ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀ ਹੜਤਾਲ ਤੀਜੇ ਦਿਨ ‘ਚ ਦਾਖਲ
ਅਗਲੇ ਪ੍ਰੋਗਰਾਮ ਲਈ ਐਤਵਾਰ ਨੂੰ ਹੋਵੇਗੀ ਸੂਬਾ ਕਮੇਟੀ ਦੀ ਮੀਟਿੰਗ
ਗੁਰਦਾਸਪੁਰ 11 ਜੁਲਾਈ ( ਅਸ਼ਵਨੀ ) :- ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਵਲੋਂ ਘਰ ਘਰ ਸਰਵੇਖਣ ਅਤੇ ਕੋਵਿਡ19 ਦੀ ਮਹਾਂਮਾਰੀ ਦੇ ਸੈਂਪਲ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਹੋਣ ਨਾਲ ਸਿਹਤ ਵਿਭਾਗ ਦਾ ਤੀਸਰੇ ਦਿਨ ਵੀ ਕੰਮ ਠੱਪ ਰਿਹਾ। ਤੀਜੇ ਦਿਨ ਵੀ ਸ੍ਰੀ ਮਤੀ ਪਰਮਜੀਤ ਕੌਰ ਮਾਨ ਅਤੇ ਅਮਰਜੀਤ ਕੌਰ ਕੰਮਿਆਣਾ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਬ ਸੈਂਟਰਾਂ ਤੇ ਰੋਸ ਪ੍ਰਦਰਸਨ ਕੀਤੇ ਗਏ ਜਿਸ ਦੇ ਸਿੱਟੇ ਵਜੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਪਣੀ ਗਲਤੀ ਸੁਧਾਰ ਦਿਆਂ ਘਰ ਘਰ ਸਰਵੇਖਣ ਦੇ ਬਣਦੇ ਕੰਮਾਂ ਦੇ ਮਿਹਨਤਾਨੇ ਦਾ ਹਫਤਾਵਾਰੀ ਬਜ਼ਟ ਜਾਰੀ ਕਰ ਦਿੱਤਾ ਹੈ।
ਆਸ਼ਾ ਵਰਕਰ ਅਤੇ ਫੈਸੀਸਿਲੇਟਰ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਐਤਵਾਰ ਨੂੰ ਆਨ ਲਾਈਨ ਕੀਤੀ ਜਾ ਰਹੀ ਹੈ ਜਿਸ ਵਿਚ ਤਿੰਨ ਰੋਜ਼ਾ ਹੜਤਾਲ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਬਾਅ ਬਣਾਉਣ ਲਈ ਹੋਰ ਤਿੱਖਾ ਸੰਘਰਸ਼ ਉਲੀਕਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਦੋ ਦਿਨ ਤੋਂ ਸਾਰੇ ਕੰਮਾ ਦਾ ਬਾਈਕਾਟ ਹੋਣ ਕਰਕੇ ਆਸ਼ਾ ਵਰਕਰਾਂ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ 45 ਕਿਸਮ ਦੇ ਕੰਮਾਂ ਵਿਚ ਖੜੋਤ ਆਈ ਹੈ। ਆਸ਼ਾ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਗਿਲਾ ਹੈ ਕਿ ਇੱਕ ਪਾਸੇ ਉਹਨਾਂ ਨੂੰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਕਹਿਕੇ ਵਡਿਆਇਆ ਜਾਂਦਾ ਹੈ ਪਰ ਵਰਕਰਾਂ ਦੇ ਮਾਣ-ਸਤਿਕਾਰ ਨੂੰ ਬਹਾਲ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ।
24 ਘੰਟੇ ਤਿਆਰ ਬਰ ਤਿਆਰ ਰਹਿਣ ਵਾਲੀਆਂ ਆਸ਼ਾ ਵਰਕਰਾਂ ਨੂੰ ਦੋ ਡੰਗ ਦੀ ਰੋਟੀ ਜਿਤਨਾ ਮਾਣ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਗੁਰਦਾਸਪੁਰ ਜ਼ਿਲ੍ਹੇ ਦੀਆਂ ਰਾਜਵਿੰਦਰ ਕੌਰ,ਬਲਵਿੰਦਰ ਕੌਰ ਅਲੀ ਸ਼ੇਰ,ਗੁਰਵਿੰਦਰ ਕੌਰ ਬਹਿਰਾਮਪੁਰ,ਅੰਚਲ ਮੱਟੂ ਬਟਾਲਾ,ਪ੍ਰਭਜੋਤ ਕੌਰ ਭਾਮ ,ਮੀਰਾ ਕਾਹਨੂੰਵਾਨ ਆਦਿ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੀਆਂ। ਅਤੇ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਤੇਜ਼ ਕਰਕੇ ਆਪਣੇ ਹੱਕਾਂ ਦੀ ਰਾਖੀ ਕਰਨਗੀਆਂ ਅੱਜ ਦੇ ਤੀਜੇ ਦਿਨ ਦੀ ਹੜਤਾਲ ਵਿੱਚ ਸਬ ਅਰਬਨ ਗੁਰਦਾਸਪੁਰ-ਸਬ ਸੈਂਟਰਾਂ ਤੇ ਏਕਤਾ,ਮੋਨਿਕਾ,ਕਮਲੇਸ਼ ਕੁਮਾਰੀ,ਬਬੀਤਾ,ਅੰਜੂ ,ਪਰਮਜੀਤ ਕੌਰ,ਸੁਦੇਸ਼ ਕੁਮਾਰੀ ਇਸਲਾਮਾਬਾਦ,ਉਰਮਿਲਾ ਅਤੇ ਅਮਰਜੀਤ ਸ਼ਾਸਤਰੀ ਸੂਬਾ ਆਗੂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਸੰਬੋਧਨ ਕੀਤਾ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp