ਪਰਿਵਾਰ ਚ ਬੱਚੇ ਘੱਟ ਜਨਮੇ ਜਾਣ ਤਾਂ ਮਾਂ ਦੀ ਸਿਹਤ ਵੀ ਰਹੇਗੀ ਤੰਦਰੁਸਤ : ਡਾ ਰਮਨਦੀਪ

ਪਰਿਵਾਰ ਚ ਬੱਚੇ ਘੱਟ ਜਨਮੇ ਜਾਣ ਤਾਂ ਮਾਂ ਦੀ ਸਿਹਤ ਵੀ ਰਹੇਗੀ ਤੰਦਰੁਸਤ : ਡਾ ਰਮਨਦੀਪ

ਪੀ ਐਚ ਸੀ ਘਿਆਲਾ ਵਿਖੇ ਮਨਾਇਆ ਵਿਸ਼ਵ ਪਾਪੂਲੇਸ਼ਨ ਡੇ

ਘਰੋਟਾ (ਪਠਾਨਕੋਟ)11ਜੁਲਾਈ ( ਅਵਿਨਾਸ਼,ਸੰਮੀ ਮਹਾਜਨ ) : ਪੰਜਾਬ ਸਰਕਾਰ ਦੇ ਪ੍ਰੋਗਰਾਮ ਮਿਸ਼ਨ ਫਤਿਹ ਹੇਠ ਸਿਵਲ ਸਰਜਨ ਡਾ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਐਸਐਮਓ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਅੱਜ ਘਰੋਟਾ ਬਲਾਕ ਦੇ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਜਿਵੇਂ ਪੀ ਐਚ ਸੀ ਘਿਆਲਾ ਡਾ ਰਮਨਦੀਪ ਗੁਭਾਈਆਂ, ਬਾਹਠ ਸਾਹਿਬ ਅਤੇ ਡਾ ਜੀਵਨ ਪ੍ਰਕਾਸ਼ ਭੜੋਲੀ,ਡਾ ਅਰਪਨਾ ਦੀ ਅਗਵਾਈ ਵਿੱਚ ਵਿਸ਼ਵ ਪਾਪੂਲੇਸ਼ਨ ਡੇਅ ਦਿਵਸ ਮਨਾਇਆ ਗਿਆ।

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਅਤੇ ਇਸਪੈਕਟਰ ‌ਸਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਭਾਰਤ ਦੀ ਆਬਾਦੀ ਦਿਨ ਬ ਦਿਨ ਵੱਧ ਰਹੀ ਹੈ ਉਸ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ।

ਇਸ ਵਿੱਚ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਫੈਮਿਲੀ ਪਲੈਨਿੰਗ ਬਾਰੇ ਮੋਟੀਵੇਟ ਕਰਕੇ ਬਹੁਤ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ।ਉਨ੍ਹਾਂ ਇਸ ਸਮੇਂ ਲੋਕਾਂ ਨੂੰ ਮੋਟੀਵੇਟ ਕਰਦੇ ਹੋਏ ਕਿਹਾ ਕਿ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੇ ਨਾਅਰੇ ਨੂੰ ਅੱਗੇ ਲੈ ਕੇ ਵਧਦੇ ਹੋਏ ਫੈਮਿਲੀ ਪਲੈਨਿੰਗ ਦੇ ਤਰੀਕੇ ਅਪਣਾ ਕੇ ਅਸੀਂ ਆਪਣੇ ਪਰਿਵਾਰ ਨੂੰ ਛੋਟਾ ਅਤੇ ਸੁਖੀ ਬਣਾ ਸਕਦੇ ਹਾਂ।

ਇਸ ਮੌਕੇ ਉਨ੍ਹਾਂ ਛੋਟੇ ਪਰਿਵਾਰ ਦੇ ਲਾਭ ਦੱਸਦੇ ਹੋਏ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਬੱਚੇ ਘੱਟ ਜਨਮੇ ਜਾਣ ਤਾਂ ਮਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ ਅਤੇ ਅੱਗੇ ਜਾ ਕੇ ਸਾਡੇ ਪਰਿਵਾਰ ਵਿੱਚ ਜੋ ਦਿੱਕਤਾਂ ਹੁੰਦੀਆਂ ਉਹ ਵੀ ਘਟਣਗੀਆਂ ਇਸ ਤੋਂ ਇਲਾਵਾ ਸਾਨੂੰ ਵੱਧ ਅਧਿਕਾਰ ਮਨੁੱਖੀ ਅਧਿਕਾਰ ਮਿਲਣਗੇ ਅਤੇ ਜੇਕਰ ਸਾਰਿਆਂ ਨੇ ਮਿਲ ਕੇ ਭਾਰਤ ਵਿਚ ਵੱਧ ਰਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਆਪਣਾ ਯੋਗਦਾਨ ਨਾ ਪਾਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਦੇਸ਼ ਵਿਚ ਭੁਖਮਰੀ,ਗਰੀਬੀ ਹੋਰ ਵਧੇਗੀ। ਇਸ ਮੌਕੇ ਤੇ ਡਾ ਸੰਦੀਪ ਕੁਮਾਰ,  ਡਾ ਰੋਹਿਤ,ਡਾ ਸੀਮਾ ਨੈਬ, ਨੀਲਮ ਸੈਣੀ,ਬਿਮਲਾ, ਜਤਿੰਦਰ ਕੌਰ, ਗੁਰਜੀਤ ਕੌਰ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply