅਰ ਸੈਸਨਾਂ ਦਾ ਨਿਯਮਿਤ ਤੌਰ ‘ਤੇ ਪ੍ਰਬੰਧਨ ਕਰਦਾ ਹੈ।
ਜਾਪਾਨ ਨਾਲ ਸਥਾਈ ਸਬੰਧਾਂ ਨੂੰ ਹੋਰ ਵਧਾਉਣ ਲਈ, ਉਕਤ ਡੈਸਕ ਜਾਪਾਨ ਦੇ ਉਦਯੋਗਾਂ ਨੂੰ ਭਾਰਤ ਵਿਚ ਜਾਪਾਨ ਦੇ ਦੂਤਾਵਾਸ, ਜੇਟ੍ਰੋ ਇੰਡੀਆ ਅਤੇ ਟੋਕਿਓ ਵਿਚ ਭਾਰਤ ਦੇ ਦੂਤਾਵਾਸ ਦੁਆਰਾ ਅੰਦਰੂਨੀ ਨਿਵੇਸ਼ਾਂ ਜਾਂ ਸਹਿਕਾਰਤਾ ਲਈ ਜ਼ੋਰਦਾਰ ਤਰੀਕੇ ਨਾਲ ਪਹੁੰਚ ਕਰ ਰਿਹਾ ਹੈ। ਇਨਵੈਸਟ ਪੰਜਾਬ ਦਾ ਜਾਪਾਨ ਡੈਸਕ, ਭਾਰਤ ਦੇ ਦੂਤਾਵਾਸ, ਟੋਕਿਓ ਦੇ ਨਾਲ ਤਾਲਮੇਲ ਕਰਦਿਆਂ ਵੱਖ-ਵੱਖ ਵੈਬਿਨਾਰਾਂ ਰਾਹੀਂ ਜਾਪਾਨੀ ਉਦਯੋਗਾਂ ਤੱਕ ਪਹੁੰਚ  ਬਣਾ ਰਿਹਾ ਹੈ।    
——-
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply