DASUYA (PARAMJIT SINGH GHUMMAN)ਪਿੰਡ ਉਸਮਾਨ ਸ਼ਹੀਦ ਦੇ ਯੂਥ ਕਲੱਬ ਵੱਲੋਂ “ਸੜਕ ਸੁਰੱਖਿਆ ਮੁਹਿੰਮ” ਦੀ ਸ਼ੁਰੂਆਤ ਪਿੰਡ ਉਸਮਾਨ ਸ਼ਹੀਦ ਤੋਂ ਕੀਤੀ ਗਈ, ਜਿਸਦੇ ਤਹਿਤ ਵੱਖ ਵੱਖ ਤਰਾਂ ਦੇ ਵਾਹਨਾਂ ਤੇ ਰਿਫਲੈਕਟਰ ਲਗਾਏ ਜਾ ਰਹੇ ਹਨ।
ਜਿਕਰਯੋਗ ਹੈ ਕੇ ਕਲੱਬ ਵਲੰਟੀਅਰ ਦਸੂਹਾ ਅਨਾਜ਼ ਮੰਡੀ ਵਿੱਚ ਆਉਣ ਵਾਲੀਆਂ ਟਰੈਕਟਰ- ਟਰਾਲੀਆਂ ਪਿੱਛੇ ਪਹਿਲ ਦੇ ਅਧਾਰ ਤੇ ਰਿਫਲੈਕਟਰ ਲਗਾ ਰਹੇ ਹਨ ਤਾਂ ਜੋ ਰਾਤ ਦੇ ਸਮੇਂ ਅਤੇ ਧੁੰਦ ਦੇ ਕਰਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜਾਣਕਾਰੀ ਦਿੰਦੇ ਹੋਏ ਕਲੱਬ ਮੈਂਬਰਾ ਨੇ ਦੱਸਿਆ ਕੇ ਉਹਨਾਂ ਦਾ ਟੀਚਾ 500 ਵਾਹਨਾਂ ਪਿੱਛੇ ਰਿਫਲੈਕਟਰ ਲਗਾਉਣ ਦਾ ਹੈ।
ਉਹਨਾਂ ਸਾਰੇ ਵਾਹਨ ਮਾਲਕਾਂ ਖਾਸ ਕਰਕੇ ਟਰੈਕਟਰ ਟਰਾਲੀ ਮਾਲਕਾਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਆਪਣੇ ਵਾਹਨ ਪਿੱਛੇ ਰਿਫਲੈਕਟਰ ਜਰੂਰ ਲਗਾਉਣ। ਇਸ ਮੌਕੇ ਕਰਨਪ੍ਰੀਤ ਚੀਮਾਂ, ਪਰਮਜੀਤ ਸਿੰਘ ਘੁੰਮਣ, ਜੁਗਰਾਜ ਚੀਮਾਂ, ਮਨਜਿੰਦਰ ਚੀਮਾਂ, ਓਂਕਾਰ ਸਿੰਘ ਘੁੰਮਣ, ਹਰਜਿੰਦਰ ਜਿੰਦੁ, ਨਵਦੀਪ ਚੀਮਾਂ, ਗੁਰਪ੍ਰੀਤ ਵਿਰਕ, ਗੁਰਨਾਮ ਗਿੱਲ, ਵਿਸ਼ਾਲ, ਸਾਦਕ ਅਲੀ, ਆਦਿ ਨੇ ਅਹਿਮ ਭੂਮਿਕਾ ਨਿਭਾਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp