ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਗੜਸ਼ੰਕਰ ਦੀ ਇੱਕ ਹੋਈ ਅਹਿਮ ਮੀਟਿੰਗ

ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਗੜਸ਼ੰਕਰ ਦੀ ਇੱਕ ਹੋਈ ਅਹਿਮ ਮੀਟਿੰਗ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੁਰਾਣੀ ਪੈਨਸ਼ਨ ਬਹਾਲ ਸਘਰੰਸ਼ ਕਮੇਟੀ ਦੀ ਅੱਜ ਮੈਡਮ ਨਰਿੰਦਰ ਕੌਰ ਦੀ ਅਗਵਾਈ ਚ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਮੀਟਿੰਗ ਹੋਈ I ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਆਗੂਆਂ ਨੇ ਕਿਹਾ ਕਿ ਸੰਘਰਸ਼ ਕਮੇਟੀ ਵਲੋ ਉਲੀਕੇ ਪ੍ਰੋਗਰਾਮ ਦੇ ਤਹਿਤ ਕਮੇਟੀ ਦੇ ਮੈਂਬਰ ਵੱਖ-ਵੱਖ ਥਾਵਾਂ ਤੇ ਪੌਦੇ ਲਗਾਓਣਗੇ ਅਤੇ ਸਰਕਾਰ ਨੂੰ ਸੰਦੇਸ਼ ਦੇਣਗੇ ਕਿ ਜਿਸ ਤਰਾਂ ਆਉਣ ਵਾਲੇ ਸਮੇਂ ਲਈ ਪੇੜ-ਪੌਦੇ ਜ਼ਰੂਰੀ ਹਨ ਉਸੇ ਤਰ੍ਹਾਂ ਆਪਣਾ ਸਾਰੇ ਜੀਵਨ ਸਰਕਾਰੀ ਵਿਭਾਗ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾ ਲਈ ਪੈਨਸ਼ਨ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਦਾ ਬੁਢਾਪਾ ਵੀ ਅਰਾਮ ਨਾਲ ਗੁਜ਼ਰ ਸਕੇ ।

ਆਗੂਆਂ ਨੇ ਕਿਹਾ ਜੇ ਜਨਤਕ ਨੁਮਾਇਦੇ ਐਮ.ਪੀ., ਐਮ.ਐਲ.ਏ. ਮੰਤਰੀ ਆਦਿ ਲੱਖਾਂ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਤਾਂ ਮੁਲਾਜ਼ਮਾ ਦੀ ਨਿਗੂਣੀ ਪੈਨਸ਼ਨ ਤੇ ਪਾਬੰਦੀ ਕਿਓ ? ਉਨ੍ਹਾਂ ਮੰਗ ਕੀਤੀ ਕਿ 2004 ਤੋਂ ਬਾਅਦ ਸਰਕਾਰੀ ਵਿਭਾਗਾਂ ਵਿਚ ਭਰਤੀ ਹੋਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਹੇਠ ਲਿਆਂਦਾ ਜਾਵੇ I ਉਹਨਾਂ ਸਮੁੱਚੇ ਮੁਲਾਜ਼ਮਾ ਨੂੰ ਅਪੀਲ ਕੀਤੀ ਉਹ 12 ਜੁਲਾਈ ਨੂੰ ਥਾਂ-ਥਾਂ ਪੌਦੇ ਲਗਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਆਪਣੀ ਅਵਾਜ਼ ਬੁਲੰਦ ਕਰਨ ਅਤੇ ਫੋਟੋਆਂ ਮੁੱਖ ਮੰਤਰੀ ਪੰਜਾਬ ਨੂੰ ਈ ਮੇਲ ਰਾਹੀਂ ਭੇਜਣ l ਇਸ ਸਮੇਂ ਸਤਪਾਲ ਮਿਨਹਾਸ, ਬਲਜੀਤ ਸਿੰਘ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਹਰਜੀਤ ਸਿੰਘ, ਜਸਵੀਰ ਸਿੰਘ, ਪੁਸ਼ਪਾ ਰਾਣੀ ਹਾਜ਼ਰ ਸਨ I

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply