ਕੰਢੀ ਨਹਿਰ ਨੂੰ ਜਲਦ ਚਲਾਇਆ ਜਾਵੇ : ਕੰਢੀ ਸ਼ੰਘਰਸ਼ ਕਮੇਟੀ
ਲੋਕ ਸ਼ੰਘਰਸ਼ ਜਿੱਤੇਗਾ,ਰਾਜਨੀਤਿਕ ਥਾਪੜੇ ਵਾਲਾ ਮਾਫੀਆ ਹਾਰੇਗਾ : ਮਹਾਂ ਸਿੰਘ ਰੌੜੀ
ਸੜੋਆ 11 ਜੁਲਾਈ(ਅਸ਼ਵਨੀ ਸ਼ਰਮਾ) : ਇਲਾਕੇ ਅੰਦਰ ਰਾਜਨੀਤਿਕ ਥਾਪੜੇ ਨਾਲ ਨਜਾਇਜ ਮਾਈਨਿੰਗ,ਨਸ਼ਾ ਤਸਕਰੀ ਅਤੇ ਖੈਰ ਤਸਕਰੀ ਦਾ ਗੋਰਖ ਧੰਦਾ ਕਰਨ ਵਾਲਾ ਮਾਫੀਆ ਹਾਰੇਗਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਕੀਤਾ ਜਾਣ ਵਾਲਾ ਲੋਕ ਸੰਘਰਸ਼ ਜਿੱਤੇਗਾ ।ਇਹ ਸ਼ਬਦ ਕੰਢੀ ਸ਼ੰਘਰਸ਼ ਕਮੇਟੀ ਵਲੋਂ ਕ੍ਰੈਸ਼ਰਾਂ ਅਤੇ ਨਜਾਇਜ ਮਾਈਨਿੰਗ ,ਨਸ਼ਾ ਤਸਕਰੀ ,ਖੈਰ ਤਸਕਰੀ ਨੂੰ ਬੰਦ ਕਰਾਉਣ, ਮਾਫੀਏ ਖਿਲਾਫ ਕਾਨੂੰਨੀ ਕਾਰਵਾਈ ਕਰਨ ,ਸੰਘਰਸ਼ ਕਰਨ ਵਾਲੇ ਆਗੂਆਂ ਅਤੇ ਆਮ ਲੋਕਾਂ ਉੱਤੇ ਰਾਜਨੀਤਿਕ ਦਬਾਅ ਸਦਕਾ ਦਰਜ਼ ਕੀਤੇ ਝੂਠੇ ਮੁੱਕਦਮੇ ਖਾਰਜ਼ ਕਰਨ ਦੀ ਮੰਗ ਨੂੰ ਲੈ ਕੇ 23-24 ਜੁਲਾਈ ਨੂੰ ਇਲਾਕੇ ਅੰਦਰ ਕੀਤੇ ਜਾਣ ਵਾਲੇ ਪੈਦਲ ਮਾਰਚ ਨੂੰ ਸਫਲ ਬਣਾਉਣ ਦੀ ਤਿਆਰੀ ਵਜੋਂ ਪਿੰਡ ਰੌੜੀ ਵਿਖੇ ਕੰਢੀ ਸ਼ੰਘਰਸ਼ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਬਾਈ ਸੀ:ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕਹੇ।
ਉਹਨਾਂ ਕਿਹਾ ਕਿ ਇਲਾਕੇ ਅੰਦਰ ਜਿਸ ਦਿਨ ਤੋਂ ਰਾਜਨੀਤਿਕ ਥਾਪੜੇ ਨਾਲ ਕ੍ਰੈਸ਼ਰਾਂ ਅਤੇ ਨਜਾਇਜ ਮਾਈਨਿੰਗ ਦਾ ਗੋਰਖ ਧੰਦਾ ਹੋਣ ਲੱਗਾ ਹੈ ਉਸ ਦਿਨ ਤੋਂ ਇਲਾਕੇ ਅੰਦਰ ਮਾੜੇ ਅੰਨਸਰ ਵੀ ਪੈਦਾ ਹੋਏ ਹਨ ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨੀ ਪੁਲਿਸ ਵਲੋਂ ਦੇਸੀ ਪਿਸਤੋਲ ਤਿਆਰ ਕਰਨ ਵਾਲਿਆਂ ਦਾ ਫੜਿਆ ਜਾਣਾ ।ਉਹਨਾਂ ਕਿਹਾ ਪੋਜੇਵਾਲ ਪੁਲਿਸ ਵਲੋਂ ਨਜਾਇਜ ਅਸਲਾ ਮਿਲਣ ਵਾਲੇ ਕੇਸ ਵਿੱਚ ਜੋ ਭਗੋੜਾ ਦਰਸਾਇਆ ਗਿਆ ਹੈ ਉਹ ਵਿਆਕਤੀ ਲੰਬੇ ਸਮੇਂ ਤੋਂ ਕਥਿੱਤ ਤੌਰ ਤੇ ਖਾਲਸਾ ਕ੍ਰੈਸ਼ਰ ਕੁੱਲਪੁਰ ਨਵਾਂ ਗਰਾਂ ਵਿਖੇ ਕਰਿੰਦੇ ਦੇ ਤੌਰ ਤੇ ਕੰਮ ਕਰਦਾ ਆ ਰਿਹਾ ਸੀ ।
ਇਸ ਲਈ ਕੰਢੀ ਸ਼ੰਘਰਸ਼ ਕਮੇਟੀ ਓਪਰੋਕਤ ਮੰਗਾਂ ਤੋਂ ਇਲਾਵਾ ਪ੍ਰਸ਼ਾਸ਼ਨ ਤੋਂ ਇਹ ਵੀ ਮੰਗ ਕਰਦੀ ਹੈ ਕਿ ਇਸ ਕੇਸ ਦੀ ਬਿਨਾ ਕਿਸੇ ਦਬਾਅ ਤੋਂ ਨਿਰਪੱਖ ਜਾਂਚ ਕਰਨ ਦੀ ਮੰਗ ਕਰਦੀ ਹੈ।ਇਸ ਮੌਕੇ ਮੀਟਿੰਗ ਵਿੱਚ ਹਾਜਿਰ ਹੋਏ ਕੈਪਟਨ ਤੀਰਥ ਰਾਮ ਕਰੀਮਪੁਰ,ਰਮੇਸ਼ ਚੰਦਰ ਰੁੜਕੀ,ਬ੍ਰਹਮ ਕੁਮਾਰ,ਅੱਛਰ ਸਿੰਘ ਟੋਰੋਵਾਲ ,ਬੀਰੂ ਰਾਮ ,ਜਗਦੀਸ਼ ਕੁਮਾਰ,ਬਲਵੀਰ ਸਿੰਘ,ਸੋਹਣ ਸਿੰਘ,ਰਾਮ ਪਾਲ,ਮਹਿੰਦਰ ਸਿੰਘ,ਨਰੇਸ਼ ਕੁਮਾਰ ,ਹਰਨੇਕ ਸਿੰਘ ,ਪਰਮਜੀਤ ਸਿੰਘ ਰੌੜੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਉਹ ਕੰਢੀ ਸ਼ੰਘਰਸ਼ ਕਮੇਟੀ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਹਰ ਪੱਖੋਂ ਸਹਿਯੋਗ ਦੇਣਗੇ।
ਮੀਟਿੰਗ ਦੇ ਅੰਤ ਵਿੱਚ ਧੰਨਵਾਦ ਕਰਦੇ ਹੋਏ ਕੰਢੀ ਸ਼ੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਹੁਸਨ ਚੰਦ ਮਝੋਟ ਨੇ ਕਿਹਾ ਕਿ ਕੰਢੀ ਸ਼ੰਘਰਸ਼ ਕਮੇਟੀ ਵਲੋਂ ਓਪਰੋਕਤ ਮੰਗਾਂ ਨੂੰ ਲੈ ਲਗਾਤਾਰ ਸ਼ੰਘਰਸ਼ ਕੀਤਾ ਜਾ ਰਿਹਾ ਹੈ।ਉੱਥੇ ਨਜਾਇਜ ਮਾਈਨਿੰਗ ਦੇ ਖਿਲਾਫ , ਝੂਠੇ ਕੇਸਾਂ ਨੂੰ ਵਾਪਿਸ ਕਰਾਉਣ ਨੂੰ ਲੈ ਕੇ ਲੋਕਾਂ ਦੇ ਸਹਿਯੋਗ ਨਾਲ ਮਾਣਯੋਗ ਹਾਈਕੋਰਟ ਵਿੱਚ ਪਹੁੰਚ ਕਰਕੇ ਕਾਨੂੰਨੀ ਲੜਾਈ ਵੀ ਲੜੇਗੀ।ਕੰਢੀ ਸ਼ੰਘਰਸ਼ ਕਮੇਟੀ ਪ੍ਰਸ਼ਾਸ਼ਨ ਤੋਂ ਇਹ ਵੀ ਮੰਗ ਕਰਦੀ ਹੈ ਕਿ ਕੰਢੀ ਨਹਿਰ ਨੂੰ ਚਲਾਇਆ ਜਾਵੇ।ਕੰਢੀ ਸ਼ੰਘਰਸ਼ ਕਮੇਟੀ ਨੇ ਫੈਸਲਾ ਕੀਤਾ ਕਿ ਕਰੌੜਾਂ ਦੇ ਘਪਲੇ ਦੀ ਭੇਂਟ ਚੜੀ੍ ਕੰਢੀ ਨਹਿਰ ਵਿੱਚ ਪਾਣੀ ਛੱਡਣ ਦੀਮੰਗ ਨੂੰ ਲੈ ਕੇ ਸਰਕਾਰ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਵੇਗੀ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp