ਬਾਦਲ ਦਲ ਤੇ ਕਾਂਗਰਸ ਨਾਲ ਕਿਸੇ ਕੀਮਤ ਤੇ ਨਹੀਂ ਕੀਤਾ ਜਾਵੇਗਾ ਗਠਜੋੜ  – ਬੈਂਸ

ਹੁਸ਼ਿਆਰਪੁਰ,12 ਨਵੰਬਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ ) ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਚ ਦਖਲ ਅੰਦਾਜ਼ੀ ਕਰਕੇ ਬਾਦਲਕਿਆਂ ਨੇ ਪੰਥ ਨੂੰ ਵੱਡੀ ਢਾਹ ਲਾਈ ਹੈ ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਬਲਵਿੰਦਰ ਸਿੰਘ ਬੈਸ ਨੇ ਅੱਜ ਗੁਰਦਿਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸਿਆਰਪੁਰ ਵਿਖੇ ਬੀਸੀ ਵਿੰਗ ਦੇ ਸੂਬਾ ਪ੍ਰਧਾਨ ਸ.ਹਰਦੇਵ ਸਿੰਘ ਕੌਸਲ ਤੇ ਜਿਲਾ ਪ੍ਰਧਾਨ ਜਗਮਿੰਦਰ ਸਿੰਘ ਰਾਮਗੜ• ਵੱਲੋ  ਬੀਸੀ ਵਿੰਗ ਦਾ ਪੰਜਾਬ ਪੱਧਰੀ ਤੇ ਜ਼ਿਲਾ ਪੱਧਰੀ ਜੱਥੇਬੰਦੀ ਢਾਚੇ ਦਾ ਐਲਾਨ ਕਰਨ ਹਿੱਤ ਕਾਰਵਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਕੀਤੇ।ਉਨ•ਾ ਕਿਹਾ ਕਿ ਸਾਰਾ ਜੱਗ ਜਾਣਦਾ ਹੈ ਕਿ ਪੰਥ ਦੇ ਸਤਿਕਾਰਯੋਗ ਤਖਤ ਸਾਹਿਬਾਨ ਦੇ ਜੱਥੇਦਾਰ ਸਾਹਿਬਾਨ ਦੀ ਨਿਯੁਕਤੀ ਬਾਦਲ ਪਰਿਵਾਰ ਦੇ ਲਿਫਾਫਿਆਂ ਰਾਹੀ ਹੀ ਹੁੰਦੀ ਆਈ ਹੈ।

ਸ.ਬੈਸ ਨੇ ਕਿਹਾ ਕਿ ਅੱਜ ਜਿਸ ਮੰਦਭਾਗੇ ਦੌਰ ਵਿਚ ਸਿੱਖ ਕੌਮ ਗੁਜਰ ਰਹੀ ਹੈ ।ਇਸ ਲਈ ਬਾਦਲ ਪਰਿਵਾਰ ਪੂਰੀ ਤਰਾ ਨਾਲ ਜਿਮ•ੇਵਾਰ ਹੈ ।ਇਸ ਮੌਕੇ ਸ.ਬਲਵਿੰਦਰ ਸਿੰਘ ਬੈਸ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਸ ਦੀ ਅਜਵਾਈ ਹੇਠ ਪੂਰੇ ਪੰਜਾਬ ਵਿੱਚ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਰਹੀ ਹੈ।ਆਉਣ ਵਾਲੇ ਸਮੇ ਵਿਚ ਜੱਥੇਬੰਦੀ ਮਜਬੂਤ ਕਰਕੇ ਅਕਾਲੀ ਦਲ ਬਾਦਲ ਬੀ.ਜੇ.ਪੀ ਅਤੇ ਕਾਂਗਰਸ ਦੀਆਂ ਆਪਸ ਵਿਚ ਮਿਲੇ ਹੋਏ ਦੀਆਂ ਚਾਲਾ ਦਾ ਖੁਲਾਸਾ ਕਰੇਗੀ ।

Advertisements

ਇਸਦਾ ਖਾਤਮਾ ਕਰੇਗੀ ।ਇਸ ਮੌਕੇ ਸ.ਹਰਦੇਵ ਸਿੰਘ ਕੋਸਲ ਨੇ ਕਿਹਾ ਕਿ ਅੱਜ ਜੋ ਭ੍ਰਿਸ਼ਟਾਚਾਰ,ਆਧਿਆਪਕਾਂ ਨਾਲ ਧੱਕਾ ਤੇ ਹੋਰ ਮਹਿਕਮਿਆਂ ਦੇ ਮੁਲਾਜਮਾਂ ਨਾਲ ਬੇਇਨਸਾਫੀ ਦਾ ਬੋਲਬਾਲਾ ਹੈ ,ਉਸ ਨੂੰ ਸਖਤੀ ਨਾਲ ਨਜਿਠਿਆ ਜਾਵੇਗਾ ।ਉਨ•ਾ ਕਿਹਾ ਕਿ ਆਉਣ ਵਾਲੇ ਸਮੇ ਅੰਦਰ ਐੱਸ .ਜੀ.ਪੀ.ਸੀ ਦੀਆਂ ਆ ਰਹੀਆਂ ਚੋਣਾਂ ਪਾਰਟੀ ਵਲੋ ਜ਼ੋਰਦਾਰ ਢੰਗ ਨਾਲ ਲੜੀਆਂ ਜਾਣਗੀਆਂ।ਕੋਸਲ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਹਰ ਸਿੱਖ ਦੇ ਮੰਨ ਨੂੰ ਦੁੱਖ ਪਹੁੰਚਾਉਦੀ ਹੈ ।ਜਿਸ ਦੇ ਇਨਸਾਫ ਲਈ ਦੋਸ਼ੀਆ ਨੂੰ ਸਜ਼ਾਵਾ ਦਵਾਉਣ ਤੱਕ ਲੋਕ ਇਨਸਾਫ ਪਾਰਟੀ ਚੁੱਪ ਨਹੀ ਬੈਠੇਗੀ ਤੇ ਬਰਗਾੜੀ ਇਨਸਾਫ ਮੋਰਚੇ ਦਾ ਡੱਟ ਕੇ ਸਾਥ ਦੇਵੇਗੀ।ਅਖੀਰ ਪਾਰਟੀ ਦੇ ਸਰਪ੍ਰਸਤ ਸ.ਬਲਵਿੰਦਰ ਸਿੰਘ ਬੈਸ ਨੇ ਨਵੇ ਨਿਯੁਕਤ ਹੋਏ ਸਾਰੇ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪਾਰਟੀ ਵਲੋ ਜਾਰੀ ਪੰਜਾਬ ਤੇ ਜਿਲਾ ਪੱਧਰੀ ਲਿਸਟ ਵਿੱਚ ਜਿਮ•ੇਵਾਰੀਆ ਸੌਪੀਆਂ ਗਈਆ ਉਨ•ਾ ਨੂੰ ਬੇਨਤੀ ਕੀਤੀ ਕਿ ਪੂਰੀ ਤਰ•ਾ ਸਮਰਪਿਤ ਹੋ ਕੇ ਨਿਵਾਉਣ ।

Advertisements

ਇਸ ਮੌਕੇ ਉਨ•ਾ ਨਾਲ ਸੀਨੀਅਰ ਮੀਤ ਪ੍ਰਧਾਨ ਸ.ਅਵਤਾਰ ਸਿੰਘ ਪਨੇਸਰ,ਸ਼੍ਰੀ ਬਾਲ ਕ੍ਰਿਸ਼ਨ ਕਲਸੀ ਰਿਟਾ ਪੀ.ਸੀ.ਐਸ ਧੂਰੀ,ਮੀਤ ਪ੍ਰਧਾਨ ਸ਼੍ਰੀ ਈ.ਆਰ.ਤਰਲੋਚਨ ਸਿੰਘ,ਸ.ਗੁਰਪ੍ਰੀਤ ਸਿੰਘ ਹੁਸ਼ਿਆਰਪੁਰ,ਸ.ਨਰਿੰਦਰ ਸਿੰਘ ਗੜਦੀਵਲ,ਸ,ਤਰਸੇਮ ਸਿੰਘ ਜੇ.ਈ ਬਾਗਪੁਰ,ਅਮਰਜੀਤ ਸਿੰਘ ਪਠਾਨਕੋਟ,ਸ਼੍ਰੀ ਕੇਵਲ ਕ੍ਰਿਸ਼ਨ ਪਠਾਨਕੋਟ,ਸ.ਦਿਲਬਾਗ ਸਿੰਘ ਬਠਿੰਡਾ,ਸ਼੍ਰੀ ਰਮਨਦੀਪ ਲੁਧਿਆਣਾ ,ਸ,ਤਜਿੰਦਰ ਸਿੰਘ ਮਠਾਰੂ ਪੁਧਿਆਣਾ ਜਨਰਲ ਸੱਕਤਰ,ਨਰਿੰਦਰ ਸਿੰਘ,,ਇਕਬਾਲ ਸਿੰਘ,ਜਗਦੀਪ ਸਿੰਘ ਸਹੀਰਾ ਜਿਲਾ ਪ੍ਰਧਾਨ, ਹਰਜੀਤ ਸਿੰਘ,ਗੁਰਜੀਤ ਸਿੰਘ ਜਿਲਾ ਪ੍ਰਧਾਨ ਕਰਪੂਥਲਾ,ਨਰਿੰਦਰ ਸਿੰਘ ਪ੍ਰਧਾਨ ਗੋਰਾਇਆ ਸਹਿਰੀ ਪ੍ਰਧਾਨ ਜਲੰਧਰ ਮਨਦੀਪ ਸਿੰਘ ਸੈਣੀ ਜਿਲਾ ਪ੍ਰਧਾਨ ਸ਼ਹਿਰੀ ਜਲੰਧਰ,ਸ.ਗੁਰਪ੍ਰੀਤ ਸਿੰਘ ਜ਼ਿਮੀ ਜ਼ਿਲਾ ਪ੍ਰਧਾਨ ਐਸ.ਐਸ ਨਗਰ ਮੁਹਾਲੀ ,ਸ਼੍ਰੀ ਅੰਕਿਤ ਕੁਮਾਰ ਸ਼ਹਿਰੀ ਪ੍ਰਧਾਨ ਪਠਾਨਕੋਟ,ਸ.ਦਿਆਲ ਸਿੰਘ ਜਿਲਾ ਪ੍ਰਧਾਨ ਦਿਹਾਤੀ ,ਸ.ਗੁਰਜੰਟ ਸਿੰਘ ਦਿਹਾਤੀ ਬਠਿੰਡਾ ਸ.ਸਤਪਾਲ ਸਿੰਘ ਨਾਗੀ ਜ਼ਿਲਾ ਸ਼ਹਿਰੀ ਅੰਮ੍ਰਿਤਸਰ ,ਸ.ਅਮਨਦੀਪ ਸਿੰਘ ਬਰਨਾਲ ਤੇ ਹੋਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply